ਹੁਸ਼ਿਆਰਪੁਰ 26 ਜੁਲਾਈ (ਤਰਸੇਮ ਦੀਵਾਨਾ ) ਮਨੀਪੁਰ ਸੂਬੇ ਵਿੱਚ ਪਿੱਛਲੇ ਦਿਨਾਂ ਤੋਂ ਆਦਿ ਵਾਸੀਆਂ ਤੇ ਹੋ ਰਹੇ ਅਤਿਆਚਾਰਾਂ, ਆਦਿ ਵਾਸੀ ਔਰਤਾਂ ਨਾਲ ਬਲਾਤਕਾਰ, ਨਿਰਬਸਤਰ ਕਰਕੇ ਘੁਮਾਉਣ ਦੀਆਂ ਘਟਨਾਵਾਂ ਨੇ ਭਾਰਤ ਨੂੰ ਪੂਰੀ ਦੁਨੀਆਂ ਸਾਹਮਣੇ ਸ਼ਰਮਸ਼ਾਰ ਕੀਤਾ ਹੈ।ਇਹਨਾ ਸਬਦਾ ਦਾ ਪ੍ਰਗਟਾਵਾ ਨਜਦੀਕੀ ਪਿੰਡ ਧੁੱਗਾ ਕਲਾਂ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆ ਵਾਲਿਆਂ ਨੇ ਪੱਤਰਕਾਰਾ ਨਾਲ ਕੀਤਾ ਉਨਾਂ ਕਿਹਾ ਕਿ ਦੁਨੀਆਂ ਦੇ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਜਿਸ ਭਾਰਤ ਦੇਸ਼ ਦੀ ਰਾਸ਼ਟਰਪਤੀ ਇੱਕ ਆਦਿ ਵਾਸੀ ਔਰਤ ਹੋਵੇ ਉਸ ਦੇਸ਼ ਦੀਆਂ ਔਰਤਾਂ ਨਾਲ ਇਸ ਤਰਾਂ ਦਾ ਜਾਨਵਰਾਂ ਤੋਂ ਵੀ ਭੈੜਾ ਵਰਤਾਓ ਕੀਤਾ ਜਾਵੇਗਾ। ਉਨਾਂ ਕਿਹਾ ਹੋਰ ਵੀ ਅਫਸੋਸਨਾਕ ਹੈ ਕਿ ਇਸ ਕਰੂਰਤਾ ਭਰੇ ਵਤੀਰੇ ਤੇ ਸੂਬਾ ਅਤੇ ਕੇਂਦਰ ਦੀਆਂ ਸਰਕਾਰਾਂ ਤਮਾਸ਼ਬੀਨ ਬਣੀਆਂ ਰਹੀਆਂ ਹਨ। ਉਨਾਂ ਕਿਹਾ ਮਨੀਪੁਰ ਵਿਚ ਕੀਤੀ ਜਾ ਰਹੀ ਸਾੜਫੂਕ, ਲੁੱਟ ਖੋਹ, ਕਤਲੋਗਾਰਤ ਅਤੇ ਜਬਰ ਜਿਨਾਹ ਦੀਆਂ ਘਟਨਾਵਾਂ ਲਈ ਮਨੀਪੁਰ ਅਤੇ ਕੇਂਦਰ ਸਰਕਾਰ ਸਾਂਝੇ ਤੌਰ ‘ਤੇ ਜ਼ਿੰਮੇਵਾਰ ਹੈ। ਉਹਨਾ ਕਿਹਾ ਕਿ ਮਨੀਪੁਰ ਸੂਬੇ ਵਿੱਚ 3 ਮਈ ਦੀ ਰਾਤ ਨੂੰ ਕਰੀਬ ਇੱਕ ਹਜ਼ਾਰ ਲੋਕਾਂ ਦੀ ਹਥਿਆਰਬੰਦ ਭੀੜ ਵੱਲੋਂ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਥਾਣੇ ਦੇ ਕੁਝ ਪਿੰਡਾਂ ਵਿੱਚ ਦਾਖਲ ਹੋ ਕੇ ਕੁੱਕੀ ਕਬੀਲੇ ਦੇ ਲੋਕਾਂ ਦੇ ਘਰਾਂ ‘ਤੇ ਹਮਲਾ ਕਰਕੇ ਭਾਰੀ ਸਾੜਫੂਕ, ਲੁੱਟਮਾਰ ਅਤੇ ਕਤਲੇਆਮ ਕੀਤਾ ਗਿਆ ਸੀ, ਜਿਸ ਤੋਂ ਬਚਦੇ ਹੋਏ ਤਿੰਨ ਕੁੱਕੀ ਔਰਤਾਂ ਅਤੇ ਦੋ ਮਰਦ ਇੱਕ ਵਾਹਨ ਵਿੱਚ ਉਥੋਂ ਬਚ ਕੇ ਨਿਕਲ ਗਏ ਸਨ ਜੋ ਅਗਲੇ ਦਿਨ 4 ਮਈ ਨੂੰ ਆਪਣਾ ਬਚਾਅ ਕਰਨ ਲਈ ਪੁਲੀਸ ਦੀ ਗੱਡੀ ਵਿੱਚ ਲੁੱਕ ਗਏ। ਪੁਲੀਸ ਨੇ ਉਹਨਾ ਦਾ ਕੋਈ ਬਚਾਅ ਨਹੀਂ ਕੀਤਾ ਸਗੋਂ ਭੀੜ ਨੇ ਉਹਨਾ ਨੂੰ ਪੁਲੀਸ ਤੋਂ ਖੋਹ ਲਿਆ ਅਤੇ ਤਿੰਨ ਔਰਤਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਨਗਨ ਪਰੇਡ ਕਰਾਈ, ਇਹਨਾਂ ਔਰਤਾਂ ਵਿੱਚ ਇੱਕ 52 ਸਾਲ, ਦੂਸਰੀ 42 ਸਾਲ ਅਤੇ ਤੀਸਰੀ 21 ਸਾਲ ਦੀ ਨੌਂਜਵਾਨ ਲੜਕੀ ਸੀ। ਜਦੋਂ ਲੜਕੀ ਦੇ ਪਿਉ ਅਤੇ ਨੌਜਵਾਨ ਭਰਾ ਨੇ ਇਸ ਦਰਿੰਦਗੀ ਦਾ ਵਿਰੋਧ ਕੀਤਾ ਤਾਂ ਭੀੜ ਵੱਲੋਂ ਉਹਨਾ ਦੋਵਾਂ ਦਾ ਮੌਕੇ ‘ਤੇ ਹੀ ਕਤਲ ਕਰ ਦਿੱਤਾ ਗਿਆ ਅਤੇ ਉਸ ਕੁੜੀ ਨਾਲ ਭੀੜ ਵੱਲੋਂ ਗੈਂਗ ਰੇਪ ਕੀਤਾ ਗਿਆ। ਨਗਨ ਪਰੇਡ ਵਿਚਲੀ ਤੀਸਰੀ 52 ਸਾਲਾ ਔਰਤ ਜੋ ਕਿ ਵਾਇਰਲ ਵੀਡੀਓ ਵਿੱਚ ਦਿਖਾਈ ਨਹੀਂ ਦਿੱਤੀ, ਦਾ ਪਤੀ ਭਾਰਤੀ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਇਆ ਹੈ ਅਤੇ ਉਹ ਕਾਰਗਿਲ ਵਾਰ ਅਤੇ ਸ਼੍ਰੀਲੰਕਾ ਵਿੱਚ ਭੇਜੀ ਗਈ ਭਾਰਤੀ ਸ਼ਾਂਤੀ ਸੈਨਾ ਵਿੱਚ ਸ਼ਾਮਲ ਰਿਹਾ ਸੀ।
ਮਣੀਪੁਰ ਵਿੱਚ ਔਰਤਾਂ,ਨੂੰ ਨਿਰਬਸਤਰ ਕਰਕੇ ਘੁਮਾਉਣ ਵਾਲੇ ਦਰਿੰਦਿਆ ਨੂੰ ਚੋਰਾਹੇ ਵਿੱਚ ਖੜੇ ਕਰਕੇ ਗੋਲੀ ਮਾਰ ਦੇਣੀ ਚਾਹੀਦੀ ਹੈ : ਸੰਤ ਬਾਬਾ ਸਤਰੰਜਨ ਸਿੰਘ ਧੁੱਗਿਆ ਵਾਲੇ
previous post