Home » ਹੇਮਕੁੰਟ ਸਕੂਲ ਦੇ ਵਿਦਿਆਰਥੀ ਜ਼ਿਲ੍ਹਾ ਪੱਧਰ ਲਈ ਰਵਾਨਾ

ਹੇਮਕੁੰਟ ਸਕੂਲ ਦੇ ਵਿਦਿਆਰਥੀ ਜ਼ਿਲ੍ਹਾ ਪੱਧਰ ਲਈ ਰਵਾਨਾ

by Rakha Prabh
113 views

ਜ਼ੀਰਾ/ ਫਿਰੋਜ਼ਪੁਰ 29 ਅਗਸਤ (ਗੁਰਪ੍ਰੀਤ ਸਿੰਘ ਸਿੱਧੂ) 26 ਵੀਆਂ ਪੰਜਾਬ ਰਾਜ ਜੋਨ ਪੱਧਰ ਸਕੂਲ ਖੇਡਾਂ 2023-24 ਵਿੱਚ ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ ਦੇ 127 ਵਿਦਿਆਰਥੀਆਂ ਨੇ ਬਾੱਸਕਟਬਾਲ, ਚੈੱਸ,ਗਤਕਾ, ਕ੍ਰਿਕਟ, ਕਰਾਟੇ, ਬੈਡਮਿੰਟਨ,ਰੱਸਾ-ਕੱਸੀ ਵਿੱਚ ਵੱਧ ਚੜ੍ਹ ਕੇ ਭਾਗ ਲਿਆ । ਜੋਨ ਪੱਧਰ ਤੇ ਵੱਖ ਵੱਖ ਸਕੂਲਾਂ ਨੇ ਭਾਗ ਲਿਆ ਜਿਸ ਵਿੱਚ ਸ੍ਰੀ ਹੇਮਕੁੰਟ ਸਕੂਲ ਦੇ 40 ਖਿਡਾਰੀ ਜ਼ਿਲ੍ਹਾ ਪੱਧਰ ਲਈ ਚੁਣੇ ਗਏ ।ਹੇਮਕੁੰਟ ਸੰਸਥਾਵਾਂ ਦੇ ਚੈਅਰਮੈਨ ਸ: ਕੁਲਵੰਤ ਸਿੰਘ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਬੱਚਿਆ ਨੂੰ ਦੱਸਿਆਂ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਜੀਵਨ ਦਾ ਅਹਿਮ ਹਿੱਸਾ ਹਨ । ਜਿਹੜਾ ਸਾਨੂੰ ਅਨੁਸ਼ਾਸਨ ਦੇ ਵਿੱਚ ਰਹਿਣਾ ਸਿਖਾਉਦੀਆਂ ਹਨ ।ਜੇਕਰ ਬੱਚੇ ਇਸੇ ਤਰ੍ਹਾਂ ਮਨ ਲਗਾ ਕਿ ਪੜ੍ਹਾਈ ਦੇ ਨਾਲ ਖੇਡਾ ਵੱਲ ਵੀ ਧਿਆਨ ਦੇਣਗੇ ਤਾਂ ਇੱਕ ਦਿਨ ਉਹ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਖੇਡ ਸਕਣਗੇ। ਜਿਸ ਦੇ ਨਾਲ ਉਹਨਾ ਦੇ ਨਾਮ ਨਾਲ ਸਕੂਲ, ਮਾਤਾ-ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਹੋਵੇਗਾ।ਇਸ ਸਮੇਂ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ, ਸੋਨੀਆਂ ਸ਼ਰਮਾ ਅਤੇ ਵਾਇਸ ਪ੍ਰਿੰਸੀਪਲ ਜਤਿੰਦਰ ਸ਼ਰਮਾ ਨੇ ਬੱਚਿਆਂ ਜ਼ਿਲ੍ਹਾ ਪੱਧਰ ਤੇ ਜਿੱਤ ਕੇ ਆਉਣ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਵਿਦਿਆਰਥੀਆਂ ਨੂੰ ਰਵਾਨਾ ਕੀਤਾ ।

Related Articles

Leave a Comment