ਜਲੰਧਰ , 4 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ/ ਪ੍ਰਭਸਿਮਰਨ ਸਿੰਘ ) : ਪੰਜਾਬ ਦੇ ਸਰਕਾਰੀ, ਅਰਧ ਸਰਕਾਰੀ ਅਤੇ ਜਨਤਕ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ ਦੀ ਸਿਰਮੌਰ ਅਤੇ ਸ਼ੰਘਰਸ਼ੀਲ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਿਸਜ਼ ਫੈੱਡਰੇਸ਼ਨ ਦਾ 11 ਵਾਂ ਸੂਬਾਈ ਡੈਲੀਗੇਟ ਅਜਲਾਸ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਉਸਾਰੇ ਸਵਰਗੀ ਸਾਥੀ ਰਮੇਸ਼ ਚੰਦਰ ਸ਼ਰਮਾ ਨਗਰ, ਸਵਰਗੀ ਸਾਥੀ ਸੁਖਦੇਵ ਸਿੰਘ ਬੜੀ ਕੰਪਲੈਕਸ, ਸਵਰਗੀ ਸਾਥੀ ਸੁਲੰਲਿਦਰ ਸਿੰਘ ਜੌਹਲ ਹਾਲ ਵਿੱਚ ਸਵਰਗੀ ਸਾਥੀ ਜਸਵੀਰ ਸਿੰਘ ਨਗਰ ਦੇ ਨਾਂ ਤੇ ਬਣਾਏ ਮੰਚ ਵਿਖੇ ਇਨਕਲਾਬੀ ਜੋਸ਼ੋ ਖਰੋਸ਼ ਅਤੇ ਇਨਕਲਾਬੀ ਨਾਅਰਿਆਂ ਦੀ ਗੂੰਜ ਨਾਲ ਸੰਪੰਨ ਹੋਇਆ। ਇਸ ਅਜਲਾਸ ਦਾ ਉਦਘਾਟਨ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ ਨੇ ਪ੍ਰਭਾਵਸ਼ਾਲੀ ਭਾਸ਼ਨ ਨਾਲ ਕੀਤਾ। ਅਜਲਾਸ ਦੀ ਸ਼ੁਰੂਆਤ ਵਿੱਚ ਜਥੇਬੰਦੀ ਦਾ ਝੰਡਾ ਲਹਿਰਾਉਣ ਦੀ ਰਸਮ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਨੇ ਇਨਕਲਾਬੀ ਨਾਰਿਆਂ ਨਾਲ ਕੀਤੀ।ਪੰਜਾਬ ਦੇ ਵੱਖ ਵੱਖ ਜ਼ਿਲਿਆਂ ਤੋਂ 260 ਦੇ ਲੱਗ ਭੱਗ ਡੈਲੀਗੇਟਾਂ ਨੇ ਵੱਖ ਵੱਖ ਵਿਭਾਗਾਂ ਦੀ ਨੁਮਾਇੰਦਗੀ ਕਰਦਿਆਂ ਹੋਇਆ ਇਸ ਗਿਆਰ੍ਹਵੀਂ ਸੂਬਾਈ ਜਥੇਬੰਦਕ ਕਾਨਫ਼ਰੰਸ ਵਿੱਚ ਭਾਗ ਲਿਆ। ਇਸ ਮੌਕੇ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਾਥੀ ਸੁਭਾਸ਼ ਲਾਂਬਾ, ਕੌਮੀ ਵਿੱਤ ਸਕੱਤਰ ਸ਼ਸ਼ੀ ਕਾਂਤ ਰਾਏ ਅਤੇ ਅਜਲਾਸ ਵਿੱਚ ਸ਼ਾਮਲ ਡੈਲੀਗੇਟਾਂ ਦਰਸ਼ਕਾਂ ਨੂੰ ਕਾਨਫ਼ਰੰਸ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਸਾਥੀ ਕਰਨੈਲ ਸੰਧੂ ਨੇ ਜੀ ਆਇਆਂ ਆਖਿਆ।
ਅਜਲਾਸ ਨੂੰ ਸਫ਼ਲਤਾ ਪੂਰਬਕ ਨੇਪਰੇ ਚੜ੍ਹਾਉਣ ਲਈ ਵੱਖ ਵੱਖ ਕਮੇਟੀਆਂ ਦੇ ਗਠਨ ਤੋਂ ਬਾਅਦ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਪਿਛਲੀ ਟਰਮ ਦੌਰਾਨ ਕੀਤੇ ਗਏ ਕੰਮਾਂ ਅਤੇ ਸੰਘਰਸ਼ਾਂ ਤੇ ਆਧਾਰਤ ਕਾਰਵਾਈ ਰਿਪੋਰਟ ਹਾਊਸ ਵਿੱਚ ਪੇਸ਼ ਕੀਤੀ। ਪੇਸ਼ ਕੀਤੀ ਰਿਪੋਰਟ ਤੇ ਹੋਈ ਬਹਿਸ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ 42 ਡੈਲੀਗੇਟਾਂ ਨੇ ਭਾਗ ਲਿਆ ਅਤੇ ਕੁੱਝ ਸੋਧਾਂ ਸਮੇਤ ਰਿਪੋਰਟ ਨੂੰ ਪ੍ਰਵਾਨ ਕੀਤਾ ਗਿਆ। ਇਸ ਸਮੇਂ ਵਿਸ਼ੇਸ਼ ਤੌਰ ਤੇ ਇਸ ਸੂਬਾਈ ਜਥੇਬੰਦਕ ਕਾਨਫ਼ਰੰਸ ਵਿੱਚ ਸ਼ਾਮਲ ਹੋਏ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਦੇ ਕੌਮੀ ਵਿੱਤ ਸਕੱਤਰ ਸ਼ਸ਼ੀ ਕਾਂਤ ਰਾਏ (ਬਿਹਾਰ) ਨੇ ਜਿੱਥੇ ਕਾਨਫ਼ਰੰਸ ਦੀਆਂ ਮੁਬਾਰਕਾਂ ਦਿੱਤੀਆਂ, ਉੱਥੇ ਬਿਹਾਰ ਅਤੇ ਪੰਜਾਬ ਦੀਆਂ ਸਾਂਝਾਂ ਦਾ ਭਰਪੂਰ ਜ਼ਿਕਰ ਕੀਤਾ। ਭਰਾਤਰੀ ਤੌਰ ਤੇ ਜਮਹੂਰੀ ਲਹਿਰ ਦੇ ਆਗੂ ਸਾਥੀ ਮੰਗਤ ਰਾਮ ਪਾਸਲਾ,ਸਾਬਕਾ ਮੁਲਾਜ਼ਮ ਆਗੂ ਹਰਕੰਵਲ ਸਿੰਘ, ਜਮਹੂਰੀ ਕਿਸਾਨ ਸਭਾ ਦੇ ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ,ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ ਅਤੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਮੁਕੇਰੀਆਂ, ਪੰਜਾਬ ਸਟੂਡੈਂਟ ਫੈਡਰੇਸ਼ਨ ਦੇ ਸੂਬਾ ਕਨਵੀਨਰ ਗਗਨਦੀਪ ਸਰਦੂਲਗੜ, ਡੀ. ਐਮ.ਐਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸੰਘਰਸ਼ ਸ਼ੀਲ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਆਮ ਲੋਕਾਂ ਅਤੇ ਮੁਲਾਜ਼ਮਾਂ ਵਿਰੋਧੀ ਨੀਤੀਆਂ ਸੰਬੰਧੀ ਕੁੱਝ ਮਤੇ ਵੀ ਪਾਸ ਕੀਤੇ ਗਏ। ਅਜਲਾਸ ਦੇ ਅੰਤ ਤੇ ਡੈਲੀਗੇਟਾਂ ਵੱਲੋਂ ਆਏ ਸੁਝਾਵਾਂ ਅਤੇ ਉਠਾਏ ਗਏ ਨੁਕਤਿਆਂ ਦੇ ਜਵਾਬ ਪ.ਸ.ਸ.ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਦਿੱਤੇ।ਸੂਬਾ ਜਥੇਬੰਦਕ ਕਾਨਫ਼ਰੰਸ ਦੇ ਅਖ਼ੀਰ ਵਿੱਚ ਨਵੀਂ ਸੂਬਾ ਕਮੇਟੀ ਦਾ ਪੈਨਲ ਪ.ਸ.ਸ.ਫ. ਦੇ ਮੁੱਖ ਸਲਾਹਕਾਰ ਸਾਥੀ ਵੇਦ ਪ੍ਰਕਾਸ਼ ਸ਼ਰਮਾ ਨੇ ਪੇਸ਼ ਕੀਤਾ।
ਚੁਣੀ ਗਈ ਕਮੇਟੀ ਦੀ ਸੂਚੀ
