Home » ਜ਼ੀਰਾ ਵਿਖੇ ਬੱਸ ‘ਤੇ ਘੋੜੇ ਟਰਾਲੇ ‘ਚ ਜਬਰਦਸਤ ਟੱਕਰ, ਦਰਜਨਾਂ ਸਵਾਰੀਆਂ ਹੋਈਆਂ ਗੰਭੀਰ ਜਖ਼ਮੀ

ਜ਼ੀਰਾ ਵਿਖੇ ਬੱਸ ‘ਤੇ ਘੋੜੇ ਟਰਾਲੇ ‘ਚ ਜਬਰਦਸਤ ਟੱਕਰ, ਦਰਜਨਾਂ ਸਵਾਰੀਆਂ ਹੋਈਆਂ ਗੰਭੀਰ ਜਖ਼ਮੀ

by Rakha Prabh
92 views

ਜ਼ੀਰਾ/ਫਿਰੋਜ਼ਪੁਰ, 5 ਨਵੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਜ਼ੀਰਾ ਵਿਖੇ ਦੇਰ ਸ਼ਾਮ ਇੱਕ ਬੱਸ ਅਤੇ ਝੋਨੇ ਨਾਲ ਲੱਦੇ ਘੋੜੇ ਟਰਾਲੇ ਦਰਮਿਆਨ ਜਬਰਦਸਤ ਟੱਕਰ ਹੋਣ ਨਾਲ ਸੈਂਕੜੇ ਸਵਾਰੀਆਂ ਗੰਭੀਰ ਰੂਪ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸਥਾਨ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਜ਼ੀਰਾ ਪੁਰਾਣਾ ਹਾਈਵੇ ਤੋਂ ਨਵਾਂ ਹਾਈਵੇ ਤੇ ਚੜਨ ਮੌਕੇ ਬਠਿੰਡਾ ਤੋਂ ਅੰਮਿ੍ਰਤਸਰ ਸਾਹਿਬ ਵਿਖੇ ਜਾ ਰਹੀ ਸਵਾਰੀਆਂ ਨਾਲ ਭਰੀ ਬੱਸ ਦਰਮਿਆਨ ਮਖੂ ਵੱਲੋਂ ਆ ਰਹੇ ਓਵਰਲੋਡਿੰਗ ਝੋਨੇ ਨਾਲ ਭਰੇ ਘੋੜੇ ਟਰਾਲੇ ਦੀ ਹੋਈ ਸਿੱਧੀ ਟੱਕਰ ਨਾਲ ਬਸ ਡੂੰਘੇ ਖਤਾਨਾ ਵਿੱਚ ਡਿੱਗ ਪਈ ਅਤੇ ਘੋੜਾ ਟਰਾਲਾ ਉਸ ਉੱਪਰ ਚੜ ਗਿਆ। ਇਸ ਵਾਪਰੇ ਹਾਦਸੇ ਦੌਰਾਨ ਗੰਭੀਰ ਰੂਪ ਵਿੱਚ ਜਖਮੀ ਹੋਈਆਂ ਸਵਾਰੀਆਂ ਨੂੰ ਰਾਹਗੀਰਾਂ ਵੱਲੋਂ ਆਪਣੇ ਵਾਹਿਕਲਾ ਰਾਹੀਂ ਸਿਵਲ ਹਸਪਤਾਲ ਜੀਰਾ ਵਿਖੇ ਇਲਾਜ ਅਧੀਨ ਲਿਆਂਦਾ ਗਿਆ। ਟੱਕਰ ਇੰਨੀ ਜਬਰਦਸਤੀ ਸੀ ਕਿ ਬੱਸ ਦੇ ਚਾਰੇ ਟਾਇਰ ਉੱਪਰ ਹੋ ਗਏ ਅਤੇ 200 ਫੁੱਟ ਦੇ ਕਰੀਬ ਘੋੜਾ ਟਰਾਲਾ ਬੱਸ ਨੂੰ ਘਸੀਟਦਾ ਹੋਇਆ ਖਤਾਨਾ ਵਿੱਚ ਲੈ ਗਿਆ। ਇਸ ਘਟਨਾ ਤੇ ਪਹੁੰਚੇ ਪੁਲਿਸ ਥਾਣਾ ਸਿਟੀ ਇੰਚਾਰਜ ਵੱਲੋਂ ਵਾਪਰੇ ਹਾਦਸੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਨਾਂ ਵਾਹਨਾਂ ਨੂੰ ਕਬਜੇ ਵਿੱਚ ਲੈ ਲਏ ਹਨ।

Related Articles

Leave a Comment