Home » ਮੋਗਾ ਵਿਖੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਚ ਸੰਤ ਸਮਾਗਮ ਕਰਵਾਇਆ

ਮੋਗਾ ਵਿਖੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਚ ਸੰਤ ਸਮਾਗਮ ਕਰਵਾਇਆ

ਮਨੁੱਖੀ ਜੀਵਨ ਦਾ ਆਧਾਰ ਮਨੁੱਖ ਦਾ ਸਾਫ ਸੁਥਰਾ ਚਰਿੱਤਰ: ਸਾਧਵੀ ਬਲਜੀਤ ਭਾਰਤੀ

by Rakha Prabh
19 views

ਮੋਗਾ 31 ਮਾਰਚ (ਕੇਵਲ ਸਿੰਘ ਘਾਰੂ)

ਦਿਵਯ ਜੋਯਤੀ ਜਾਗ੍ਰਿਤੀ ਸੰਸਥਾਨ ਵੱਲੋਂ ਦੁਸਾਂਝ ਰੋਡ ਸਥਿਤ ਮੋਗਾ ਆਸ਼ਰਮ ਵਿਖੇ ਸਤਸੰਗ ਕਰਵਾਇਆ ਗਿਆ। ਸਤਸੰਗ ਦੌਰਾਨ ਆਸ਼ੁਤੋਸ਼ ਮਹਾਰਾਜ ਜੀ ਦੀ ਸ਼ਿਸ਼ਯ ਸਾਧਵੀ ਬਲਜੀਤ ਭਾਰਤੀ ਜੀ ਨੇ ਪ੍ਰਭੂ ਭਗਤਾਂ ਨੂੰ ਸੰਬੋਧਿਤ ਕਰਦੇ ਹੋਏ ਸਤਸੰਗ ਵਿਚਾਰਾਂ ਦੇ ਦੁਆਰਾ ਦੱਸਿਆ ਕਿਸੇ ਵਿਚਾਰਕ ਨੇ ਕਿਹਾ ਹੈ ਅਗਰ ਆਪ ਦਾ ਧਨ ਖੋ ਜਾਵੇ ਤਾਂ ਆਪਨੇ ਕੁਝ ਵੀ ਨਹੀਂ ਖੋਇਆ ਕਿਉਂਕਿ ਧੰਨ ਆਪ ਨੂੰ ਦੁਬਾਰਾ ਮਿਲ ਸਕਦਾ ਹੈ ਅਗਰ ਆਪ ਦੀ ਸਿਹਤ ਖਰਾਬ ਹੋ ਜਾਵੇ ਤਾਂ ਨਿਸੰਦੇਹ ਆਪ ਨੇ ਕੁਝ ਜਰੂਰ ਖੋਇਆ ਹੈ ਕਿਉਂਕਿ ਸਿਹਤ ਪਰਮਾਤਮਾ ਦੀ ਇੱਕ ਨਿਆਮਤ ਹੈ ਸੁਚਾਰੂ ਜੀਵਨ ਲਈ ਬਹੁਤ ਮਹੱਤਵਪੂਰਨ ਹੈ ।ਪਰ ਅਗਰ ਆਪ ਨੇ ਆਪਣਾ ਚਰਿਤਰ ਗਵਾ ਦਿੱਤਾ ਜਾਂ ਫਿਰ ਚਰਿਤਰ ਤੋਂ ਡਿੱਗ ਗਏ ਤਾਂ ਆਪ ਨੇ ਆਪਣਾ ਸਭ ਕੁਝ ਗਵਾ ਦਿੱਤਾ ।ਕਿਉਂਕਿ ਵਿਅਕਤੀ ਦੇ ਜੀਵਨ ਵਿੱਚ ਸਦ ਚਰਿਤਰ ਦੀ ਬਹੁਤ ਮਹਾਨਤਾ ਹੈ ਇਸੇ ਲਈ ਮਹਾਂਪੁਰਸ਼ਾਂ ਨੇ ਕਿਹਾ ਹੈ ਕਿ ਚਰਿਤਰ ਦੀ ਰਕਸ਼ਾ ਕਰਨਾ ਹਰ ਮਨੁੱਖ ਦਾ ਪਹਿਲਾ ਕਰਤਬ ਹੈ ਚਰਿਤਰ ਸਾਡੇ ਜੀਵਨ ਦਾ ਅਨਮੋਲ ਰਤਨ ਹੈ ਇਹੀ ਸਾਨੂੰ ਸਫਲਤਾ ਦੀਆਂ ਉਚਾਈਆਂ ਜਾਂ ਫਿਰ ਪਤਨ ਦੀਆਂ ਖਾਈਆਂ ਦੇ ਵਿੱਚ ਸੁੱਟਦਾ ਹੈ ਅਗਰ ਇਹ ਸੁੰਦਰ ਅਤੇ ਸ੍ਰੇਸ਼ਟ ਹੁੰਦਾ ਹੈ ਸਫਲਤਾ ਸਾਡੇ ਕਦਮ ਚੁੰਮਦੀ ਹੈ ਅਗਰ ਇਹ ਨਿਮਨ ਹੁੰਦਾ ਹੈ ਤਾਂ ਅਸੀਂ ਜੀਵਨ ਦੀ ਬਾਜੀ ਹਾਰ ਜਾਂਦੇ ਹਾਂ ।