Home » ਪਠਾਨਕੋਟ ਵਿਖੇ ਵਣ ਮੰਤਰੀ ਜੰਗਲਾਤ ਵਿਰੁੱਧ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਦਿੱਤਾ ਸੂਬਾ ਪੱਧਰੀ ਰੋਸ ਧਰਨਾ

ਪਠਾਨਕੋਟ ਵਿਖੇ ਵਣ ਮੰਤਰੀ ਜੰਗਲਾਤ ਵਿਰੁੱਧ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਦਿੱਤਾ ਸੂਬਾ ਪੱਧਰੀ ਰੋਸ ਧਰਨਾ

 ਜੰਗਲਾਤ ਕਾਮਿਆਂ ਕਟਾਰੂ ਚੱਕ ਦੇ ਹਲਕੇ ਚ ਕੱਢਿਆ ਰੋਸ ਮਾਰਚ

by Rakha Prabh
82 views

ਪਠਾਨਕੋਟ 25 ਅਪ੍ਰੈਲ ( ਰਾਖਾ ਪ੍ਰਭ ਬਿਉਰੋ )

ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406/22 ਬੀ/ਚੰਡੀਗੜ੍ਹ ਵੱਲੋ ਜੰਗਲਾਤ ਮੰਤਰੀ ਲਾਲ਼ ਚੰਦ ਕਟਾਰੂ ਚੱਕ ਅਤੇ ਜੰਗਲੀ ਜੀਵ ਵਿਭਾਗ ਦੇ ਨਵੇ ਬਣੇ ਵਿਤੀ ਕਮਿਸਨਰ ਵਣ ਕ੍ਰਿਸ਼ਨ ਕੁਮਾਰ ਖ਼ਿਲਾਫ਼ ਸੂਬਾ ਪੱਧਰੀ ਰੋਸ ਧਰਨਾ ਅਤੇ ਵਿਸ਼ਾਲ ਰੋਸ ਰੈਲੀ ਕੱਢੀ ਗਈ।। ਇਸ ਮੌਕੇ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਬਣੇ ਵਿੱਤੀ ਸਕੱਤਰ ਕ੍ਰਿਸਨ ਕੁਮਾਰ ਨੇ 10 ਅਪ੍ਰੈਲ ਨੂੰ ਵਿਭਾਗ ਦੇ ਆਧਿਕਾਰੀਆ ਨਾਲ ਮਿਲਕੇ ਵਿਭਾਗ ਦੇ ਸਾਰੇ ਕੰਮ ਮਨਰੇਗਾ ਅਧੀਨ ਕਰਵਾਏ ਜਾਣ ਲਈ 15 ।ਅਪ੍ਰੈਲ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਸ ਦਾ ਜੱਥੇਬੰਦੀ ਪੂਰਨ ਵਿਰੋਧ ਕਰਦਿਆ ਫੈਸਲਾ ਕੀਤਾ ਕੀ 22 , 23 ਅਪ੍ਰੈਲ 2024 ਨੂੰ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਚ ਰੋਸ ਪ੍ਰਦਰਸ਼ਨ ਕਰਕੇ ਉਸ ਨੋਟੀਫ਼ਿਕੇਸਨ ਦੀਆ ਕਾਪੀਆਂ ਸਾੜਨ ਤੋ ਬਾਅਦ ਵਣ ਵਿਭਾਗ ਦੇ ਆਧਿਕਾਰੀਆਂ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਣ ਤੋ ਬਾਅਦ ਅੰਤਾਂ ਦੀ ਪੈ ਰਹੀ ਗਰਮੀ ਦੇ ਬਾਵਜੂਦ ਪੰਜਾਬ ਦੇ ਵੱਖ ਵੱਖ ਸਹਿਰਾਂ ਤੋਂ ਵੱਡੀ ਗਿਣਤੀ ਵਿੱਚ ਜੰਗਲਾਤ ਕਾਮੇੰ ਟਰੱਕਾ, ਬੱਸਾਂ ਤੇ ਟੈਪੂਆਂ ਤੇ ਸਵਾਰ ਹੋ ਕੇ ਅਪਣੇ ਝੰਡੇ ਮਾਟੋ ਤੇ ਬੈਨਰਾਂ ਨਾਲ ਲੈਸ ਹੋ ਕੇ ਨਾਂਹਰੇ ਮਾਰਦੇ ਹੋਏ ਪੂਰੇ ਜੋਸੋ ਖਰੋਸ ਨਾਲ ਧਰਨੇ ਚ ਪੁਜੇ ਅੱਜ ਦੇ ਧਰਨੇ ਦੀ ਅਗਵਾਈ ਅਮਰੀਕ ਸਿੰਘ ਗੜਸੰਕਰ,ਜਸਵੀਰਾ ਸਿੰਘ ਸੀਰਾ,ਵਿਰਸਾ ਸਿੰਘ ਅਮ੍ਰਿਤਸਰ ਤੇ ਜਸਵਿੰਦਰ ਸੌਜਾ ਨੇ ਕੀਤੀ ਵਿਧਾਨ ਸਭਾ ਹਲਕਾ ਭੋਆ ਦੇ ਅਹਾਤੇ ਚ ਹੋਈ ਭਰਵੀ ਤੇ ਪ੍ਭਾਵਸਾਲੀ ਰੈਲੀ ਨੂੰ ਸਬੋਧਨ ਕਰਦਿਆ ਮੁਲਾਜਮ ਆਗੂ ਰਣਜੀਤ ਸਿੰਘ ਗੁਰਦਾਸਪੁਰ ਬਲਵੀਰ ਸਿੰਘ ਤਰਨਤਾਰਨ ਅਮਨਦੀਪ ਸਿੰਘ ਛੱਤ ਬੀੜ ਮਲਕੀਤ ਮੁਕਤਸਰ ਸਤਿਨਾਮ ਸੰਗਰੂਰ ਅਤੇ ਭੁਵਿਸਨ ਜਲੰਧਰ ਨੇ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ 25/25ਸਾਲਾਂ ਤੋ ਕੰਮ ਕਰਦੇ ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆਂ ਤਾਂ ਕੀ ਕਰਨਾ ਸੀ ਉਲਟਾ ਨਰੇਗਾ ਸਕੀਮ ਤਹਿਤ ਕੰਮ ਕਰਵਾਉਣ ਵਿਭਾਗ ਚ 25/25 ਸਾਲਾ ਤੋ ਕਾਮਿਆਂ ਦੀ ਛਾਂਟੀ ਵੱਡੀ ਪੱਧਰ ਸੁਰੂ ਕੀਤੀ ਜਾ ਰਹੀ ਹੈ ਜਿਹਨਾ ਦੇ ਘਰਾਂ ਦੀ ਚੁਲਿਆ ਦੀ ਅੱਗ ਬੁਝਣ ਲੱਗੀ ਹੋਈ ਹੈ
ਉਥੇ ਜੰਥੇਬੰਦੀ ਮੰਗ ਕਰਦੀ ਹੈ ਕੀ ਬਿਨਾ ਸਰਤ ਕੱਚੇ ਕਾਮਿਆਂ ਨੂੰ ਪੱਕਿਆਂ ਕੀਤਾ ਜਾਵੇ,ਜਿਹੜੇ ਕਾਮਿਆਂ ਨੇ ਸਾਲ 2006 ਚ ਦੱਸ ਸਾਲ ਦੀ ਸਰਵਿਸ ਪੁਰੀ ਕਰ ਲਈ ਸੀ ਉਹਨਾ ਕਾਮਿਆਂ ਨੂੰ ਤਰੁੰਤ ਪੱਕਿਆਂ ਕੀਤਾ ਜਾਵੇ,ਤੇ ਜੰਗਲੀ ਜੀਵ ਵਿਭਾਗ ਚ ਕੰਮ ਕਰਦੇ ਵਰਕਰਾਂ ਨੂੰ 25% ਵੱਧ ਰੇਟਾਂ ਨਾਲ ਤਨਖਾਹ ਦਿੱਤੀ ਜਾਵੇ! ਇਕੱਤਰਤਾਂ ਨੂੰ ਸਬੋਧਨ ਕਰਦਿਆਂ ਜਸਵਿੰਦਰ ਸੰਗਰੂਰ, ਬੱਬੂ ਮਾਨਸਾ,ਗੁਰਵੀਰ ਫਿਰੋਜ਼ਪੁਰ,ਜਸਪਾਲ ਬਠਿੰਡਾ,ਕੇਵਲ ਗੜਸ਼ੰਕਰ,ਸੇਰ ਸਿੰਘ ਸਰਹਿੰਦ, ਛਿੰਦਰਪਾਲ ਸਿੰਘ ਅਤੇ ਨਿਰਮਲ ਰੋਪੜ ਨੇ ਮੰਗ ਕੀਤੀ ਕਿ ਸੰਮੂਹ ਵਰਕਰਾਂ ਨੂੰ ਘੱਟੋ ਘੱਟ 26000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇ, ਛਾਂਟੀ ਕੀਤੇ ਕਾਮਿਆ ਨੂੰ ਬਹਾਲ ਕੀਤਾ ਜਾਵੇ,ਹਰੇਕ ਵਰਕਰ ਦਾ ਈ.ਪੀ.ਐਫ਼ ਤੇ ਈ.ਆਈ.ਐਸ ਕੱਟਿਆ ਜਾਵੇ ਅਤੇ ਵਣ ਵਿਭਾਗ ਵਿਚ ਕੰਮਾਂ ਦੇ ਰੇਟਾਂ ਚ ਵਾਧਾ ਕੀਤਾਂ ਜਾਵੇ ।ਰੈਲੀ ਉਪਰੰਤ ਜਦੋ ਜੰਗਲਾਤ ਕਾਮਿਆਂ ਨੇ ਅਪਣੀ ਸੁਬਾਈ ਟੀਮ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੇਡਰੇਸਨ ਦੇ ਆਗੂ ਗੁਰਦੇਵ ਸਿੰਘ ਸਿੱਧੂ ਦੀ ਅਗਵਾਈ ਚ ਜਦੋ ਝੰਡਾ ਮਾਰਚ ਸੁਰੂ ਕੀਤਾ ਤਾਂ ਹਲਕਾ ਭੌਆ ਦੀਆਂ ਸੜਕਾਂ ਤੇ ਮੁਲਾਜਮਾਂ ਦਾ ਹੜ ਆ ਗਿਆ ਇਸ ਤਰਾਂ ਲੱਗਿਆ ਜਿਵੇ ਪੰਜਾਬ ਦੇ ਸਮੁੱਚੇ ਲੋਕ ਹੀ ਭੌਆ ‘ਆ ਗਏ ਹਨ ਸਾਰਾ ਸਹਿਰ ਜੰਗਲਾਤ ਕਾਮਿਆਂ ਦੇ ਕੱਚੇ ਕਾਮੇ ਪੱਕੇ ਕਰੋ, ਜੰਗਲਾਤ ਵਰਕਰ ਯੂਨੀਅਨ ਜਿੰਦਾਬਾਦ ਦੇ ਨਾਹਰਿਆਂ ਨਾਲ ਗੁੰਜ ਉਠਿਆ ਹਰ ਪਾਸੇ ਜੰਗਲਾਤ ਕਾਮਿਆਂ ਦੇ ਕਾਫ਼ਲੇ ਤੇ ਲਾਲ ਝੰਡੇ ਹੀ ਚਮਕਦੇ ਸਨ ਪ੍ਸਾਸਨ ਅਤੇ ਪੁਲਿਸ ਨੂੰ ਉਸ ਸਮੇ ਹੱਥਾਂ ਪੈਰਾਂ ਦੀ ਪੈ ਗਈ ਜਦੋ ਜੰਗਲਾਤ ਕਾਮਿਆਂ ਦੇ ਮਾਰਚ ਕਰਕੇ ਸਹਿਰ ਦੀ ਆਵਾਜਾਈ ਪੁਰੀ ਤਰਾਂ ਅਸਤ ਵਿਅਸਤ ਹੋ ਗਈ ਭੌਆ ਸਾਹਿਰ ਦੀ ਪੁਲਿਸ ਆਵਾਜਾਈ ਚਲਾਉਣ ਚ ਬੇ-ਬੱਸ ਨਜਰ ਆਈ ਜਦੋੰ ਵਣ ਮੰਤਰੀ ਦੇ ਮੱਖ ਦਫ਼ਤਰ ਅੱਗੇ ਪੁਜੇ ਝੰਡਾ ਮਾਰਚ ਨੂੰ ਜਿਲਾ ਪ੍ਸਾਸਨ ਦੇ ਆਧਿਕਾਰੀਆ ਨੇ ਪ੍ਧਾਨ ਮੁੱਖ ਵਣ ਪਾਲ ਮੌਹਾਲੀ ਨਾਲ ਸੂਬਾ ਪ੍ਰਧਾਨ ਦੀ ਗੱਲਬਾਤ ਕਰਨ ਦੌਰਾਨ ਕਿਹਾ ਕੀ ਵਣ ਵਿਭਾਗ ਦੇ ਵਣ ਵਿਭਾਗ ਦੇ ਹੀ ਵਰਕਰਾਂ ਕਰਵਾਏ ਜਾਣਗੇ ਜਿਸਦੇ ਜੰਗਲਾਤ ਕਾਮਿਆ ਦਾ ਗੁਸਾ ਸਾਤ ਹੋਇਆ ।
ਇੱਕਤਰ ਹੋਏ ਮੁਲਾਜਮਾਂ ਨੂੰ ਸਬੋਧਨ ਕਰਦਿਆਂ
ਰਵੀ ਕਾਂਤ ਰੋਪੜ,ਬੁੱਟਾ ਲੁਧਿਆਣਾ,ਕੁਲਦੀਪ ਗੁਰਦਾਸਪੁਰ ਕੇਵਲ ਗੜਸ਼ੰਕਰ,ਹਰਜਿੰਦਰ ਸਰਹਿੰਦ,ਜਸਵਿੰਦਰ ਸੰਗਰੂਰ,ਸੁਲੱਖਣ ਮੌਹਾਲੀ, ਕਰਮ ਸਿੰਘ ਹਰੀਕੇ ਪੱਤਣ ,ਭੁਵਿਸਨ ਲਾਲ ਜਲੰਧਰ, ਜਸਵਿੰਦਰ ਬਠਿੰਡਾ, ਬਲਰਾਜ ਪਠਾਨਕੋਟ ,ਨਿਰਮਲ ਰੋਪੜ ਗੁਰਬੀਰ ਫਿਰੋਜ਼ਪੁਰ ਅਤੇ ਬਲਵਿੰਦਰ ਗੁਰਦਾਸਪੁਰ ਨੇ ਕਿਹਾ ਕਿ ਜੇਕਰ ਵਿਤ ਕਮਿਸਨਰ ਜੀ ਨੇ 15ਅਪ੍ਰੈਲ ਵਲਾ ਨੋਟੀਫ਼ਿਕੇਸਨ ਨਾ ਵਾਪਰ ਲਿਆ ਤਾਂ ਜੰਗਲਾਤ ਵਰਕਰਜ ਯੂਨੀਅਨ ਦੇ ਝੰਡੇ ਹੇਠ ਲੋਕ ਸਭਾ ਹਲਕਿਆ ਚ ਪੰਜਾਬ ਸਰਕਾਰ ਦੇ ਖਿਲਾਫ ਤਿੱਖਾ ਤੇ ਤੇਜ ਸੰਘਰਸ ਕਰਨ ਲਈ ਮਜਬੂਰ ਹੋਵਾਗੇ ਜਿਸਦੇ ਨਿਕਲਣ ਵਾਲੇ ਸਿਟਿਆਂ ਦੀ ਜਿੰਮੇਵਾਰ ਇਹ ਪੰਜਾਬ ਸਰਕਾਰ ਹੋਵੇਗੀ ਅੱਜ ਦੀ ਰੋਸ ਰੈਲੀ ਚ ਹੋਰਨਾ ਤੋ ਇਲਾਵਾ ਬਲਬੀਰ ਫਿਰੋਜ਼ਪੁਰ,ਭਿੰਦਰ ਘੱਗਾ,ਅਮਰਿੰਦਰ ਮੌਹਾਲੀ,ਮੇਹਰ ਫਿਰੋਜ਼ਪੁਰ,ਜਗਮੀਤ ਮੁਕਤਸਰ,ਬਲਜੀਤ ਅਮਿਤਸਰ ਜਗਤਾਰ ਸਿੰਘ ਨਾਭਾ,ਸੱਤ ਨਰੈਣ ਮਾਨਸਾ,ਜਸਵੰਤ ਗੁਰਦਾਸਪੁਰ ਭੁਪਿੰਦਰ ਸਿੰਘ ਸਾਧੋਹੇੜੀ ਦਵਿੰਦਰ ਸਿੰਘ ਚੌਧੀਮਾਜਰਾ ਸੁਲਖੱਣ ਮੌਹਾਲੀ ਸਾਮਿਲ ਹੋਏ ।

Related Articles

Leave a Comment