ਕੋਟ ਈਸੇ ਖਾਂ, 29 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ ) :- ਪਾਥਵੇਜ਼ ਗਲੋਬਲ ਸਕੂਲ ਕੋਟ ਈਸੇ ਖਾਂ ਜੋ ਇਲਾਕੇ ਦਾ ਨਾਮਵਾਰ ਆਈ ਸੀ ਐਸ ਈ ਦਿੱਲੀ ਬੋਰਡ ਤੋ ਮਾਨਤਾ ਪ੍ਰਾਪਤ ਸਕੂਲ ਹੈ ਅਤੇ ਆਪਣੇ ਬੱਚਿਆ ਨੂੰ ਵਰਲਡ ਕਲਾਸ ਦੀ ਐਜੂਕੇਸ਼ਨ ਦੇ ਰਿਹਾ ਹੈ, ਵਿਖੇ” ਕ੍ਰਿਕਟ ਲੜਕਿਆਂ ਦੀ ਖੇਡ ਦਾ ਕੌਮੀ ਚੈਂਪੀਅਨਸ਼ਿਪ ਟੂਰਨਾਮੈਂਟ, 2023-24 ਅਹਿਮਦਾਬਾਦ ਅਤੇ ਕ੍ਰਿਕੇਟ ਲੜਕੀਆਂ ਦੀ ਖੇਡ ਦਾ ਕੌਮੀ ਚੈਂਪੀਅਨਸ਼ਿਪ ਟੂਰਨਾਮੈਂਟ ਤਮਿਲਨਾਡੂ ਵਿਖੇ ਹੋਵੇਗਾ ਅਤੇ ਨੌਰਥ ਜੋਨ ਚੋਂ ਜੇਤੂ ਅਤੇ ਉਪ ਜੇਤੂ ਟੀਮਾਂ ਦੇ ਖਿਡਾਰੀ ਭਾਗ ਲੈਣਗੇ । ਕ੍ਰਿਕਟ ਦੇ ਟੂਰਨਾਮੈਂਟ 24 ਤੋਂ 27 ਅਗਸਤ 2023 ਨੂੰ ਮੋਗਾ ਦੇ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ , ਕਰਵਾਇਆ ਗਿਆ ਸੀ ।ਇਸ ਵਿੱਚ ਅਲੱਗ ਅਲੱਗ ਜੋਨਾਂ ਨੇ ਭਾਗ ਲਿਆ। ਇਸ ਵਿੱਚ 14,17,19 ਸਾਲ ਦੇ ਲੜਕਿਆਂ ਅਤੇ ਲੜਕੀਆਂ ਦੇ ਲੁਧਿਆਣਾ, ਮੋਗਾ ,ਚੰਡੀਗੜ੍ਹ,ਅੰਮ੍ਰਿਤਸਰ, ਮੁਕਤਸਰ ਆਦਿ ਦੇ ਮੁਕਾਬਲੇ ਕਰਵਾਏ ਗਏ। ਮੋਗਾ ਜੋਨ ਜੇਤੂ ਰਿਹਾ ਅਤੇ ਦਿੱਲੀ ਜੋਨ ਉਪਜੇਤੂ ਰਹੇ। ਜਿਨ੍ਹਾਂ ਵਿੱਚੋਂ ਨੋਰਥ ਜੋਨ ਦੀਆਂ ਟੀਮਾਂ ਬਣਾਈਆਂ ਗਈਆਂ। ਇਸ ਵਿੱਚ ਪਾਥਵੇਜ ਗਲੋਬਲ ਸਕੂਲ ਦੇ ਬੱਚਿਆਂ ਨੇ ਭਾਗ ਲਿਆ ਅਤੇ ਪਹਿਲਾ ਇਨਾਮ ਹਾਸਲ ਕੀਤਾ ਅਤੇ ਪਾਥਵੇਜ ਸਕੂਲ ਦੇ 20 ਬੱਚਿਆਂ ਨੇ ਅੱਗੇ ਕੌਮੀ ਨੈਸ਼ਨਲ ਕ੍ਰਿਕੇਟ ਦੇ ਲਈ ਅਹਿਮਦਾਬਾਦ ਅਤੇ ਤਮਿਲਨਾਡੂ ਵਿਖੇ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਇਸ ਮੌਕੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ. ਹਰਵੰਤ ਸਿੰਘ, ਸਕੂਲ ਦੇ ਕਮੇਟੀ ਮੈਂਬਰ ਮਾਨਯੋਗ ਚੇਅਰਮੈਨ ਸ. ਸੁਰਜੀਤ ਸਿੰਘ ਸਿੱਧੂ, ਪ੍ਰੈਜੀਡੈਂਟ ਡਾ. ਅਨਿਲਜੀਤ ਕੰਬੋਜ਼, ਵਾਈਸ-ਚੇਅਰਮੈਨ ਸ. ਅਵਤਾਰ ਸਿੰਘ ਸੋਂਧ ਨੇ ਵਿਦਿਆਰਥੀਆਂ ਦੀ ਇਸ ਜਿੱਤ ਦਾ ਸਿਹਰਾ ਡੀ. ਪੀ. ਈ. ਗੁਰਪ੍ਰੀਤ ਸਿੰਘ , ਡੀ. ਪੀ. ਈ. ਦਲਜੀਤ ਕੌਰ , ਡੀ. ਪੀ. ਈ. ਪਰਮਿੰਦਰ ਕੌਰ , ਡੀ. ਪੀ. ਈ. ਅਮਨਦੀਪ ਸਿੰਘ, ਡੀ. ਪੀ. ਈ. ਰਾਜਵੀਰ ਸਿੰਘ ਅਤੇ ਵਿਦਿਆਥੀਆਂ ਦੀ ਸਖ਼ਤ ਮਿਹਨਤ ਦੇ ਸਿਰ ਕੀਤਾ ਅਤੇ ਵਿਦਿਆਥੀਆਂ ਦਾ ਹੌਂਸਲਾ ਵਧਾਇਆ।
ਅਹਿਮਦਾਬਾਦ ਅਤੇ ਤਮਿਲਨਾਡੂ ਚ ਹੋਵੇਗੀ ਆਈ ਸੀ. ਆਈ .ਐਸ. ਸੀ .ਈ ਬੋਰਡ ਦੀ ਕੌਮੀ ਕ੍ਰਿਕਟ ਚੈਂਪੀਅਨਸ਼ਿਪ ” ,
previous post