Home » ਭਾਰਤ-ਪਾਕਿ ਸਥਿਤ ਬੀ ਓ ਪੀਜ਼ ਵਿਖੇ ਪਖਾਨੇ ਉਸਾਰੇ ਜਾਣ-ਡਿਪਟੀ ਕਮਿਸ਼ਨਰ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਵਿਚ ਕੀਤੀ ਹਦਾਇਤ

ਭਾਰਤ-ਪਾਕਿ ਸਥਿਤ ਬੀ ਓ ਪੀਜ਼ ਵਿਖੇ ਪਖਾਨੇ ਉਸਾਰੇ ਜਾਣ-ਡਿਪਟੀ ਕਮਿਸ਼ਨਰ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਵਿਚ ਕੀਤੀ ਹਦਾਇਤ

ਭਾਰਤ-ਪਾਕਿ ਸਥਿਤ ਬੀ ਓ ਪੀਜ਼ ਵਿਖੇ ਪਖਾਨੇ ਉਸਾਰੇ ਜਾਣ-ਡਿਪਟੀ ਕਮਿਸ਼ਨਰ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਵਿਚ ਕੀਤੀ ਹਦਾਇਤ

by Rakha Prabh
46 views

ਭਾਰਤ-ਪਾਕਿ ਸਥਿਤ ਬੀ ਓ ਪੀਜ਼ ਵਿਖੇ ਪਖਾਨੇ ਉਸਾਰੇ ਜਾਣ-ਡਿਪਟੀ ਕਮਿਸ਼ਨਰ
ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਵਿਚ ਕੀਤੀ ਹਦਾਇਤ

ਅੰਮ੍ਰਿਤਸਰ 31 ਮਈ –(ਗਰਮੀਤਸਿੰਘ ਰਾਜਾ–ਸ੍ਰੀ ਅਮਿਤ ਤਲਵਾੜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਬਲਾਕ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਨਾਲ ਲਗਦੇ ਇੰਡੋ ਪਾਕਿ ਬਾਰਡਰ ਉਪਰ ਬਾਰਡਰ ਆਊਟ ਪੋਸਟਾਂ (2OP) ਵਿਖੇ ਪਖਾਨਿਆਂ ਦੀ ਉਸਾਰੀ ਕਰਵਾਉਣ ਲਈ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨਮਿਸ਼ਨ ਅੰਮ੍ਰਿਤਸਰ ਵੱਲੋ ਮਨਜ਼ੂਰੀ ਦਿੱਤੀ ਗਈ, ਤਾਂ ਜੋ ਬਾਰਡਰ ਨੇੜੇ ਸਥਿਤ ਪਿੰਡਾਂ ਦੇ ਕਿਸਾਨ ਅਤੇ ਮਜ਼ਦੂਰ (ਮਰਦ ਅਤੇ ਔਰਤਾਂ) ਸਵੇਰੇ ਸਾਮ ਵਾਹੀ ਯੋਗ ਜਮੀਨ ਉਪਰ ਵਾਹੀ ਕਰਨ ਲਈ ਆਉਦੇ ਜਾਦੇ ਆਮ ਲੋਕਾਂ ਨੂੰ ਮੁਸਕਿਲਾਂ ਪੇਸ਼ ਨਾ ਆਉਣ। ਇਸ ਲਈ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਕੇਮਟੀ ਵੱਲੋ ਇੰਡੋ ਪਾਕ ਬਾਰਡਰ ਉਪਰ ਬਾਰਡਰ ਆਊਟ ਪੋਸਟਾਂ (2OP) ਉਪਰ ਪਖਾਨਿਆ ਦਾ ਨਿਰਮਾਣ ਕਰਨ ਲਈ ਫੰਡਾਂ ਦੀ ਡਿਮਾਡ ਕਰਨ ਅਤੇ ਪਖਾਨਿਆ ਦੀ ਉਸਾਰੀ ਦੀ ਪ੍ਰਵਾਨਗੀ ਦਿੱਤੀ ਗਈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਰਵਿੰਦਰ ਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅੰਮ੍ਰਿਤਸਰ, ਸ਼੍ਰੀ ਚਰਨਦੀਪ ਸਿੰਘ ਜਿਲ੍ਹਾ ਸੈਨੀਟੇਸ਼ਨ ਅਫਸਰ ਕਮ-ਕਾਰਜਕਾਰੀ-ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ, ਸ੍ਰੀਮਤੀ ਨਵਦੀਪ ਕੌਰ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅੰਮ੍ਰਿਤਸਰ, ਸ੍ਰੀ ਸਤਨਾਮ ਸਿੰਘ, ਨਿਗਰਾਨ ਇੰਜੀਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸ੍ਰੀ ਡਾ ਮਦਨ ਮੋਹਨ ਐਸ.ਐਮ.ਓ ਅੰਮ੍ਰਿਤਸਰ, ਸ੍ਰੀ ਬਲਰਾਜ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਅੰਮ੍ਰਿਤਸਰ,ਹਰਪ੍ਰੀਤ ਸਿੰਘ, ਕਾਰਜਕਾਰੀ ਇੰਜੀਨੀਅਰ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ,ਸ੍ਰੀ ਸੁਖਮਿੰਦਰ ਸਿੰਘ ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਜਨਾਲਾ, ਸ੍ਰੀ ਜਗਦੀਪ ਸਿੰਘ ਉਪ ਮੰਡਲ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲਨੰ: 2, ਅੰਮ੍ਰਿਤਸਰ, ਸ੍ਰੀ ਸਿਤਾਰਾ ਸਿੰਘ ਬੀ.ਡੀ.ਪੀ.ਓ ਤਰਸਿੱਕਾ, ਸ੍ਰੀ ਅਮਨਦੀਪ ਸਿੰਘ ਬੀ.ਡੀ.ਪੀ.ਓ ਰਈਆ,ਸ੍ਰੀ ਮਲਕੀਤਸਿੰਘਬੀ.ਡੀ.ਪੀ.ਓ ਜੰਡਿਆਲਾ ਗੁਰੂ, ਸ੍ਰੀ੍ਰਮਤੀ ਜਸਬੀਰ ਕੌਰ ਬੀ.ਡੀ.ਪੀ.ਓ ਮਜੀਠਾ, ਸ੍ਰੀ ਸ਼ਮਸ਼ੇਰ ਸਿੰਘ ਬੀ.ਡੀ.ਪੀ.ਓ ਚੋਗਾਵਾ, ਸ੍ਰੀ ਬਿਕਰਮਜੀਤ ਸਿੰਘ ਬੀ.ਡੀ.ਪੀ.ਓ ਅਟਾਰੀ, ਸ੍ਰੀ ਜਤਿੰਦਰ ਸਿੰਘ ਜੇ.ਈ ਬਲਾਕ ਅਜਨਾਲਾ,ਸ੍ਰੀ ਹਰਭੇਜ ਸਿੰਘ ਚੇਅਰਮੈਨ ਬਲਾਕ ਸੰਮਤੀ ਚੋਗਾਵਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦਾ ਜਿਲ੍ਹਾ ਪਧੱਰੀ ਸਟਾਫ ਹਾਜਰ ਸੀ।
ਕੈਪਸ਼ਨ
ਡਿਪਟੀ ਕਮਿਸ਼ਨਰ ਸ੍ਰੀ ਅਮਿਤ ਤਲਵਾੜ ਜਿਲ੍ਹਾ ਵਾਟਰ ਅਤੇ ਸੈਨੀਟੇਸ਼ਨ ਮਿਸ਼ਨ ਅੰਮ੍ਰਿਤਸਰ ਦੀ ਮੀਟਿੰਗ ਕਰਦੇ ਹੋਏ।

Related Articles

Leave a Comment