Home » ਭਗਤ ਪੂਰਨ ਸਿੰਘ ਜੀ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੁਫਤ ਸੁਣਵਾਈ ਮਸ਼ੀਨ ਦਾ ਕੈਪ ਲਗਾਇਆ

ਭਗਤ ਪੂਰਨ ਸਿੰਘ ਜੀ ਦੇ 119ਵੇਂ ਜਨਮ ਦਿਹਾੜੇ ਨੂੰ ਸਮਰਪਿਤ ਮੁਫਤ ਸੁਣਵਾਈ ਮਸ਼ੀਨ ਦਾ ਕੈਪ ਲਗਾਇਆ

by Rakha Prabh
30 views

ਲੁਧਿਆਣਾ, 3 ਜੂਨ (ਕਰਨੈਲ ਸਿੰਘ ਐੱਮ.ਏ.)— ਪਿੰਗਲਵਾੜਾ ਮੇਨ ਬ੍ਰਾਂਚ ਵਿਖੇ ਮੁਫ਼ਤ ਸੁਣਵਾਈ ਮਸ਼ੀਨਾਂ ਦਾ ਕੈਂਪ ਡਾਕਟਰ ਜਗਦੀਪਕ ਸਿੰਘ, ਵਾਈਸ ਪ੍ਰੈਜੀਡੈਂਟ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.) ਅਤੇ ਸ. ਤਰੁਨਦੀਪ ਸਿੰਘ ਭੁੱਲਰ, ਦੀ ਅਗਵਾਈ ਵਿੱਚ ਲਗਾਇਆ ਗਿਆ। ਇਸ ਕੈਂਪ ਵਿੱਚ ਕੰਨਾਂ ਦਾ ਚੈਕਅੱਪ ਕਰਨ ਉਪਰੰਤ ਲੋੜਵੰਦਾਂ ਨੂੰ ਕੰਨਾਂ ਦੀਆਂ ਮਸ਼ੀਨਾਂ ਲਗਾਈਆਂ ਗਈਆਂ। ਇਸ ਕੈਂਪ ਵਾਸਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਸੀ, ਕੁੱਲ 40 ਲੋੜਵੰਦ ਮਰੀਜ਼ਾਂ ਨੂੰ ਆਧੁਨਿਕ ਮਸ਼ੀਨਾਂ ਫਰੀ ਲਗਾਈਆਂ ਗਈਆਂ। ਇਸ ਮੌਕੇ ਪਿੰਗਲਵਾੜਾ ਸੋਸਾਇਟੀ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ(ਰਜਿ.), ਸ. ਮੁਖਤਾਰ ਸਿੰਘ, ਮੈਂਬਰ ਸ. ਹਰਜੀਤ ਸਿੰਘ ਅਰੋੜਾ, ਸ. ਪਰਮਿੰਦਰ ਸਿੰਘ ਭੱਟੀ, ਸ੍ਰੀਮਤੀ. ਸੁਰਿੰਦਰ ਕੌਰ ਭੱਟੀ, ਸ੍ਰੀ ਗੁਲਸ਼ਨ ਰੰਜਨ, ਸ. ਨਰਿੰਦਰਪਾਲ ਸਿੰਘ ਸੋਹਲ, ਆਦਿ ਸ਼ਾਮਿਲ ਸਨ

Related Articles

Leave a Comment