ਲਹਿਰਾਗਾਗਾ, 4 ਜੁਲਾਈ, 2023: ਮਾਣਯੋਗ ਪ੍ਰਮੁੱਖ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਅਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਲੇਦਾਰ ਅਵਤਾਰ ਸਿੰਘ ਅਤੇ ਇਲਾਕਾ ਪਟਵਾਰੀ ਨੱਥੂ ਰਾਮ ਵੱਲੋਂ ਲਹਿਲ ਕੈਨਾਲ ਡਵੀਜ਼ਨ ਪਟਿਆਲਾ ਅਧੀਨ ਪੈਂਦੇ ਰਜਵਾਹੇ ਅਵਕਵਾਸ ਦੀ ਮਾਇਨਰ 2 ਦੀ ਮੋਘਾ ਬੁਰਜੀ 14962/L ਦਾ ਮੌਕਾ ਵੇਖਿਆ ਗਿਆ। ਸਬੰਧਤ ਮੋਘੇ ਦੇ ਨਹਿਰੀ ਖਾਲਾਂ ਵਿੱਚ ਪੂਰਾ ਨਹਿਰੀ ਪਾਣੀ ਸਪਲਾਈ ਹੋ ਰਿਹਾ ਹੈ। ਮੌਕੇ ਹਾਜ਼ਰ ਕਿਸਾਨਾਂ ਨੇ ਮਹਿਕਮਾਂ ਨਹਿਰ ਅਧਿਕਾਰੀਆਂ ਦਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਜਿਲੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਖੰਡੇਬਾਦ ਅਤੇ ਬਖੋਰਾ ਕਲਾਂ ਵਿਖੇ ਵੀ ਕਿਸਾਨਾਂ ਨੂੰ ਲੰਮੇ ਅਰਸੇ ਬਾਅਦ ਨਹਿਰੀ ਪਾਣੀ ਮਿਲਿਆ ਹੈ, ਜੋ ਕਿ ਕਿਸਾਨਾਂ ਅਤੇ ਮਹਿਕਮੇ ਦੇ ਤਾਲਮੇਲ ਸਦਕਾ ਸੰਭਵ ਹੋਇਆ ਹੈ। ਉਹਨਾਂ ਕਿਸਾਨਾਂ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਫਸਲਾਂ ਨੂੰ ਨਹਿਰੀ ਪਾਣੀ ਵੱਧ ਤੋਂ ਵੱਧ ਲਾਉਣ ਲਈ ਪ੍ਰੇਰਿਤ ਕੀਤਾ।