ਮੱਲਾਂ ਵਾਲਾ ( ਗੁਰਦੇਵ ਸਿੰਘ ਗਿੱਲ/ ਰੋਸ਼ਨ ਲਾਲ ਮਨਚੰਦਾ ) -ਇੱਥੇ ਬਾਬਾ ਰਾਮ ਲਾਲ ਕੁਟੀਆ ਵਿੱਚ ਮੂਰਤੀ ਸਥਾਪਨਾ ਸਬੰਧੀ ਇੱਕ ਸਮਾਗਮ ਕਰਵਾਇਆ ਗਿਆ| ਸਮਾਗਮ ਦੌਰਾਨ ਸੰਤ ਬਾਬਾ ਰਾਮ ਲਾਲ ਕੁਟੀਆ ਦੀ ਪ੍ਰੰਬਕ ਕਮੇਟੀ, ਸ੍ਰੀ ਦੁਰਗਾ ਭਜਨ ਮੰਡਲੀ ਗਰੁੱਪ ਦੂਜਾ (2 ) ਮਾਂ ਵੈਸ਼ਨੋ ਦੁਰਗਾ ਭਜਨ ਮੰਡਲੀ, ਸ੍ਰੀ ਖੁਸ਼ਹਾਲ ਦੁਰਗਾ ਭਜਨ ਮੰਡਲੀ ਅਤੇ ਸਮੂਹ ਦੁਆ ਪਰਿਵਾਰ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਹਵਨ ਯੱਗ ਅਤੇ ਭੰਡਾਰਾ ਕੀਤਾ ਗਿਆ| ਬਾਬਾ ਰਾਮ ਲਾਲ ਕੁਟੀਆ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੌਰਾਨ ਪਹਿਲੇ ਦਿਨ ਸ਼ਹਿਰ ਵਿੱਚ ਕਲਸ਼ ਯਾਤਰਾ ਕੱਢੀ ਗਈ| ਇਸ ਤੋਂ ਬਾਅਦ ਭਜਨ ਮੰਡਲੀਆਂ ਨੇ ਗੁਣਗਾਨ ਕੀਤਾ| ਇਸ ਤੋਂ ਬਾਅਦ ਮਾਤਾ ਦੁਰਗਾ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ | ਇਸ ਮੌਕੇ ‘ਤੇ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਚੰਦ ਸਿੰਘ ਗਿੱਲ, ਕੈਬਨਿਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਦੇ ਵੱਲੋਂ ਉਨ੍ਹਾਂ ਦੇ ਪੀ.ਏ. ਦਿਲਬਾਗ ਸਿੰਘ ਨੇ ਬਾਬਾ ਰਾਮ ਲਾਲ ਕੁਟੀਆ ‘ਚ ਮਾਤਾ ਦੁਰਗਾ ਜੀ ਦੀ ਪਾਵਨ ਮੂਰਤੀ ਦੀ ਸਥਾਪਨਾ ਕਰਦਿਆਂ ਸ਼ਹਿਰ ਵਾਸੀਆਂ ਨੂੰ ਇਸ ਪਵਿੱਤਰ ਦਿਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਤੇ ਪਹੁੰਚੇ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਚੰਦ ਸਿੰਘ ਗਿੱਲ, ਕੈਬਨਿਟ ਮੰਤਰੀ ਲਾਲ ਜੀਤ ਸਿੰਘ ਭੁੱਲਰ ਦੇ ਪੀਏ ਦਿਲਬਾਗ ਸਿੰਘ ਸਮੇਤ ਵੱਖ-ਵੱਖ ਸਖ਼ਸ਼ੀਅਤਾਂ ਦਾ ਪ੍ਰਬੰਧਕਾਂ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੱਲਭੂਸ਼ਣ ਧਵਨ, ਸ਼੍ਰੀ ਸਨਾਤਨ ਧਰਮ ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਕੁਮਾਰ ਸੇਠੀ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸੁਸ਼ੀਲ ਕੁਮਾਰ ਸੇਠੀ, ਯੂਥ ਆਗੂ ਅਜੇ ਸੇਠੀ, ਰੋਸ਼ਨ ਲਾਲ ਬਿੱਟਾ , ਸੂਰਜ ਕਟਾਰੀਆ, ਰਮਨ ਸੇਠੀ , ਬਲਜੀਤ ਸਿੰਘ, ਟੀਟੂ ਸ਼ਰਮਾ,ਅਸ਼ਵਨੀ ਸੇਠੀ, ਡਾਕਟਰ ਸ਼ਾਮ ਲਾਲ ਕਟਾਰੀਆ,ਲੰਗਰ ਕਮੇਟੀ, ਰਮੇਸ਼ ਦੁੱਗਲ, ਮਨੁੱਖਤਾ ਦੀ ਸੇਵਾ ਅਮੀਰ ਚੰਦ ਬਜਾਜ, ਅਤੇ ਸਮੂਹ ਦੂਆ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