Home » ਰਾਜਾ ਵੜਿੰਗ ਨੇ ਫਿਰ ਘੇਰੀ ਪੰਜਾਬ ਸਰਕਾਰ, ਬੋਲੇ ਕਾਂਗਰਸ ਸਰਾਰੀ ਖਿਲਾਫ ਪ੍ਰਦਰਸਨ ਕਰੇਗੀ ਤੇਜ

ਰਾਜਾ ਵੜਿੰਗ ਨੇ ਫਿਰ ਘੇਰੀ ਪੰਜਾਬ ਸਰਕਾਰ, ਬੋਲੇ ਕਾਂਗਰਸ ਸਰਾਰੀ ਖਿਲਾਫ ਪ੍ਰਦਰਸਨ ਕਰੇਗੀ ਤੇਜ

by Rakha Prabh
118 views

ਰਾਜਾ ਵੜਿੰਗ ਨੇ ਫਿਰ ਘੇਰੀ ਪੰਜਾਬ ਸਰਕਾਰ, ਬੋਲੇ ਕਾਂਗਰਸ ਸਰਾਰੀ ਖਿਲਾਫ ਪ੍ਰਦਰਸਨ ਕਰੇਗੀ ਤੇਜ 
ਚੰਡੀਗੜ੍ਹ; 9 ਅਕਤੂਬਰ : ਪੰਜਾਬ ਕਾਂਗਰਸ ਭਗਵੰਤ ਸਿੰਘ ਮਾਨ ਦੀ ਕੈਬਨਿਟ ’ਚ ਦਾਗੀ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਆਪਣਾ ਅੰਦੋਲਨ ਹੋਰ ਤੇਜ ਕਰੇਗੀ। ਇਸ ਸਬੰਧੀ ਪਾਰਟੀ ਨੇ ਕਿਹਾ ਹੈ ਕਿ ਸਰਾਰੀ ਦੀ ਥਾਂ ਜੇਲ੍ਹ ’ਚ ਹੈ, ਨਾ ਕਿ ਕੈਬਨਿਟ ’ਚ।

ਜਾਣਕਾਰੀ ਦਿੰਦਿਆਂ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਪਾਰਟੀ ਵੱਲੋਂ 10 ਅਕਤੂਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਸਰਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਜਾਵੇਗੀ, ਜਿਸ ਦਾ ਖੁਲਾਸਾ ਖੁਦ ਇਸ ਦੇ ਓਐੱਸਡੀ ਨੇ ਕੀਤਾ ਹੈ।

ਸੂਬਾ ਕਾਂਗਰਸ ਪ੍ਰਧਾਨ ਅਤੇ ਕਾਂਗਰਸ ਵਿਧਾਇਕ ਦਲ ਦੇ ਆਗੂ ਨੇ ਕਿਹਾ ਕਿ ਸਰਾਰੀ ਦੇ ਸਰਕਾਰ ’ਚ ਹੋਣਾ ਇਮਾਨਦਾਰ ਸਰਕਾਰ ਬਾਰੇ ਇਨ੍ਹਾਂ ਦੇ ਦਾਅਵਿਆਂ ’ਤੇ ਚਪੇੜ ਹੈ। ਇਸ ਤੋਂ ਸਪੱਸਟ ਹੈ ਕਿ ਸੰਗਰੂਰ ਲੋਕ ਸਭਾ ਜਿਮਨੀ ਚੋਣ ਤੋਂ ਪਹਿਲਾਂ ਭਿ੍ਰਸਟਾਚਾਰ ਦੇ ਦੋਸਾਂ ਤਹਿਤ ਵਿਜੇ ਸਿੰਗਲਾ ਨੂੰ ਬਰਖਾਸਤ ਕਰਨ ਦੀ ਕਾਰਵਾਈ ਮਹਿਜ ਡਰਾਮਾ ਸੀ, ਜੇਕਰ ਇਹ ਭਿ੍ਰਸਟਾਚਾਰ ਦੇ ਖਿਲਾਫ ਸੱਚਮੁੱਚ ਇਮਾਨਦਾਰ ਹਨ, ਤਾਂ ਸਰਾਰੀ ਸਰਕਾਰ ’ਚ ਨਹੀਂ, ਸਗੋਂ ਸਲਾਖਾਂ ਪਿੱਛੇ ਹੋਣੇ ਚਾਹੀਦਾ ਸੀ।

Related Articles

Leave a Comment