ਹੁਸ਼ਿਆਰਪੁਰ , 20 ਮਾਰਚ ( ਤਰਸੇਮ ਦੀਵਾਨਾ )
ਗੜ੍ਹਦੀਵਾਲਾ ਬ੍ਰਾਂਚ ਦੇ ਮਹਾਤਮਾ ਜਸਵਿੰਦਰ ਸਿੰਘ ਬਿੰਦੀ 17 ਮਾਰਚ ਨੂੰ ਬ੍ਰਹਮਲੀਨ ਹੋ ਗਏ । ਉਨ੍ਹਾਂ ਦਾ ਅੰਤਿਮ ਸੰਸਕਾਰ ਗੜ੍ਹਦੀਵਾਲਾ ਵਿੱਚ ਕੋਈ ਰੋਡ ਸਥਿਤ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਅੰਮ੍ਰਿਤ ਨੇ ਦਿੱਤੀ। ਇਸ ਦੌਰਾਨ ਪਰਿਵਾਰਕ ਮੈਂਬਰਾਂ ਪਤਨੀ ਪਰਮਿੰਦਰ ਕੌਰ, ਬੇਟੀ ਨੇਹਾ ਅਤੇ ਪੁੱਤਰ ਅੰਮ੍ਰਿਤ ਨੇ ਦੱਸਿਆ ਕਿ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ 23 ਮਾਰਚ ਦਿਨ ਸ਼ਨੀਵਾਰ ਨੂੰ ਸੰਤ ਨਿਰੰਕਾਰੀ ਸਤਿਸੰਗ ਭਵਨ ਗੜ੍ਹਦੀਵਾਲਾ ਵਿਖੇ ਪ੍ਰੇਰਣਾ ਦਿਵਸ ਸਤਿਸੰਗ ਰੱਖਿਆ ਗਿਆ ਹੈ।