ਅਨਿਲ ਜੋਸ਼ੀ ਨੂੰ ਹੌਲੀ ਸਿਟੀ ਵਾਸੀਆਂ ਦਾ ਖੁੱਲਾ ਸਮਰਥਨ ।
ਅੱਜ ਅੰਮ੍ਰਿਤਸਰ ਪੱਛਮੀ ਦੇ ਅਧੀਨ ਹੌਲੀ ਸਿਟੀ ਵਿਖੇ ਇਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਉਮੀਦਵਾਰ ਸ੍ਰੀ ਅਨਿਲ ਜੋਸ਼ੀ ਨੇ ਇੱਲਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦਾ ਆਸ਼ਵਾਸਨ ਦਿੱਤਾ।ਇਸ ਮੌਕੇ ਮੌਜੂਦ ਲੋਕਾਂ ਨੇ ਇਲਾਕੇ ਵਿਚ ਖੁੱਲ੍ਹੇ ਗੰਦੇ ਨਾਲਿਆਂ ਅਤੇ ਬਿਜਲੀ ਵਿਭਾਗ ਨਾਲ ਸਬੰਧਤ ਦਿੱਕਤਾਂ ਦਾ ਹਵਾਲਾ ਦਿੰਦਿਆਂ ਅੰਮ੍ਰਿਤਸਰ ਦੀ ਸਭ ਤੋਂ ਪੌਸ਼ ਕਲੋਨੀ ਦੇ ਵਿੱਚ ਰਹਿੰਦਿਆਂ ਵੀ ਜੀਵਨ ਦੇ ਨੀਵੇਂ ਪੱਧਰ ਦਾ ਦਰਦ ਬਿਆਨ ਕੀਤਾ। ਇਸ ਮੌਕੇ ਅਨਿਲ ਜੋਸ਼ੀ ਨੇ ਭਾਸ਼ਣ ਕਰਦਿਆ ਇਲਾਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਯੋਗਤਾ ਦੇ ਆਧਾਰ ਤੇ ਨਿਰਣਯ ਕਰਕੇ ਵਿਕਾਸ ਦੇ ਲਈ ਸਮਰਪਿਤ ਵਿਅਕਤੀ ਨੂੰ ਹੀ ਅੰਮ੍ਰਿਤਸਰ ਲੋਕ ਸਭਾ ਦੀ ਅਵਾਜ ਬਣਾਉਣ ਦੀ ਅਪੀਲ ਕੀਤੀ। ਇਸ ਮੌਕੇ ਚਰਨਜੀਤ ਬਹਿਲ, ਰਾਜਿੰਦਰ ਗੰਭੀਰ, ਸੰਜਯ ਮਲਿਕ, ਜਸਵਿੰਦਰ ਸਿੰਘ ਗਾਂਧੀ, ਪ੍ਰਾਨ ਅੱਗਰਵਾਲ, ਅਨਿਲ ਚੋਪੜਾ, ਰੁਪਿੰਦਰ ਸਿੰਘ ਚਾਵਲਾ, ਰਮਨ ਭਾਟੀਆ, ਐਡਵੋਕੇਟ ਸਚਦੇਵਾ ਅਤੇ ਹੋਰ ਹਾਜ਼ਰ ਸਨ।