ਜ਼ੀਰਾ, 30 ਸਤੰਬਰ ( ਜੀ.ਐਸ.ਸਿੱਧੂ ) :- ‘‘ਪ੍ਰਤਿਭਾ ਦੀ ਖੋਜ਼’’ ਪ੍ਰੋਗਰਾਮ ਤਹਿਤ ਬੱਚਿਆਂ ਦੀ ਸਾਇੰਸ ਅਤੇ ਗਣਿਤ ਯੋਗਤਾ ਨੂੰ ਪਰਖਣ ਲਈ “ਪ੍ਰਤਿਭਾ ਦੀ ਖੋਜ” ਪ੍ਰਤੀਯੋਗਤਾ ਜ਼ਿਲੇ ਦੇ ਸਮੂਹ ਸਕੂਲਾ ਵਿੱਚ ਕਰਵਾਈ। ਜਿਸ ਵੱਖ-ਵੱਖ ਸਕੂਲਾਂ ਦੇ ਸੱਤਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਸ਼੍ਰੀ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਪੂਰਵਕ ਯੋਗ ਅਧਿਆਪਕਾਂ ਦੀ ਦੇਖ-ਰੇਖ ਅਧੀਨ ਭਾਗ ਲਿਆ। ਜਿਸ ਵਿੱਚ ਪਿ੍ਰਤਪਾਲ ਸਿੰਘ ਕਲਾਸ ਸੱਤਵੀ, ਵਰਨੀਤ ਕੌਰ ਕਲਾਸ ਅੱਠਵੀਂ, ਤਮੰਨਾ, ਜੈਸਮੀਨ ਕੌਰ ਕਲਾਸ ਨੌਵੀਂ, ਖੁਸ਼ਪ੍ਰੀਤ ਕੌਰ ,ਹਰਮਨਜੀਤ ਕੌਰ ਅਤੇ ਰਵਨੀਤ ਕੌਰ ਤੂਰ ਕਲਾਸ ਦਸਵੀਂ ਨੇ “ਪ੍ਰਤਿਭਾ ਦੀ ਖੋਜ” ਵਿੱਚ ਭਾਗ ਲੈਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ਼੍ਰ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਪੜਾਈ ਦੇ ਨਾਲ ਨਾਲ ਇਸ ਤਰਾਂ ਦੀਆਂ ਪ੍ਰਤੀਯੋਗਤਾ ਵਿੱਚ ਵੀ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਪਿ੍ਰੰਸੀਪਲ ਮੈਡਮ ਨੇ ਵਿਦਿਆਰਥਅਿਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ।