Home » ਗ੍ਰੀਨ ਪਟਾਕਿਆਂ ਦੀ ਵਿਕਰੀ ਲਈ ਅੱਜ ਤੋਂ ਜਾਰੀ ਹੋਣਗੇ ਲਾਇਸੈਂਸ, ਇਸ ਤਰੀਕ ਤੱਕ ਕਰੋ ਅਪਲਾਈ

ਗ੍ਰੀਨ ਪਟਾਕਿਆਂ ਦੀ ਵਿਕਰੀ ਲਈ ਅੱਜ ਤੋਂ ਜਾਰੀ ਹੋਣਗੇ ਲਾਇਸੈਂਸ, ਇਸ ਤਰੀਕ ਤੱਕ ਕਰੋ ਅਪਲਾਈ

by Rakha Prabh
155 views

ਗ੍ਰੀਨ ਪਟਾਕਿਆਂ ਦੀ ਵਿਕਰੀ ਲਈ ਅੱਜ ਤੋਂ ਜਾਰੀ ਹੋਣਗੇ ਲਾਇਸੈਂਸ, ਇਸ ਤਰੀਕ ਤੱਕ ਕਰੋ ਅਪਲਾਈ
ਚੰਡੀਗੜ੍ਹ, 10 ਅਕਤੂਬਰ : ਗ੍ਰੀਨ ਪਟਾਕਿਆਂ ਦੇ ਲਾਇਸੈਂਸ ਲਈ 10 ਅਕਤੂਬਰ 2022 ਤੋਂ ਲੋਕ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਡੀਸੀ ਦਫਤਰ ਵੱਲੋਂ ਸੂਚਨਾ ਜਾਰੀ ਕੀਤੀ ਗਈ ਸੀ। ਗ੍ਰੀਨ ਪਟਾਕਿਆਂ ਦੇ ਅਸਥਾਈ ਲਾਇਸੈਂਸ ਲਈ ਅੱਜ ਸਵੇਰੇ 10 ਤੋਂ 12 ਅਕਤੂਬਰ ਨੂੰ ਸ਼ਾਮ 4 ਵਜੇ ਤਕ ਅਰਜ਼ੀ ਦੇ ਸਕਦੇ ਹੋ।

ਲਾਇਸੈਂਸ ਲਈ ਅਪਲਾਈ ਕਰਦੇ ਸਮੇਂ ਫਾਰਮ ਦੇ ਨਾਲ 500 ਰੁਪਏ ਦੀ ਫੀਸ ਜਮ੍ਹਾ ਕਰਵਾਉਣੀ ਹੋਵੇਗੀ। ਡੀ.ਸੀ. ਦਫਤਰ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਲ 2020 ’ਚ ਪਟਾਕਿਆਂ ਦੇ ਲਾਇਸੈਂਸ ਲਈ ਫਾਰਮ ਸਮੇਤ ਫੀਸ ਜਮ੍ਹਾਂ ਕਰਵਾਈ ਸੀ, ਉਨ੍ਹਾਂ ਲੋਕਾਂ ਨੂੰ ਹੁਣ ਦੁਬਾਰਾ ਪੈਸੇ ਨਹੀਂ ਦੇਣੇ ਪੈਣਗੇ। ਗ੍ਰੀਨ ਪਟਾਕਿਆਂ ਦੇ ਲਾਇਸੈਂਸ ਲਈ ਅਪਲਾਈ ਕਰਨ ਲਈ ਫਾਰਮ ਰੈੱਡ ਕਰਾਸ ਸੁਸਾਇਟੀ, ਕਚਹਿਰੀ ਕੰਪਾਊਂਡ ਅਤੇ ਸਟੇਟ ਆਫਿਸ ਚੰਡੀਗੜ੍ਹ ਸੈਕਟਰ-17 ਤੋਂ ਮਿਲਣਗੇ।

ਬਿਨੈਕਾਰ ਨੂੰ ਇਹ ਫਾਰਮ 500 ਰੁਪਏ ਦੀ ਫੀਸ ਟ੍ਰੇਜਰੀ ਚਲਾਨ ਦੇ ਨਾਲ ਸੈਕਟਰ-17 ਡੀਸੀ ਦਫਤਰ ਸਥਿਤ ਆਮਜ਼ ਸ਼ਾਖਾ ’ਚ ਜਮ੍ਹਾਂ ਕਰਵਾਉਣਾ ਹੋਵੇਗਾ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਪ੍ਰਤਾਪ ਸਿੰਘ ਨੇ ਦੱਸਿਆ ਕਿ 14 ਅਕਤੂਬਰ ਨੂੰ ਸਵੇਰੇ 10 ਵਜੇ ਐਸਟੇਟ ਦਫਤਰ ਦੀ ਇਮਾਰਤ ਦੇ ਪਿਛਲੇ ਪਾਸੇ ਵਿਸ਼ੇਸ਼ ਕੈਂਪ ਲਗਾਇਆ ਜਾਵੇਗਾ ਅਤੇ ਡਰਾਅ ਦੀ ਪ੍ਰਕਿਰਿਆ ਮੁਕੰਮਲ ਕੀਤੀ ਜਾਵੇਗੀ।

ਡੀਐਮ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਗ੍ਰੀਨ ਪਟਾਕਿਆਂ ਦੇ ਆਰਜ਼ੀ ਲਾਇਸੈਂਸ ਦੇ ਡਰਾਅ ’ਚ ਲਾਇਸੈਂਸ ਨਿਕਲੇਗਾ, ਉਨ੍ਹਾਂ ਨੂੰ ਇਕ ਤੋਂ ਦੋ ਦਿਨਾਂ ’ਚ ਡੀਸੀ ਦਫਤਰ ’ਚ ਤਸਦੀਕਸ਼ੁਦਾ ਸਰਟੀਫਿਕੇਟ ਜਮ੍ਹਾ ਕਰਾਉਣਾ ਹੋਵੇਗਾ। ਇਹ ਸਰਟੀਫਿਕੇਟ ਲਾਇਸੈਂਸਧਾਰਕ ਨੂੰ ਪਟਾਕੇ ਬਣਾਉਣ ਵਾਲੀ ਕੰਪਨੀ ਤੋਂ ਲੈ ਕੇ ਜਮ੍ਹਾ ਕਰਵਾਉਣਾ ਹੋਵੇਗਾ।

Related Articles

Leave a Comment