Home » ਡੀਸੀ ਦਫ਼ਤਰ ਐਂਪਲਾਈਜ਼ ਅਤੇ ਰੈਵੇਨਿਊ ਯੂਨੀਅਨਾਂ ਵੱਲੋਂ ਹੜਤਾਲ

ਡੀਸੀ ਦਫ਼ਤਰ ਐਂਪਲਾਈਜ਼ ਅਤੇ ਰੈਵੇਨਿਊ ਯੂਨੀਅਨਾਂ ਵੱਲੋਂ ਹੜਤਾਲ

ਨਾਇਬ ਤਹਿਸੀਲਦਾਰ ਅਤੇ ਰੀਡਰ ਨੂੰ ਬਹਾਲ ਕਰਨ ਦੀ ਮੰਗ; ਤਹਿਸੀਲਾਂ ਅਤੇ ਸਬ-ਤਹਿਸੀਲਾਂ ’ਚ ਕੰਮ ਠੱਪ

by Rakha Prabh
35 views

ਬਠਿੰਡਾ, 18, ਮਈ

ਤਹਿਸੀਲ ਮੋੜ ਦੇ ਤਹਿਸੀਲਦਾਰ ਜਗਤਾਰ ਸਿੰਘ ਨੂੰ ਬੀਤੇ ਦਿਨੀਂ ਮੁਅੱਤਲ ਕਰਨ ਦੇ ਮਾਮਲੇ ਵਿੱਚ ਜ਼ਿਲ੍ਹੇ ਦਾ ਮਨਿਸਟੀਰੀਅਲ ਸਟਾਫ਼ ਸੜਕਾਂ ’ਤੇ ਉੱਤਰ ਆਇਆ ਹੈ। ਅੱਜ ਜ਼ਿਲ੍ਹੇ ਨਾਲ ਸਬੰਧਿਤ ਤਹਿਸੀਲਾਂ ਅਤੇ ਸਬ ਤਹਿਸੀਲਾਂ ਬੰਦ ਰਹੀਆਂ ਅਤੇ ਤਹਿਸੀਲ ਸਟਾਫ਼ ਦੇ ਨਾਲ ਤਹਿਸੀਲਦਾਰ ਵੀ ਆਪਣੀ ਕੁਰਸੀ ’ਤੇ ਨਹੀਂ ਬੈਠੇ, ਜਿਸ ਕਾਰਨ ਅੱਜ ਤਹਿਸੀਲਾਂ ਵਿੱਚ ਰਜਿਸਟਰੀਆਂ ਦਾ ਕੰਮ ਵੀ ਰੁਕਿਆ ਰਿਹਾ। ਮੁਅੱਤਲੀ ਮਾਮਲੇ ਵਿਚ ਅੱਜ ਬਠਿੰਡਾ ਵਿੱਚ ਡੀਸੀ ਦਫ਼ਤਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਕੁਲਦੀਪ ਸ਼ਰਮਾ ਦੀ ਅਗਵਾਈ ਹੇਠ ਇਕੱਠੇ ਹੋਏ ਮਨਿਸਟੀਰੀਅਲ ਸਟਾਫ਼ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਨਾਇਬ ਤਹਿਸੀਲਦਾਰ ਜਗਤਾਰ ਸਿੰਘ ਅਤੇ ਉਨ੍ਹਾਂ ਦੇ ਰੀਡਰ ਨੂੰ ਬਹਾਲ ਕਰਨ ਦੀ ਮੰਗ ਕੀਤੀ।

