ਲੁਧਿਆਣਾ (ਕਰਨੈਲ ਸਿੰਘ ਐੱਮ.ਏ.)
ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਆਗੂ ਅਤੇ ਅਕਾਲ ਮਾਰਕੀਟ ਰੈਡੀਮੇਡ ਸ਼ਾਪਕੀਪਰ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਨੇ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸ਼ਹਿਰ ਨੂੰ ਸਾਫ਼-ਸਵੱਛ ਰੱਖਣਾ ਅਤੇ ਹਰਾ- ਭਰਾ ਕਰਨ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ । ਨਗਰ ਨਿਗਮ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਵੱਧ ਤੋਂ ਵੱਧ ਰੁੱਖ ਲਗਾਉਣਾ ਅਤੇ ਰੁੱਖਾਂ ਦੀ ਸੰਭਾਲ ਕਰਨੀ ਅਤਿ ਜ਼ਰੂਰੀ ਹੈ ਤਾਂ ਜੋ ਰੁੱਖ ਲਗਾਉਣ ਦਾ ਸਹੀ ਅਰਥਾਂ ਵਿੱਚ ਲਾਭ ਹੋ ਸਕੇ। ਉਹਨਾਂ ਕਿਹਾ ਕਿ ਸ਼ਹਿਰ ਸਾਡਾ ਆਪਣਾ ਹੈ ਇਸ ਨੂੰ ਸਾਫ ਸਵੱਛ ਅਤੇ ਹਰਾ-ਭਰਾ ਰੱਖਣ ਵਿੱਚ ਨਗਰ ਨਿਗਮ ਨੂੰ ਸਹਿਯੋਗ ਦੇਣਾ ਚਾਹੀਦਾ ਹੈ । ਉਹਨਾਂ ਕਿਹਾ ਕਿ ਨਗਰ ਨਿਗਮ ਵੱਲੋਂ ਸ਼ਹਿਰ ਨੂੰ ਸਾਫ-ਸਵੱਛ ਕਰਨ ਲਈ ਚਲਾਇਆ ਜਾ ਰਿਹਾ ਸਵੱਛ ਭਾਰਤ ਅਭਿਆਨ ਅਤਿ ਹੀ ਸ਼ਲਾਘਾਯੋਗ ਕੰਮ ਹੈ। ਉਹਨਾਂ ਕਿਹਾ ਸ਼ਹਿਰ ਨੂੰ ਹਰਾ-ਭਰਾ ਅਤੇ ਸੁੰਦਰ ਬਣਾਉਣ ਵਿੱਚ ਸਾਨੂੰ ਆਪਣਾ ਪੂਰਾ ਯੋਗਦਾਨ ਪਾਉਣਾ ਚਾਹੀਦਾ ਹੈ ਅਤੇ ਨਗਰ ਨਿਗਮ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਲੁਧਿਆਣਾ ਸ਼ਹਿਰ ਸਹੀ ਅਰਥਾਂ ਵਿੱਚ ਸਮਾਰਟ ਸਿਟੀ ਬਣ ਸਕੇ । ਉਹਨਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਰੁੱਖਾਂ ਦਾ ਲਗਾਉਣਾ ਅਤੇ ਰੁੱਖਾਂ ਦੀ ਸੰਭਾਲ ਕਰਨਾ ਅਤਿ ਹੀ ਜ਼ਰੂਰੀ ਹੈ । ਅਜਿਹਾ ਹੋਣ ਨਾਲ ਜਿੱਥੇ ਸਾਡਾ ਆਲਾ-ਦੁਆਲਾ ਹਰਾ-ਭਰਾ ਹੋਵੇਗਾ ਉਥੇ ਪ੍ਰਦੂਸ਼ਣ ਤੋਂ ਵੀ ਮੁਕਤੀ ਮਿਲੇਗੀ ।