ਅੰਮ੍ਰਿਤਸਰ,16 ਸਤੰਬਰ ( ਰਣਜੀਤ ਸਿੰਘ ਮਸੌਣ) ਵਿੱਦਿਅਕ ਖੇਤਰ ਦੇ ਵਿੱਚ ਜ਼ਿਲ੍ਹਾ, ਸੂਬਾ ਤੇ ਰਾਸ਼ਟਰ ਪੱਧਰੀ ਪਹਿਚਾਣ ਕਾਇਮ ਕਰਕੇ ਨਿਵੇਕਲੀਆਂ ਪੈੜਾ ਪਾਉਣ ਵਾਲੇ ਗੁਰੂ ਕਲਗੀਧਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾਲਮ (ਭਲਾ ਪਿੰਡ) ਦੀ ਪ੍ਰਬੰਧਕੀ ਕਮੇਟੀ ਦੇ ਵੱਲੋਂ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਦੇਣ ਵਾਲੇ ਅਧਿਆਪਨ, ਗੈਰ ਅਧਿਆਪਨ, ਵਿਦਿਆਰਥੀਆਂ ਤੇ ਹੋਰ ਦਲ ਬਲ ਦੀ ਹੌਂਸਲਾ ਅਫਜ਼ਾਈ ਕੀਤੇ ਜਾਣ ਦੇ ਸ਼ੁਰੂ ਕੀਤੇ ਗਏ ਸਿਲਸਿਲੇ ਦੇ ਤਹਿਤ ਮਿਹਨਤ ਤੇ ਲਗਨ ਦੀ ਮਿਸਾਲ ਅਧਿਆਪਕਾਂ ਕੁਲਵਿੰਦਰ ਕੌਰ ਨੂੰ ਬੈਸਟ ਕੋਆਰਡੀਨੇਟਰ ਐਵਾਰਡ 2023 ਦੇ ਕੇ ਨਵਾਜ਼ਿਆ ਗਿਆ ਹੈ। ਸਨਮਾਨਿਤ ਕਰਨ ਦੀ ਰਸਮ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਬਲਦੇਵ ਸਿੰਘ ਵਿਰਕ ਤੇ ਐਮਡੀ ਤੇਜਬੀਰ ਸਿੰਘ ਵਿਰਕ, ਮਿਸੇਜ਼ ਸਹਿਜ ਵਿਰਕ ਅਤੇ ਪ੍ਰਿੰਸੀਪਲ ਹਰਜਿੰਦਰ ਕੌਰ ਦੇ ਵੱਲੋਂ ਸਾਂਝੇ ਤੌਰ ਤੇ ਅਦਾ ਕੀਤੀ ਗਈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਇੰਚਾਰਜ਼ ਗੁਲਸ਼ਨ ਕੌਰ ਅਰੌੜਾ ਚਾਵਲਾ ਨੇ ਦੱਸਿਆ ਕਿ ਵੈਸੇ ਤਾਂ ਸਕੂਲ ਦਾ ਸਾਰਾ ਸਟਾਫ਼ ਹੀ ਮਿਸਾਲੀ ਵਿੱਦਿਅਕ ਸੇਵਾਵਾਂ ਦੇ ਰਿਹਾ ਹੈ ਪਰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤੇ ਜਾਣ ਨੂੰ ਲੈ ਕੇ ਸਕੂਲ ਪ੍ਰਬੰਧਕੀ ਕਮੇਟੀ ਦੇ ਵੱਲੋਂ ਤੈਅ ਕੀਤੇ ਗਏ ਪੈਮਾਨੇ ਦੀ ਆਪਣੀ ਅਹਿਮ ਭੂਮਿਕਾ ਹੈ। ਜਿਸ ਦੇ ਤਹਿਤ ਇਸ ਵਾਰ ਦਾ ਬੈਸਟ ਕੋਆਰਡੀਨੇਟਰ ਐਵਾਰਡ 2023 ਅਧਿਆਪਿਕਾ ਕੁਲਵਿੰਦਰ ਕੌਰ ਦੀ ਝੋਲੀ ਪਿਆ ਹੈ। ਉਨ੍ਹਾ ਦੱਸਿਆ ਕਿ ਸਕੂਲ ਪ੍ਰਬੰਧਕੀ ਕਮੇਟੀ ਵੱਲੋਂ ਇਹ ਫ਼ੈਸਲਾ ਉਸ ਦੀ ਸੰਜੀਦਗੀ ਅਤੇ ਸੁਹਿਰਦਤਾ ਨੂੰ ਚੰਗੀ ਤਰ੍ਹਾਂ ਜਾਂਚਣ ਪਰਖਣ ਉਪਰੰਤ ਲਿਆ ਗਿਆ ਹੈ। ਇਸ ਮੌਕੇ ਐਮਡੀ ਤੇਜਬੀਰ ਸਿੰਘ ਵਿਰਕ ਨੇ ਦੱਸਿਆ ਕਿ ਸਕੂਲ ਨਾਲ ਸਬੰਧਤ ਹਰੇਕ ਵਰਗ ਨੂੰ ਹੱਲਾ ਸ਼ੇਰੀ ਦੇਣ ਵਾਸਤੇ ਤੇ ਹੋਰਨਾ ਦੇ ਲਈ ਇੱਕ ਪ੍ਰੇਰਨਾ ਸਰੋਤ ਪੈਂਦਾ ਕਰਨ ਦੇ ਮੱਦੇ ਨਜ਼ਰ ਇਹ ਸਿਲਸਿਲਾ ਕਈ ਵਰ੍ਹਿਆਂ ਤੋਂ ਚੱਲਦਾ ਆ ਰਿਹਾ ਹੈ। ਸਨਮਾਨ ਦੇ ਕੇ ਤੇ ਹੌਂਸਲਾ ਅਫਜ਼ਾਈ ਕਰਕੇ ਸਕੂਲ ਪ੍ਰਬੰਧਕੀ ਕਮੇਟੀ ਫ਼ਖ਼ਰ ਤੇ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੌਰਾਨ ਕਈ ਹੋਰਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਨਵਾਜੇ ਜਾਣ ਦੀ ਸੰਭਾਵਨਾ ਤੋਂ ਇੰਨਕਾਰ ਨਹੀਂ ਕੀਤਾ ਜਾ ਸੱਕਦਾ। ਉਨ੍ਹਾਂ ਦੱਸਿਆ ਕਿ ਇਸ ਸ਼ੁੱਭ ਕਾਰਜ ਨੂੰ ਸਕੂਲ ਦੀਆਂ ਰਹੁ-ਰੀਤਾਂ, ਰਵਾਇਤਾ ਤੇ ਪ੍ਰੰਪਰਾਵਾਂ ਵਿੱਚ ਉਚੇਚੇ ਤੌਰ ਤੇ ਸ਼ਾਮਲ ਕੀਤਾ ਗਿਆ ਹੈ। ਬੈਸਟ ਕੋਆਰਡੀਨੇਟਰ ਐਵਾਰਡ 2023 ਅਧਿਆਪਕਾ ਕੁਲਵਿੰਦਰ ਕੌਰ ਨੂੰ ਮਿਲਣ ਤੇ ਸਮੁੱਚੇ ਅਧਿਆਪਨ, ਗੈਰ ਅਧਿਆਪਨ ਤੇ ਵਿਦਿਆਰਥੀ ਵਰਗ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਵਧਾਈ ਦਿੱਤੀ ਹੈ।
ਬੈਸਟ ਕੋਆਰਡੀਨੇਟਰ 2023 ਐਵਾਰਡ ਮੈਡਮ ਕੁਲਵਿੰਦਰ ਕੌਰ ਦੀ ਝੋਲੀ ‘ਚ
ਸੁਹਿਰਦ ਤੇ ਸੰਜੀਦਾ ਸਕੂਲ ਸਟਾਫ਼ ਦਾ ਮਾਨ ਸਨਮਾਨ ਕਰਨਾ ਸਾਡਾ ਫਰਜ਼-ਵਿਰਕ
previous post