ਯੂਨੀਅਨ ਨੇ ਮੰਗ ਕੀਤੀ ਹੈ ਕਿ ਤਹਿਸੀਲਦਾਰ ਅਤੇ ਉਸ ਦੇ ਰੀਡਰ ਨੂੰ ਬਿਨਾਂ ਕੋਈ ਠੋਸ ਸਬੂਤ ’ਤੇ ਮੁਅੱਤਲ ਕੀਤਾ ਗਿਆ ਹੈ, ਜੋ ਬਰਦਾਸ਼ਤ ਯੋਗ ਨਹੀਂ। ਗੌਰਤਲਬ ਹੈ ਕਿ ਮਾਮਲਾ ਪਿੰਡ ਮਾਈਸਰਖਾਨਾ ਦੇ ਨਾਇਬ ਸਿੰਘ ਪੁੱਤਰ ਹਰਨੇਕ ਸਿੰਘ, ਬੂਟਾ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਜਗਸੀਰ ਸਿੰਘ ਪੁੱਤਰ ਤੇਜਾ ਸਿੰਘ ਵੱਲੋਂ ਕਿਸੇ ਗੂੰਗੀ ਔਰਤ ਦੇ ਵਸੀਕਾ ਤਸਦੀਕ ਕਰਵਾਉਣ ਦੇ ਮਾਮਲੇ ’ਚ ਤਹਿਸੀਲਦਾਰ ਜਗਤਾਰ ਸਿੰਘ ਅਤੇ ਉਸ ਦੇ ਰੀਡਰ ’ਤੇ ਰਿਸ਼ਵ ਮੰਗਣ ਦੇ ਦੋਸ਼ ਲੱਗੇ ਸਨ।

ਡੀਸੀ ਐਂਪਲਾਈਜ਼ ਯੂਨੀਅਨ ਨੇ ਖ਼ੁਲਾਸਾ ਕੀਤੀ ਕਿ ਲੋਕ ਗੂੰਗੀ ਔਰਤ ਦੇ ਮਾਮਲੇ ਵਿਚ ਗਲਤ ਢੰਗ ਨਾਲ ਤਹਿਸੀਲਦਾਰ ਅਤੇ ਉਸ ਦੇ ਰੀਡਰ ਹਰਦੇਵ ਸਿੰਘ ’ਤੇ ਦਬਾਅ ਬਣਾ ਕੇ ਗ਼ਲਤ ਵਸੀਕਾ ਤਸਦੀਕ ਕਰਵਾਉਣਾ ਚਾਹੁੰਦੇ ਸਨ। ਉਨ੍ਹਾਂ ਦੋਸ਼ ਲਗਾਏ ਕਿ ਇਸ ਮਾਮਲੇ ਵਿੱਚ ਹਲਕਾ ਮੋੜ ਨਾਲ ਸਬੰਧਿਤ ਵਿਧਾਇਕ ਦੇ ਪਿਤਾ ਤੋਂ ਫ਼ੋਨ ਰਾਹੀਂ ਤਹਿਸੀਲਦਾਰ ’ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਸੀ।

ਜ਼ਿਕਰਯੋਗ ਹੈ ਕਿ ਬੀਤੀ ਦਿਨ ਸੂਬੇ ਦੇ ਪ੍ਰਮੁੱਖ ਸਕੱਤਰ ਏਪੀ ਸਿਨਹਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਤਹਿਸੀਲਦਾਰ ਅਤੇ ਉਸ ਦੇ ਰੀਡਰ ਨੂੰ ਕਿਸਾਨਾਂ ਤੋਂ ਰਿਸ਼ਵਤ ਮੰਗਣ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਸੀ। ਸਬੰਧਿਤ ਤਹਿਸੀਲਦਾਰ ਦਾ ਹੈੱਡਕੁਆਰਟਰ ਬਠਿੰਡਾ ਕਰ ਦਿੱਤਾ ਗਿਆ ਸੀ। ਡੀਸੀ ਦਫ਼ਤਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਕੁਲਦੀਪ ਸ਼ਰਮਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਬਠਿੰਡਾ ਨੇ ਯੂਨੀਅਨ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀ ਗੱਲ ਪ੍ਰਮੁੱਖ ਸਕੱਤਰ ਏਪੀ ਸਿਨਹਾ ਨਾਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਤਹਿਸੀਲਦਾਰ ਅਤੇ ਰੀਡਰ ਨੂੰ ਦੋ ਦਿਨਾ ਵਿਚ ਬਹਾਲ ਕਰ ਦਿੱਤਾ ਜਾਵੇਗਾ।

Related Articles

Leave a Comment