ਜਿਸ ਅਨੁਸਾਰ ਸਤੀਸ਼ ਰਾਣਾ ਨੂੰ ਮੁੜ ਚੌਥੀ ਵਾਰ ਪ੍ਰਧਾਨ ਅਤੇ ਤੀਰਥ ਸਿੰਘ ਬਾਸੀ ਨੂੰ ਮੁੜ ਦੂਸਰੀ ਵਾਰ ਜਨਰਲ ਸਕੱਤਰ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ, ਸੁਖਵਿੰਦਰ ਸਿੰਘ ਚਾਹਲ, ਮੱਖਣ ਸਿੰਘ ਵਾਹਿਦਪੁਰੀ, ਹਰਮਨਪ੍ਰੀਤ ਕੌਰ ਗਿੱਲ, ਮੀਤ ਪ੍ਰਧਾਨ ਗੁਰਬਿੰਦਰ ਸਿੰਘ ਸਸਕੌਰ, ਅਨਿਲ ਕੁਮਾਰ ਬਰਨਾਲਾ, ਕੁਲਦੀਪ ਪੂਰੋਵਾਲ, ਕਿਸ਼ੋਰ ਚੰਦ ਗਾਜ ਬਠਿੰਡਾ, ਬਿਮਲਾ ਦੇਵੀ ਫ਼ਾਜ਼ਿਲਕਾ, ਗੁਰਬਿੰਦਰ ਸਿੰਘ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਜੁਆਇੰਟ ਸਕੱਤਰ ਜਤਿੰਦਰ ਕੁਮਾਰ ਫਰੀਦਕੋਟ, ਪੁਸ਼ਪਿੰਦਰ ਸਿੰਘ ਹਰਪਾਲਪੁਰ, ਰਾਜੇਸ਼ ਕੁਮਾਰ ਅਮਲੋਹ, ਨਿਰਮੋਲਕ ਸਿੰਘ ਹੀਰਾ ਜਲੰਧਰ, ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ, ਸਹਾਇਕ ਵਿੱਤ ਸਕੱਤਰ ਪਿ੍ੰਸੀਪਲ ਅਮਨਦੀਪ ਸ਼ਰਮਾ, ਪ੍ਰੈੱਸ ਸਕੱਤਰ ਇੰਦਰਜੀਤ ਵਿਰਦੀ, ਸਹਾਇਕ ਪ੍ਰੈੱਸ ਸਕੱਤਰ ਗੁਰਦੇਵ ਸਿੰਘ ਸਿੱਧੂ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਰੰਗੀਲਪੁਰ, ਬਲਵਿੰਦਰ ਸਿੰਘ ਭੁੱਟੋ, ਕਰਮ ਸਿੰਘ ਰੋਪੜ, ਸਹਾਇਕ ਸਕੱਤਰ ਮਨੋਹਰ ਲਾਲ ਸ਼ਰਮਾ, ਜੱਗਾ ਸਿੰਘ ਅਲੀਸ਼ੇਰ, ਸਿਮਰਜੀਤ ਸਿੰਘ ਬਰਾੜ, ਰਜਿੰਦਰ ਸਿੰਘ ਰਿਆੜ, ਤੇਜਿੰਦਰ ਸਿੰਘ ਚੰਡੀਗੜ, ਮਾਲਵਿੰਦਰ ਸਿੰਘ ਸੰਗਰੂਰ, ਸਹਾਇਕ ਜਥੇਬੰਦਕ ਸਕੱਤਰ ਸੁਭਾਸ਼ ਚੰਦਰ ਪਠਾਨਕੋਟ, ਚਮਕੌਰ ਸਿੰਘ ਧਾਰੋਂਕੀ, ਸਤਨਾਮ ਸਿੰਘ ਸੰਗਰੂਰ, ਪ੍ਰਚਾਰ ਸਕੱਤਰ ਪ੍ਰੇਮ ਚੰਦ ਅੰਮ੍ਰਿਤਸਰ, ਸਹਾਇਕ ਪ੍ਰਚਾਰ ਸਕੱਤਰ ਅਮਰੀਕ ਸਿੰਘ ਕਪੂਰਥਲਾ, ਜਤਿੰਦਰ ਸਿੰਘ ਅੰਮ੍ਰਿਤਸਰ, ਪੂਰਨ ਸਿੰਘ ਫ਼ਾਜ਼ਿਲਕਾ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਬਿੱਟੂ, ਤਰਸੇਮ ਮਾਧੋਪੁਰੀ, ਨਿਰਭੈ ਸਿੰਘ ਲੁਧਿਆਣਾ ਚੁਣੇ ਗਏ। ਇਸ ਦੌਰਾਨ ਅਜਲਾਸ ਦੇ ਸਮਾਪਤੀ ਸਮਾਰੋਹ ਮੌਕੇ ਅਖੀਰ ਵਿੱਚ ਨਵੇਂ ਚੁਣੇ ਗਏ ਪ੍ਰਧਾਨ ਸਤੀਸ਼ ਰਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਆਤਸ਼ਬਾਜ਼ੀ ਦੀ ਗੂੰਜ ਨਾਲ ਕਾਨਫਰੰਸ ਦਾ ਵਿਸਰਜਨ ਕੀਤਾ ਗਿਆ।