ਫਗਵਾੜਾ 12 ਜੂਨ (ਸ਼ਿਵ ਕੋੜਾ) ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵਲੋਂ ਲੋਕ ਭਲਾਈ ਦੇ ਕੰਮਾਂ ਨੂੰ ਹੋਰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਦੇ ਮਕਸਦ ਨਾਲ ਸਥਾਨਕ ਬਸੰਤ ਨਗਰ ਵਿਖੇ ਸਰਬ ਸੇਵਾ ਸਦਨ ਦੀ ਉਸਾਰੀ ਜਾ ਰਹੀ ਇਮਾਰਤ ਦੀ ਦੂਸਰੀ ਮੰਜਿਲ ਦਾ ਲੈਂਟਰ ਪਾਉਣ ਦੇ ਕੰਮ ਦਾ ਸ਼ੁੱਭ ਆਰੰਭ ਐਨ.ਆਰ.ਆਈ. ਹਰਜਿੰਦਰ ਕੁਮਾਰ ਕੰਡਾ (ਫਰਾਂਸ) ਅਤੇ ਰੇਲਵੇ ਪੁਲਿਸ ਫਗਵਾੜਾ ਦੇ ਇੰਚਾਰਜ ਸ. ਗੁਰਭੇਜ ਸਿੰਘ ਵਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਦੌਰਾਨ ਉਹਨਾਂ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਸਭਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਆਪਣੇ ਵਲੋਂ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਇਮਾਰਤ ਦੀ ਉਸਾਰੀ ‘ਚ ਸ਼ਹਿਰ ਵਾਸੀਆਂ ਤੋਂ ਇਲਾਵਾ ਐਨ.ਆਰ.ਆਈ. ਵੀਰਾਂ, ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਖਾਸ ਤੌਰ ਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਤੇ ਉਹਨਾਂ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਦਾ ਵਿਸ਼ੇਸ਼ ਸਹਿਯੋਗ ਪ੍ਰਾਪਤ ਹੋਇਆ ਹੈ। ਇਸ ਇਮਾਰਤ ਦੀ ਦੂਸਰੀ ਮੰਜਿਲ ਦਾ ਲੈਂਟਰ ਪਾਉਣ ਲਈ ਮਿਕਸਚਰ ਦੀ ਸੇਵਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਲੋਂ ਕੀਤੀ ਗਈ ਹੈ। ਜਿਸਦੇ ਲਈ ਉਹ ਸਾਰਿਆਂ ਦੇ ਤਹਿ ਦਿਲੋਂ ਧੰਨਵਾਦੀ ਹਨ। ਉਹਨਾਂ ਭਰੋਸਾ ਜਤਾਇਆ ਕਿ ਭਵਿੱਖ ‘ਚ ਵੀ ਇਸੇ ਤਰ੍ਹਾਂ ਸਹਿਯੋਗ ਪ੍ਰਾਪਤ ਹੁੰਦਾ ਰਹੇਗਾ। ਪ੍ਰਧਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਇਮਾਰਤ ‘ਚ ਜਿੱਥੇ ਲੜਕੀਆਂ ਨੂੰ ਵੋਕੇਸ਼ਨਲ ਸੈਂਟਰ ਰਾਹੀਂ ਵੱਖ ਸਿਖਲਾਈ ਦੇ ਕੋਰਸ ਦਾ ਪ੍ਰਬੰਧ ਕੀਤਾ ਜਾਵੇਗਾ। ਉੱਥੇ ਹੀ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਰੁਜਗਾਰ ਵੀ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਮਾਰਤ ‘ਚ ਸਮਾਜ ਸੇਵਾ ਨੂੰ ਸਮਰਪਿਤ ਸੈਮੀਨਾਰ ਅਤੇ ਹੋਰ ਗਤੀਵਿਧੀਆਂ ਨੂੰ ਸਮੂਹ ਸ਼ਹਿਰ ਵਾਸੀਆਂ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਡਾ. ਵਿਜੇ ਕੁਮਾਰ, ਸੀਨੀਅਰ ਮੀਤ ਪ੍ਰਧਾਨ ਰਾਜਕੁਮਾਰ ਕਨੌਜੀਆ, ਰਮਨ ਨਹਿਰਾ, ਹਰਚਰਨ ਭਾਰਤੀ, ਨਰਿੰਦਰ ਸਿੰਘ ਸੈਣੀ, ਰਾਕੇਸ਼ ਕੋਛੜ, ਹਰਵਿੰਦਰ ਸਿੰਘ, ਡਾ. ਨਰੇਸ਼ ਬਿੱਟੂ, ਮਨਦੀਪ ਬਾਸੀ, ਅਨੂਪ ਦੁੱਗਲ, ਜਗਜੀਤ ਸੇਠ, ਠੇਕੇਦਾਰ ਪਲਵਿੰਦਰ ਸਿੰਘ, ਸਰਬਜੀਤ ਸਿੰਘ ਸਾਬੀ, ਜਸ਼ਨ ਮਹਿਰਾ, ਰਾਜਕੁਮਾਰ ਰਾਜਾ, ਮੈਨੇਜਰ ਜਗਜੀਤ ਸੇਠ, ਮੈਡਮ ਪੂਜਾ ਸੈਣੀ, ਮੈਡਮ ਸੁਖਜੀਤ ਕੌਰ, ਮੈਡਮ ਤਨੂ, ਮੋਨਿਕਾ, ਪੂਜਾ ਮੇਹਮੀ, ਮਨਪ੍ਰੀਤ, ਪੂਨਮ, ਅਮਨਜੋਤ, ਸਿਮਰਨ, ਨਿਕਿਤਾ, ਦਾਮੀਨੀ, ਖੁਸ਼ਪ੍ਰੀਤ, ਈਸ਼ਾ, ਮਾਨਸੀ, ਨੀਲਮ, ਬਲਜਿੰਦਰ, ਜੋਵਨਪ੍ਰੀਤ, ਅੰਜਲੀ, ਨੀਲੂ, ਪਿ੍ਰੰਯਕਾ, ਪਰਮਜੀਤ, ਰੀਮਾ, ਪ੍ਰੀਤੀ, ਗੁਰਲੀਨ, ਮਨਜੀਤ, ਆਂਚਲ, ਪਿ੍ਰਆ, ਸੁਮਨ, ਅਮਨਪ੍ਰੀਤ ਆਦਿ ਹਾਜ਼ਰ ਸਨ।