Home » ਪਿੰਡ ਹਕੂਮਤ ਸਿੰਘ ਵਾਲਾ ਵਿਖੇ ਡੇਰਾ ਸਰਸਾ ਪ੍ਰੇਮੀਆਂ ਵੱਲੋਂ ਡੇਰਾ ਸਥਾਪਿਤ ਕਰਨ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਸਖ਼ਤ ਵਿਰੋਧ

ਪਿੰਡ ਹਕੂਮਤ ਸਿੰਘ ਵਾਲਾ ਵਿਖੇ ਡੇਰਾ ਸਰਸਾ ਪ੍ਰੇਮੀਆਂ ਵੱਲੋਂ ਡੇਰਾ ਸਥਾਪਿਤ ਕਰਨ ਦਾ ਸਿੱਖ ਜਥੇਬੰਦੀਆਂ ਨੇ ਕੀਤਾ ਸਖ਼ਤ ਵਿਰੋਧ

by Rakha Prabh
61 views

ਮੋਗਾ 11 ਜੂਨ ( ਲਵਪ੍ਰੀਤ ਸਿੰਘ ਸਿੱਧੂ/ਅਜੀਤ ਸਿੰਘ ) ਪਿੰਡ ਹਕੂਮਤ ਸਿੰਘ ਵਾਲਾ ਦੀ ਹਦੂਦ ਅੰਦਰ ਔਰਗੈਨਿਕ ਖੇਤੀ ਦੇ ਬਹਾਨੇ ਨਵਾਂ ਡੇਰਾ ਸਥਾਪਿਤ ਕਰਨ ਦਾ ਵਿਰੋਧ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਗਿਆ। ਇਸ ਸਬੰਧੀ ਪਿੰਡ ਹਕੂਮਤ ਵਾਲਾ ਵਿਖੇ ਗੁਰਦੁਆਰਾ ਲੋਹਲੰਗਰ ਸਾਹਿਬ ਵਿੱਚ ਵਿਸ਼ੇਸ਼ ਇਕੱਤਰਤਾ ਬੁਲਾਈ ਗਈ। ਇਕੱਤਰਤਾ ਵਿੱਚ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ, ਸ਼ਬਦ ਗੁਰੂ ਪ੍ਰਚਾਰ ਸੰਤ ਸਮਾਜ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਰੇਸ਼ਮ ਸਿੰਘ ਖੁਖਰਾਣਾ, ਸਤਿਕਾਰ ਕਮੇਟੀ ਪੰਜਾਬ ਦੇ ਭਾਈ ਸੁਖਜੀਤ ਸਿੰਘ ਖੋਸਾ, ਸਤਿਕਾਰ ਕਮੇਟੀ ਫ਼ਿਰੋਜ਼ਪੁਰ ਦੇ ਭਾਈ ਲਖਵੀਰ ਸਿੰਘ ਮਹਾਲਮ, ਭਾਈ ਹਰਪਾਲ ਸਿੰਘ ਮੱਖੂ , ਭਾਈ ਸੁਖਰਾਜ ਸਿੰਘ ਨਿਆਮੀਵਾਲਾ, ਭਾਈ ਸਤਿਨਾਮ ਸਿੰਘ ਚੰਦੜ ਤੋਂ ਇਲਾਵਾਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਵੱਡੀ ਗਿਣਤੀ ਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪੰਜ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ ਅਤੇ ਫੈਸਲਾ ਲੈਣ ਦੇ ਅਧਿਕਾਰ ਦਿੱਤੇ ਗਏ ਅਤੇ ਭਾਈ ਸੁਖਜੀਤ ਸਿੰਘ ਖੋਸਾ , ਬਾਬਾ ਰੇਸ਼ਮ ਸਿੰਘ ਖੁਖਰਾਣਾ, ਸਤਿਨਾਮ ਸਿੰਘ ਚੰਦੜ, ਲਖਵੀਰ ਸਿੰਘ ਮਹਾਲਮ ਨੂੰ ਮੈਂਬਰ ਚੁਣਿਆ ਗਿਆ। ਇਸ ਦੌਰਾਨ ਪੰਜ ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਡੇਰਾ ਕਿਸੇ ਵੀ ਹਾਲਤ ਵਿੱਚ ਨਹੀ ਬਣਨ ਦਿੱਤਾ ਜਾਵੇਗਾ। ਜਿਸ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਚ ਪ੍ਰਵਾਨਗੀ ਦਿੱਤੀ। ਉਪਰੰਤ ਐਸ ਐਸ ਪੀ ਫਿਰੋਜਪੁਰ ਨਾਲ ਮੁਲਕਾਤ ਕੀਤੀ ਗਈ ਅਪਣੇ ਫ਼ੈਸਲੇ ਤੋਂ ਜਾਣੂ ਕਰਵਾਇਆ। ਜਿਸ ਤੇ ਐਸ ਐਸ ਪੀ ਨੇ ਭਰੋਸਾ ਦੁਵਾਇਆ ਕਿ ਡੇਰੇ ਦੀ ਉਸਾਰੀ ਬਿਲਕੁਲ ਨਹੀ ਹੋਣ ਦੇਵਾਗੇ। ਉਨ੍ਹਾਂ ਡੀਐਸਪੀ ਦਿਹਾਤੀ ਦੀ ਡਿਊਟੀ ਲਗਾ ਕੇ ਇਸ ਮਾਮਲੇ ਤੇ ਤੁਰੰਤ ਐਕਸਨ ਕਰਕੇ ਕਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਉਸਾਰੀ ਨੂੰ ਤੁਰੰਤ ਰੋਕਣ ਲਈ ਹੁਕਮ ਜਾਰੀ ਕੀਤਾ।

Related Articles

Leave a Comment