ਸਾਧਵੀ ਜੀ ਨੇ ਅੱਗੇ ਕਿਹਾ ਇਕ ਬਾਰ ਅਮਰੀਕਾ ਦੇ ਰਾਸ਼ਟਰਪਤੀ ਇਬਰਾਹਿਮ ਲਿੰਕਨ ਨੂੰ ਜਦ ਪੁੱਛਿਆ ਗਿਆ ਕਿ ਮਾਨਵ ਦਾ ਸਭ ਤੋਂ ਵੱਡਾ ਗੁਣ ਕੀ ਹੈ ਤਾਂ ਉਹਨਾਂ ਨੇ ਬੜੇ ਸਪਸ਼ਟ ਤੇ ਬੁਲੰਦ ਬਾਣੀ ਦੇ ਵਿੱਚ ਕਿਹਾ ਸੀ ਮਾਨਵ ਦਾ ਸਭ ਤੋਂ ਵੱਡਾ ਗੁਣ ਸਦ ਚਰਿਤਰ ਹੈ ਅਰਥਾਤ ਸੁੰਦਰ ਚਰਿੱਤਰ ।ਉਹਨਾਂ ਨੇ ਕਿਹਾ ਸੁੰਦਰ ਚਰਿਤਰ ਕਿਵੇਂ ਬਣਦਾ ਹੈ ਅੱਜ ਸਾਨੂੰ ਇਸ ਗੱਲ ਤੇ ਵਿਚਾਰ ਕਰਨਾ ਹੋਵੇਗਾ ਸ਼ਾਸਤਰ ਇਸ ਦਾ ਉੱਤਰ ਦਿੰਦੇ ਹੋਏ ਕਹਿੰਦੇ ਨੇ ਕਿ ਪਹਿਲਾਂ ਜਾਗਰਨ ਫਿਰ ਸਦਾਚਰਣ ਅਰਥਾਤ ਜਾਗਰਣ ਦੀ ਨੀਵ ਤੇ ਹੀ ਸੁੰਦਰ ਆਚਰਣ ਦੀ ਦੀਵਾਰ ਦਾ ਨਿਰਮਾਣ ਕੀਤਾ ਜਾ ਸਕਦਾ ਹੈ ਜਾਗਰਣ ਤੋਂ ਭਾਵ ਪਰਮਾਤਮਾ ਦਾ ਸਾਕਸ਼ਾਤਕਾਰ ਆਪਣੇ ਅੰਦਰ ਈਸ਼ਵਰ ਦੇ ਤਤਵ ਰੂਪ ਦਾ ਦਰਸ਼ਨ ਕਰਨਾ ਈਸ਼ਵਰ ਨੂੰ ਜਾਨਣ ਤੋਂ ਬਾਅਦ ਹੌਲੀ ਹੌਲੀ ਸਾਧਨਾ ਸਿਮਰਨ ਦੁਆਰਾ ਉਸਦੇ ਕਾਲੇ ਵਿਚਾਰ ਅਤੇ ਬੁਰੇ ਸੰਸਕਾਰ ਗਿਆਨ ਅਗਨੀ ਦੇ ਵਿੱਚ ਭਸਮ ਹੋ ਜਾਂਦੇ ਹਨ ਅਤੇ ਵਿਅਕਤੀ ਦਾ ਚਰਿੱਤਰ ਨਿਖਰ ਜਾਂਦਾ ਹੈ ਇਸ ਲਈ ਜੀਵਨ ਵਿੱਚ ਈਸ਼ਵਰ ਦੀ ਭਗਤੀ ਵਿਚ ਮਨ ਲਗਾ ਕੇ ਅਸੀਂ ਹਰ ਸਥਿਤੀ ਵਿੱਚ ਚਰਿੱਤਰ ਦੀ ਖੁਸ਼ਬੂ ਨੂੰ ਬਿਖੇਰਦੇ ਹੋਏ ਇੱਕ ਸੁੰਦਰ ਅਤੇ ਸਫਲ ਜੀਵਨ ਬਤੀਤ ਕਰ ਪਾਵਾਂਗੇ ਅਤੇ ਕਾਰਜਕਰਮ ਦੇ ਦੌਰਾਨ ਸਾਧਵੀ ਅਵਿਨਾਸ਼ ਭਾਰਤੀ ਜੀ ਅਤੇ ਸਾਧਵੀ ਕਲੇਸ਼ਰੀ ਭਾਰਤੀ ਜੀ ਨੇ ਸੁਮਦਰ ਭਜਨਾਂ ਦਾ ਗਾਇਨ ਕੀਤਾ ।

Related Articles

Leave a Comment