ਜ਼ੀਰਾ/ ਫਿਰੋਜ਼ਪੁਰ 28 ਅਗਸਤ ( ਗੁਰਪ੍ਰੀਤ ਸਿੰਘ ਸਿੱਧੂ) –ਪੰਜਾਬ ਦੀ ਹਰਿਆਲੀ ਨੂੰ ਬਚਾਉਣ ਲਈ ਅਰੋੜ ਵੰਸ਼ ਮਹਾਂ ਸਭਾ ਲਗਾਤਾਰ ਬੂਟੇ ਲਗਾਉਣ ਦੇ ਨਾਲ- ਨਾਲ ਬੂਟਿਆਂ ਦੀ ਸੰਭਾਲ ਤੋਂ ਇਲਾਵਾ ਲੋਕਾਂ ਨੂੰ ਬੂਟੇ ਵੰਡ ਵੀ ਰਹੀ ਹੈ ਤਾਂ ਜੋ ਪੰਜਾਬ ਸੂਬੇ ਨੂੰ ਫਿਰ ਤੋਂ ਹਰਿਆ ਭਰਿਆ ਤੇ ਪ੍ਰਦੂਸ਼ਣ ਰਹਿਤ ਬਣਾਇਆ ਜਾ ਸਕੇ, ਜਿਸ ਤਹਿਤ ਰੋਟਰੀ ਕਲੱਬ ਅਤੇ ਸਮੂਹ ਐਂਨ ਜੀ ਓ ਜ਼ੀਰਾ ਵੱਲੋ ਨਵੀਂ ਕਚਿਹਰੀ ਦੇ ਫੁੱਟਪਾਥ ਤੇ ਸਮੂਹ ਐਂਨ ਜੀ ਓ ਦੀ ਮਦਦ ਨਾਲ 50 ਬੂਟੇ 50 ਬੂਟਿਆਂ ਨੂੰ ਬਚਾਉਣ ਲਈ ਫਰੇਮ ਅਤੇ ਸਮੂਹ ਐਂਨ ਜੀ ਓ ਨਾਮ ਪਲੇਟਾਂ ਲਗਾ ਕਿ ਕੀਤੀ ਗਈ। ਇਸ ਸਮੇਂ ਮੁੱਖ ਮਹਿਮਾਨ ਐਸ ਡੀ ਐਮ ਜ਼ੀਰਾ ਗਗਨਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਵੱਧ ਰਿਹਾ ਪ੍ਰਦੂਸ਼ਨ ਲੋਕਾਂ ਲਈ ਜਾਨ ਦਾ ਖਤਰਾ ਬਣਿਆ ਹੋਇਆ ਹੈ ਅਤੇ ਸਾਨੂੰ ਜਿੰਦਗੀ ਜਿਊਣ ਲਈ ਵਧੇਰੇ ਆਕਸੀਜਨ ਦੀ ਲੋੜ ਹੈ, ਉਹ ਸਾਨੂੰ ਦਰੱਖ਼ਤਾਂ ਤੋਂ ਮਿਲ ਸਕਦੀ ਹੈ ਸਾਨੂੰ ਸਾਰੀਆਂ ਨੂੰ ਬੂਟੇ ਲਗਾਉਣੇ ਚਾਹੀਦੇ ਹਨ । ਇਸ ਮੌਕੇ ਜੁਗਰਾਜ ਸਿੰਘ ਸੁਪਰਡੈਂਟ ਸਾਹਿਬ ,ਵਿਪਨ ਸੇਠੀ ਪ੍ਰਧਾਨ ਰੋਟਰੀ ਕਲੱਬ ,ਡਾਕਟਰ ਪਰਮਪ੍ਰੀਤ ਸਿੰਘ ਸੈਕਟਰੀ ਰੋਟਰੀ ਕਲੱਬ ,ਗੁਰਬਖਸ਼ ਸਿੰਘ ,ਹਰਵੰਤ ਸਿੰਘ ,ਹਰਜੀਤ ਸਿੰਘ ,ਗੁਜਰਾਲ ਸਿੰਘ ,ਰਾਮ ਪ੍ਰਕਾਸ਼ ,ਨਰਿੰਦਰਪਾਲ ਸਿੰਘ ਆਦਿ ਮੈਂਬਰ ਹਾਜ਼ਰ ਸਨ।