ਹੁਸ਼ਿਆਰਪੁਰ 14 ਜੁਲਾਈ ( ਤਰਸੇਮ ਦੀਵਾਨਾ ) ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਅਗਵਾਈ ਹੇਠ ਤੇ ਸਰਬਜੀਤ ਸਿੰਘ ਬਾਹੀਆ ਐਸ.ਪੀ. ਤਫਤੀਸ਼ ਅਤੇ ਪਲਵਿੰਦਰ ਸਿੰਘ ਡੀ.ਐੱਸ.ਪੀ.ਸਿਟੀ ਹੁਸ਼ਿਆਰਪੁਰ ਦੀ ਦਿਸ਼ਾ ਨਿਰਦੇਸ਼ ਅਨੁਸਾਰ ਐਸ.ਆਈ ਸੰਜੀਵਨ ਸਿੰਘ ਮੁੱਖ ਅਫਸਰ ਥਾਣਾ ਸਿਟੀ, ਹੁਸ਼ਿਆਰਪੁਰ ਨੂੰ ਉਸ ਸਮੇਂ ਵੱਡੀ ਸਫਤਲਾ ਮਿਲੀ, ਜਦ ਐਸ.ਆਈ ਪਰਮਜੀਤ ਸਿੰਘ ਸਮੇਤ ਪੁਲਿਸ ਪਾਰਟੀ ਨੂੰ ਥਾਣਾ ਸਿਟੀ, ਹੁਸ਼ਿਆਰਪੁਰ ਵਿੱਚ ਤਿੰਨ ਸਾਲ ਤੋਂ ਭਗੋੜਾ ਵਿਅਕਤੀ ਅਰਜਨ ਪੁੱਤਰ ਨਾਮ ਚੰਦਰ ਵਾਸੀ ਛੱਤਾ ਗਲੀ, ਪ੍ਰੇਮਗੜ੍ਹ, ਥਾਣਾ ਸਿਟੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ, ਉਕਤ ਵਿਅਕਤੀ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਸੀ।