Home » ਈਟੀਟੀ 5994 ਅਧਿਆਪਕਾਂ ਦੀ ਭਰਤੀ ‘ਚ ਦਿਵਿਆਂਗ ਵਰਗ ਦਾ ਬੈਕਲਾਗ ਇੰਟਰਚੈਂਜ ਕਰਕੇ ਸਕਰੂਟਨੀ ਲਿਸਟ ਜਾਰੀ ਕਰਨ ਦੀ ਮੰਗ

ਈਟੀਟੀ 5994 ਅਧਿਆਪਕਾਂ ਦੀ ਭਰਤੀ ‘ਚ ਦਿਵਿਆਂਗ ਵਰਗ ਦਾ ਬੈਕਲਾਗ ਇੰਟਰਚੈਂਜ ਕਰਕੇ ਸਕਰੂਟਨੀ ਲਿਸਟ ਜਾਰੀ ਕਰਨ ਦੀ ਮੰਗ

30 ਅਗਸਤ ਤੱਕ ਸਕਰੂਟਨੀ ਲਿਸਟ ਨਾ ਜਾਰੀ ਹੋਣ ਤੇ 31 ਅਗਸਤ ਤੋਂ ਤਿੱਖੇ ਸਿੱਖਿਆ ਭਰਤੀ ਬੋਰਡ ਮੋਹਾਲੀ ਦਫਤਰ ਅੱਗੇ ਲੱਗੇਗਾ ਪੱਕਾ ਮੋਰਚਾ: ਪ੍ਰਿਥਵੀ ਵਰਮਾ

by Rakha Prabh
11 views
ਦਲਜੀਤ ਕੌਰ
ਸੰਗਰੂਰ, 25 ਅਗਸਤ, 2023: ਪਿੱਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਈਟੀਟੀ ਟੈੱਟ ਪਾਸ ਦਿਵਿਆਂਗ ਉਮੀਦਵਾਰਾਂ ਨੂੰ ਫਿਰ ਤੋਂ ਸੜਕਾਂ ਤੇ ਉਤਰਨਾ ਪਵੇਗਾ।ਇਸ ਮੌਕੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ ਈਟੀਟੀ ਭਰਤੀ 5994 ਵਿੱਚ ਦਰਜ ਦਿਵਿਆਂਗ ਵਰਗ ਦੇ 389 ਬੈਕਲਾਗ ਸੰਬੰਧੀ ਪਿੱਛਲੇ ਕਈ ਮਹੀਨਿਆਂ ਤੋਂ ਲਗਾਤਾਰ ਪੰਜਾਬ ਸਰਕਾਰ, ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਮਾਨਯੋਗ ਬਲਜੀਤ ਕੌਰ ਤੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ, ਜਿਸ ਦੇ ਨਤੀਜੇ ਵੱਜੋਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਈਟੀਟੀ ਭਰਤੀ 5994 ਵਿੱਚ ਦਰਜ ਦਿਵਿਆਂਗ ਵਰਗ ਦੇ 389 ਬੈਕਲਾਗ ਵਿੱਚੋਂ‌ 141 ਅਸਾਮੀਆਂ ਜੋ ਈਟੀਟੀ ਭਰਤੀ 6635 ਵਿੱਚੋਂ carry forward 5994 ਵਿੱਚ ਕੀਤੀ ਗਈ ਸੀ ਅਤੇ CARRY FORWARD ਕੀਤਾ ਗਿਆ ਬੈਕਲਾਗ ਨਿਯਮਾਂ ਅਨੁਸਾਰ ਦਿਵਿਆਂਗ ਵਰਗ ਦੀ ਦੂਜੀ ਭਰਤੀ ਵਿੱਚ ਇੰਟਰਚੈਂਜ ਹੁੰਦਾ ਹੈ। ਇਹਨਾਂ 141 ਬੈਕਲਾਗ ਅਸਾਮੀਆਂ ਨੂੰ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਮਾਨਯੋਗ ਡੀਪੀਆਈ (ਐ.ਸਿੱ.) ਨੂੰ ਸਪੱਸ਼ਟ ਲਿਖਿਆ ਗਿਆ ਸੀ ਕੀ 141 ਅਸਾਮੀਆਂ ਨੂੰ RPWD ਐਕਟ 2016 ਦੇ ਸੈਕਸ਼ਨ 34 ਤੇ 2019 ਦੇ ਨਿਯਮਾਂ ਅਨੁਸਾਰ ਤੁਰੰਤ ਇੰਟਰਚੈਂਜ ਕਰਕੇ ਸਕਰੂਟਨੀ ਕਰਵਾ ਲਈ ਜਾਵੇ ਅਤੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵੱਲੋਂ ਇਸ ਦੀ ਮੰਨਜੂਰੀ ਤੋਂ ਬਾਅਦ ਪਿੱਛਲੇ ਇਕ ਮਹੀਨੇ ਤੋਂ ਲਗਾਤਾਰ ਮਾਨਯੋਗ ਡੀਪੀਆਈ (ਐ.ਸਿੱ.) ਨਾਲ ਰਾਬਤਾ ਬਣਾਇਆ ਗਿਆ। ਇਸ ਸੰਬੰਧ ਚ ਮਾਨਯੋਗ ਡੀਪੀਆਈ(ਐ.ਸਿੱ.) ਵੱਲੋਂ ਵੀ ਸਿੱਖਿਆ ਭਰਤੀ ਬੋਰਡ ਨੂੰ ਪੱਤਰ ਲਿਖਿਆ ਜਾ ਚੁੱਕਿਆ ਹੈ, ਪਰ ਸਿੱਖਿਆ ਭਰਤੀ ਬੋਰਡ ਦੇ ਨਰਮ ਰਵੱਈਏ ਕਾਰਨ ਮਜਬੂਰਨ ਸੜਕਾਂ ਤੇ ਉਤਰਨਾ ਪਵੇਗਾ। ਦਿਵਿਆਂਗ ਸਾਥੀਆਂ ਵੱਲੋਂ ਕਿਹਾ ਗਿਆ ਹੈ ਜੇਕਰ ਸਿੱਖਿਆ ਭਰਤੀ ਬੋਰਡ ਵੱਲੋਂ 30 ਅਗਸਤ ਤੱਕ ਇਹਨਾਂ 141 ਬੈਕਲਾਗ ਅਸਾਮੀਆਂ ਨੂੰ ਇੰਟਰਚੈਂਜ ਕਰਕੇ ਦਿਵਿਆਂਗ ਵਰਗ ਦੇ ਰਹਿੰਦੇ ਬੇਰੁਜ਼ਗਾਰ ਅਧਿਆਪਕਾਂ ਦੀ ਸਕਰੂਟਨੀ ਲਿਸਟ ਜਾਰੀ ਨਹੀਂ ਕੀਤਾ ਜਾਂਦੀ ਤਾਂ ਮਜਬੂਰਨ 31 ਅਗਸਤ ਨੂੰ ਸਿੱਖਿਆ ਭਰਤੀ ਬੋਰਡ ਮੋਹਾਲੀ ਦਫਤਰ ਅੱਗੇ ਪੱਕਾ ਮੋਰਚਾ ਲਗਾਇਆ ਜਾਵੇਗਾ।

Related Articles

Leave a Comment