ਜ਼ੀਰਾ/ ਫਿਰੋਜ਼ਪੁਰ 29 ਅਗਸਤ (ਗੁਰਪ੍ਰੀਤ ਸਿੰਘ ਸਿੱਧੂ) ਇਲਾਕੇ ਦੀ ਨਾਮੀ ਸਮਾਜ ਸੇਵੀ ਸੰਸਥਾਂ ਸੇਵਾ ਭਾਰਤੀ ਜ਼ੀਰਾ ਦੇ ਅਣਥੱਕ ਯਤਨਾ ਸਦਕਾ ਰੈਡ ਕਰਾਸ ਸੁਸਾਇਟੀ ਫਿਰੋਜ਼ਪੁਰ ਦੇ ਸਹਿਯੋਗ ਨਾਲ ਗਰੀਬ ਅੰਗਹੀਣ ਵਿਅਕਤੀ ਨੂੰ ਟ੍ਰਾਈ ਸਾਈਕਲ ਦੇ ਕੇ ਉਸ ਦੀਆਂ ਉਮੀਦਾਂ ਨੂੰ ਖੰਭ ਲਗਾ ਦਿੱਤੇ ਹਨ। ਇਸ ਸਬੰਧੀ ਸੇਵਾ ਭਾਰਤੀ ਜ਼ੀਰਾ ਦੇ ਪ੍ਰਧਾਨ ਵੀਰ ਸਿੰਘ ਚਾਵਲਾ ਦੀ ਅਗਵਾਈ ਹੇਠ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਸ੍ਰੀ ਅਨਿਲ ਬਜਾਜ ਸੂਬਾ ਪ੍ਰਧਾਨ ਅਰੋੜਾ ਮਹਾ ਸਭਾ ਪੰਜਾਬ ਸੀਨੀਅਰ ਵਾਈਸ ਪ੍ਰਧਾਨ ਸੇਵਾ ਭਾਰਤੀ ਅਤੇ ਉਘੇ ਕਾਰੋਬਾਰੀ ਸ੍ਰ ਅਮਰੀਕ ਸਿੰਘ ਅਹੂਜਾ ਡਾਇਰੈਕਟਰ,ਜਨਕ ਰਾਜ ਝਾਂਬ ਡਾਇਰੈਕਟਰ ਰਾਖਾ ਪ੍ਰਭ ਵੈਲਫੇਅਰ ਸੁਸਾਇਟੀ ਪੰਜਾਬ , ਰਜਿੰਦਰ ਸਿੰਘ ਬੰਸੀਵਾਲੀ ਸਰਪ੍ਰਸਤ ਸੇਵਾ ਭਾਰਤੀ, ਮਨਮੋਹਨ ਸਿੰਘ ਗੁਜ਼ਰਾਲ, ਜੁਗਲ ਕਿਸ਼ੋਰ ਆਦਿ ਨੇ ਗਰੀਬ ਅੰਗਹੀਣ ਸਾਮ ਲਾਲ ਨੁੰ ਟ੍ਰਾਈ ਸਾਈਕਲ ਦਿੱਤਾ। ਇਸ ਮੌਕੇ ਸੇਵਾ ਭਾਰਤੀ ਦੇ ਪ੍ਰਧਾਨ ਵੀਰ ਸਿੰਘ ਚਾਵਲਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗਊ ਗਰੀਬ ਦੀ ਮਦਦ ਕਰਨਾ ਸਾਡੇ ਗੁਰੂਆਂ ਨੇ ਗੁੜ੍ਹਤੀ ਵਿਚ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਦੀ ਸੇਵਾ ਕਰਨਾ ਸੇਵਾ ਭਾਰਤੀ ਦਾ ਮਕਸਦ ਹੈ।