Home » ਦੂਨ ਵੈਲੀ ਕੈਂਮਬਰਿਜ ਸਕੂਲ ਵਿੱਚ ਡਾਂਸ , ਮਿਊਜ਼ਿਕ, ਸਕਐਟਇੰਗ , ਰਸੋਈ, ਆਦਿ ਕਲਾਸਾਂ ਲਗਵਾਈਆਂ

ਦੂਨ ਵੈਲੀ ਕੈਂਮਬਰਿਜ ਸਕੂਲ ਵਿੱਚ ਡਾਂਸ , ਮਿਊਜ਼ਿਕ, ਸਕਐਟਇੰਗ , ਰਸੋਈ, ਆਦਿ ਕਲਾਸਾਂ ਲਗਵਾਈਆਂ

by Rakha Prabh
45 views

ਅੱਜ ਦੂਨ ਵੈਲੀ ਕੈਂਮਬਰਿਜ ਸਕੂਲ ਵਿੱਚ ਪ੍ਰਿੰਸੀਪਲ ਵਿਪਿਨ ਕੁਮਾਰ ਜਸਵਾਲ ਅਤੇ ਅਤੇ ਚੇਅਰਮੈਨ ਡਾ: ਸੁਭਾਸ਼ ਉਪਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਵੰਨ-ਸੁਵੰਨੇ ਸ਼ੌਕਾਂ ਦੇ ਲਈ ਪੀਰੀਅਡ ਲਗਵਾਏ ਗਏ। ਜਿਹਨਾਂ ਦਾ ਮਤਲਬ ਵਿਦਿਆਰਥੀਆਂ ਵਿੱਚ ਵੱਖ ਵੱਖ ਖੂਬੀਆਂ ਨੂੰ ਪਹਿਚਾਨਣਾ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨੂੰ ਉਜਾਗਰ ਕਰਨ ਦਾ ਮੌਕਾ ਦੇਣਾ ਹੈ। ਸਕੂਲ ਵਿੱਚ ਤਜ਼ਰਬੇਕਾਰ ਅਧਿਆਪਕ ਸਾਹਿਬਾਨ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੀਆਂ ਡਾਂਸ , ਮਿਊਜ਼ਿਕ, ਸਕਐਟਇੰਗ , ਰਸੋਈ, ਆਦਿ ਕਲਾਸਾਂ ਲਗਵਾਈਆਂ ਗਈਆਂ। ਸਕੂਲ ਵਿੱਚ ਟਆਇਕਓਂਡੋ ਦੇ ਖਾਸ ਕੋਚ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਸਕੂਲ ਵਿੱਚ ਡਾਂਸ ਅਤੇ ਮਿਊਜ਼ਿਕ ਅਧਿਆਪਕ ਵੀ ਰੱਖੇ ਗਏ ਹਨ। ਇਹ ਜੋ ਸਕੂਲ ਵਿੱਚ ਹਾੱਬੀ ਪੀਰੀਅਡ ਲਗਵਾਏ ਜਾ ਰਹੇ ਹਨ ਇਹਨਾਂ ਦੀ ਕੋਈ ਵੀ ਫ਼ੀਸ ਨਹੀਂ ਲਈ ਜਾ ਰਹੀ। ਇਸ ਹਾੱਬੀ ਪੀਰੀਅਡ ਦਾ ਸਿਰਫ਼ ਇਹੀ ਖ਼ਾਸ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਖੇਡ ਦੇ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਕਰਵਾਇਆ ਜਾਵੇ। ਇਸ ਉਦੇਸ਼ ਦੇ ਨਾਲ ਹੀ ਇਹ ਗਤੀਵਿਧੀਆਂ ਸਕੂਲ ਵਿੱਚ ਆਰੰਭ ਕਰਵਾਈਆਂ ਗਈਆਂ ਹਨ।

Related Articles

Leave a Comment