Home » ਹਰ ਇਨਸਾਨ ਦਾ ਬੁਨਿਆਦੀ ਹੱਕ ਹੈ ਕਿ ਉਹ ਜਿਸ ਮਰਜੀ ਧਰਮ ਨੂੰ ਮੰਨੇ ।

ਹਰ ਇਨਸਾਨ ਦਾ ਬੁਨਿਆਦੀ ਹੱਕ ਹੈ ਕਿ ਉਹ ਜਿਸ ਮਰਜੀ ਧਰਮ ਨੂੰ ਮੰਨੇ ।

ਕੋਈ ਸੰਸਥਾ ਜਾਂ ਅਦਾਰਾ ਉਸ ਨੂੰ ਉਸ ਦੇ ਇਸ ਹੱਕ ਤੋਂ ਵਾਂਝਾ ਨਹੀਂ ਕਰ ਸਕਦਾ।

by Rakha Prabh
72 views
ਅਹਿਮਦੀਆ ਮੁਸਲਿਮ ਜਮਾਤ ਭਾਰਤ  ਘੱਟ ਗਿਣਤੀ ਮੰਤਰਾਲੇ ਭਾਰਤ ਸਰਕਾਰ ਦੀ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਜਮਾਤ  ਦੀ ਨਿਵੇਦਨ ਤੇ ਤੁਰੰਤ ਕਾਰਵਾਈ ਕਰਦਿਆਂ ਮੁਸਲਿਮ ਜਮਾਤ ਅਹਿਮਦੀਆ ਨੂੰ  ਗੈਰ ਮੁਸਲਿਮ ਕਰਾਰ ਦੇਣ ਦੇ  ਫੈਸਲੇ ਨੂੰ ਗੈਰ ਕਾਨੂੰਨੀ ਅਤੇ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ ਹਿੰਦੁਸਤਾਨ ਦੇ ਇੱਕ ਸੂਬੇ ਵਿੱਚ ਵਕਫ ਬੋਰਡ ਵੱਲੋਂ  ਇੱਕ ਮੁਸਲਿਮ ਸੰਸਥਾ ਦੇ ਫਤਵੇ ਦੀ ਬੁਨਿਆਦ ਤੇ ਮੁਸਲਿਮ ਜਮਾਤ ਅਹਿਮਦੀਆ ਨੂੰ ਗੈਰ ਮੁਸਲਿਮ ਕਰਾਰ ਦਿੱਤਾ ਗਿਆ ਸੀ ਇਹਨਾ ਗੱਲਾ ਦਾ ਪ੍ਰਗਟਾਵਾ ਕਮੇਟੀ ਦੇ ਮੀਡੀਆ ਇੰਚਾਰਜ ਤਾਰਿਕ ਅਹਿਮਦ ਨੇ ਪੱਤਰਕਾਰਾ ਨਾਲ ਕੀਤਾ ਉਹਾਨ ਕਿਹਾ ਕਿ ਜਿਸ ਤੇ ਮੁਸਲਿਮ ਜਮਾਤ ਭਾਰਤ ਮਨਿਸਟਰੀ ਦਾ ਦਿਲੋਂ ਧੰਨਵਾਦ ਕਰਦੀ ਹੈ, ਸਾਡਾ ਦੇਸ਼ ਭਾਰਤ   ਇੱਕ ਜਮਹੂਰੀ ਦੇਸ਼ ਹੈ ਅਤੇ ਇਸ ਦੇਸ਼ ਦੀ ਵਿਸ਼ੇਸ਼ਤਾ ਇਹ ਹੈ ਕਿ ਜਿੱਥੇ ਵੱਖ ਵੱਖ ਅਕੀਦੇ ਰੱਖਣ ਵਾਲੇ ਅਤੇ ਵੱਖ ਵੱਖ ਧਰਮਾਂ ਨਾਲ ਸੰਬੰਧ ਰੱਖਣ ਵਾਲੇ ਆਪਸੀ ਭਾਈਚਾਰਕ ਸਾਂਝ ਪ੍ਰੇਮ ਨਾਲ ਰਹਿੰਦੇ ਹਨ ਅਤੇ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਹਰ ਵਿਅਕਤੀ ਨੂੰ ਇਹ ਹੱਕ ਪ੍ਰਾਪਤ ਹੈ ਕਿ ਉਹ ਜਿਸ ਧਰਮ ਵੱਲ ਚਾਹੇ ਆਪਣੇ ਆਪ ਨੂੰ ਮਨਸੂਬ ਕਰੇ ਇਸ ਦੇ ਬਾਵਜੂਦ ਮੁਸਲਿਮ ਸੰਸਥਾਵਾਂ ਅਤੇ ਵਕਫ਼ ਬੋਰਡ ਵੱਲੋਂ ਮੁਸਲਿਮ ਜਮਾਤ  ਅਹਿਮਦੀਆ  ਦੇ ਧਾਰਮਿਕ ਹੱਕ ਹਕੂਕ ਨੂੰ ਖੋਹਣ ਦੀ ਕਾਰਵਾਈ ਕੀਤੀ ਜਾਂਦੀ ਹੈ| ਇਹ ਕੇਵਲ ਦੇਸ਼ ਅਤੇ ਦੇਸ਼ ਦੀ ਪੁਰ ਅਮਨ ਫਿਜ਼ਾ ਵਿੱਚ ਫ਼ਸਾਦ ਪੈਦਾ ਕਰਨ ਅਤੇ ਅਹਿਮਦੀਆ ਮੁਸਲਿਮ ਜਮਾਤ ਦੇ ਵਿਰੁੱਧ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਹੈ|
ਜਮਾਤ ਅਹਿਮਦੀਆ ਦੇ ਨਜ਼ਦੀਕ ਮੁਸਲਮਾਨ ਦੀ ਪਹਿਚਾਨ ਕੇਵਲ ਉਹੀ ਕਾਬਲੇ ਕਬੂਲ ਅਤੇ ਕਾਬਲੇ ਅਮਲ ਹੈ ਜੋ  ਪਵਿੱਤਰ ਕੁਰਆਨ ਅਜ਼ੀਮ ਤੋਂ ਸਾਬਿਤ  ਹੋਵੇ ਅਤੇ ਹਜ਼ਰਤ ਮੁਹੰਮਦ ਸਲੱਲਾਹੋ ਅਲੈਹੇ ਵਸੱਲਮ ਅਤੇ  ਖਲੀਫਾ  ਰਾਸ਼ੇਦੀਨ  ਦੇ  ਜਮਾਨਾ ਵਿਚ ਓਸ ਤੇ  ਅਮਲ ਸਾਬਿਤ  ਹੋਵੇ ।
ਬਾਣੀਏ ਇਸਲਾਮ ਹਜ਼ਰਤ ਮੁਹੰਮਦ  ਸਲੱਲਾਹੋ ਅਲੈਹੇ ਵਸਲਮ ਫਰਮਾਉਂਦੇ ਹਨ:
ਇਸਲਾਮ ਇਹ ਹੈ ਕਿ ਤੂੰ ਗਵਾਹੀ ਦੇ ਕੇ ਲਾ ਇਲਾਹਾ ਇਲਲਾਹੋ ਮੁਹੰਮਦ ਦੂਰ ਰਸੂਲਲਾਹ, ਅਤੇ  ਤੁਸੀ  ਨਮਾਜ  ਅਦਾ ਕਰੋ  ਅਤੇ  ਜਕਾਤ ਅਦਾ ਕਰੋ ,ਰਮਜਾਨ ਦੇ  ਰੋਜੇ ਰਖੋ । ਅਤੇ ਜੇਕਰ ਰਸਤਾ ਦੀ ਸਮਰੱਥਾ ਹੋਵੇ ਤਾਂ ਬੈਤੁੱਲਾਹ ਦਾ ਹੱਜ ਕਰੋ (ਸਹੀ  ਮੁਸਲਿਮ )
