ਭਾਰਤ-ਸਾਊਥ ਅਫ਼ਰੀਕਾ ’ਚ ਦੂਜਾ ਵਨਡੇਅ ਮੁਕਾਬਲਾ ਅੱਜ
ਨਵੀਂ ਦਿੱਲੀ, 9 ਅਕਤੂਬਰ : ਟੀਮ ਇੰਡੀਆ ਅਤੇ ਸਾਊਥ ਅਫ਼ਰੀਕਾ ’ਚ ਤਿੰਨ ਮੈਚਾਂ ਦੀ ਵਨਡੇਅ ਸੀਰੀਜ਼ ਦਾ ਦੂਜਾ ਮੁਕਾਬਲਾ ਅੱਜ (9 ਅਕਤੂਬਰ) ਨੂੰ ਰਾਂਚੀ ’ਚ ਖੇਡਿਆ ਜਾਣਾ ਹੈ।
ਸਿਖਰ ਧਵਨ ਦੀ ਅਗਵਾਈ ਵਾਲੀ ਭਾਰਤੀ ਟੀਮ ਨੂੰ ਪਹਿਲੇ ਮੁਕਾਬਲੇ ’ਚ 9 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ, ਅਜਿਹੇ ’ਚ ਉਸ ਦੇ ਲਈ ਇਹ ਮੈਚ ‘ਕਰੋ ਜਾਂ ਮਰੋ’ ਦਾ ਬਣ ਚੁੱਕਿਆ ਹੈ। ਭਾਰਤੀ ਟੀਮ ਦੇ ਗੇਂਦਬਾਜ਼ਾਂ ਨੇ ਪਹਿਲੇ ਮੁਕਾਬਲੇ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਸੀ। ਅਜਿਹੇ ’ਚ ਸੀਰੀਜ਼ ‘ਚ ਵਾਪਸੀ ਕਰਨ ਲਈ ਉਸ ਦੇ ਗੇਂਦਬਾਜ਼ਾਂ ਨੂੰ ਹਰ ਹਾਲ ’ਚ ਚੱਲਣਾ ਹੋਵੇਗਾ।