ਮੁਸਲਿਮ ਜਮਾਤ ਅਹਿਮਦੀਆ ਭਾਰਤ ਦਿਲੋਂ ਜਾਨ ਤੋਂ ਇਸਲਾਮ ਦੀ ਇਹਨਾਂ ਬੁਨਿਆਦਾਂ ਤੇ ਅਮਲ ਕਰਦੀ ਹੈ | ਇਹ ਮੁਸਲਿਮ ਜਮਾਤ ਅਹਿਮਦੀਆ ਪੁਰ ਅਮਨ ਅਤੇ ਮੁਲਕੀ ਕਾਨੂੰਨ ਦੀ ਪਾਸਦਾਰੀ ਕਰਨ ਵਾਲੀ ਜਮਾਤ ਹੈ | ਅਤੇ ਆਪਣੇ ਲੋਕ ਭਲਾਈ ਅਤੇ ਲੋਕਾਂ ਦੀ ਭਲਾਈ ਦੇ ਕਾਰਜਾਂ ਲਈ ਅਤੇ  ਅਮਨ ਸ਼ਾਤੀ ਸਥਾਪਿਤ ਕਰਨ ਲਈ  ਦੇਸ਼ ਭਰ ਵਿੱਚ ਜਾਣੀ ਜਾਂਦੀ ਹੈ।
ਇਸ ਤਰ੍ਹਾਂ ਅਹਮਦੀ ਮੁਸਲਮਾਨਾਂ  ਦੇ  ਹਵਾਲੇ ਨਾਲ ਮੋਲਵੀਆ  ਵਲੋਂ  ਇਹ ਵੀ ਝੂਠਾ ਪ੍ਰਚਾਰ ਕੀਤਾ ਜਾਂਦਾ ਹੈ ਕਿ  ਅਹਿਮਦੀਆ ਮੁਸਲਮਾਨ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇ ਵਸੱਲਮ ਨੂੰ ਨਹੀਂ ਮੰਨਦੇ ਹਨ|  ਜਾਂ ਫਿਰ ਇਹ ਕਹਿੰਦੇ ਹਨ ਕਿ ਇਹਨਾਂ ਦਾ ਕਲਮਾ ਵੱਖਰਾ ਹੈ ਇਹ ਸਾਰੀਆਂ ਮਨਘੜਤ ਗੱਲਾਂ ਅਤੇ ਝੂਠੀਆਂ ਗੱਲਾਂ ਹਨ ਮੁਸਲਿਮ  ਜਮਾਤ ਅਹਿਮਦੀਆ  ਦਿਲੋਂ ਜਾਨ ਤੋਂ ਬਾਣੀਏ ਇਸਲਾਮ ਹਜ਼ਰਤ ਅਕਦਸ ਮੁਹੰਮਦ ਸਲੱਲਾਹੋ ਅਲੈਹੇ ਵਸੱਲਮ ਨੂੰ ਖਾਤਮੁਲਨਬੀਯੀਨ ਮੰਨਦੀ ਹੈ  ਅਤੇ ਆਪ ਜੀ ਦੇ ਨਾਮੂਸ ਲਈ ਹਰ ਤਰ੍ਹਾਂ ਦੀ ਕੁਰਬਾਨੀ ਪੇਸ਼ ਕਰਨ ਤੋਂ ਪਿੱਛੇ ਨਹੀਂ ਸਾਡਾ ਕਲਮਾ ਵੀ ਉਹੀ ਕਲਮਾ ਹੈ ਜੋ ਸਾਰੇ ਮੁਸਲਮਾਨਾਂ  ਦਾ ਹੈ  ਅਤੇ ਅਸੀਂ ਇਹ ਵਿਸ਼ਵਾਸ ਰੱਖਦੇ ਹਾਂ ਕਿ ਪਵਿੱਤਰ ਕੁਰਾਨ ਕਾਮਿਲ ਅਤੇ ਆਖ਼ਰੀ ਸ਼ਰੀਅਤ ਹੈ ਅਤੇ ਹਰ ਅਹਿਮਦੀ ਮੁਸਲਮਾਨ ਦਿਲੋਂ ਜਾਣ ਨਾਲ  ਅਰਕਾਨੇ ਇਸਲਾਮ ਦੀ ਪਾਬੰਦੀ ਕਰਦਾ ਹੈ। ਅਤੇ ਅਰਕਾਨੇ ਇਮਾਨ ਤੇ  ਸਚੇ ਦਿਲ ਨਾਲ ਯਕੀਨ  ਰੱਖਦਾ  ਹੈ
ਭਾਰਤ ਦੀ 2011 ਦੀ ਮਰਦਮ ਸ਼ੁਮਾਰੀ ਦੀ ਰਿਪੋਰਟ ਵਿੱਚ ਜਮਾਤ ਅਹਿਮਦੀਆ ਮੁਸਲਿਮ ਨੂੰ ਇਸਲਾਮ ਦੇ ਇਕ ਫ਼ਿਰਕਾ ਦੇ ਤੌਰ ਤੇ ਤਸਲੀਮ ਕੀਤਾ ਗਿਆ ਹੈ ।
ਮੁਸਲਿਮ ਜਮਾਤ ਅਹਿਮਦੀਆ ਨੂੰ ਗੈਰ ਮੁਸਲਿਮ ਕਰਾਰ ਦੇਣ ਦਾ ਕਿਸੇ ਨੂੰ ਵੀ ਹੱਕ ਹਾਸਲ  ਨਹੀਂ ਹੈ। ਇਹ ਇੱਕ ਗ਼ੈਰ ਕਾਨੂੰਨੀ ਅਤੇ ਗੈਰ ਮਜ਼ਹਬੀ  ਕਾਰਜ ਹੈ  ਅਤੇ ਜਮਾਤ ਦੇ ਲੋਕਾਂ ਨੂੰ ਸਮਾਜੀ ਤੌਰ ਤੇ ਬਾਈਕਾਟ ਕਰਨ ਦੀ ਤਹਰੀਕ ਕਰਨਾ ਦੇਸ਼ ਦੇ ਲੋਕਾਂ ਦੀ ਏਕਤਾ ਨੂੰ ਤੋੜਨ ਅਤੇ ਦੇਸ਼ ਦੀ ਸ਼ਾਂਤੀ ਨੂੰ ਖਰਾਬ ਕਰਨ ਦੇ ਬਰਾਬਰ ਹੈ । ਅਹਿਮਦੀਆਂ ਦੇ ਸ਼ੋਸ਼ਲ ਬਾਈਕਾਟ ਦੇ ਹਵਾਲੇ ਨਾਲ ਖੁੱਲੇ ਆਮ ਪ੍ਰੈਸ ਰਿਲੀਜ਼ ਜਾਰੀ ਕਰਨਾ ਦੇਸ਼ ਵਿੱਚ ਨਫਰਤ ਫੈਲਾਉਣ ਅਤੇ ਫਸਾਦ ਪੈਦਾ ਕਰਨ ਅਤੇ ਭਾਰਤੀਆਂ ਦੀ ਏਕਤਾ ਨੂੰ ਤੋੜਨ ਦਾ ਕਾਰਨ ਬਣ ਸਕਦਾ ਹੈ ਜਿਸ ਦੀ ਰੋਕਥਾਮ ਦੇ ਲਈ ਸਰਕਾਰ ਨੇ ਤੁਰੰਤ ਕਦਮ ਚੁੱਕਿਆ ਹੈ ਤਾਂ ਜੋ ਇਹੋ ਜਿਹੇ ਅਮਨ ਭੰਗ ਕਰਨ ਵਾਲੀ ਕਾਰਵਾਈ ਨੂੰ ਸ਼ੁਰੂ ਵਿੱਚ ਹੀ ਰੋਕਿਆ ਜਾ ਸਕੇ। ਮੁਸਲਿਮ ਜਮਾਤ ਅਹਮਦੀਆ ਇਸ ਤੇ ਸਰਕਾਰ ਦਾ ਸ਼ੁਕਰੀਆ ਅਦਾ ਕਰਦੀ ਹੈ ।

Related Articles

Leave a Comment