Home » ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜੇ ਪਿੰਡ ’ਚ ਸਾਢੇ ਪੰਜ ਕਿਲੋ ਹੈਰੋਇਨ ਸੁੱਟ ਕੇ ਡਰੋਨ ਪਾਕਿਸਤਾਨ ਪਰਤਿਆ

ਅੰਮ੍ਰਿਤਸਰ: ਕੌਮਾਂਤਰੀ ਸਰਹੱਦ ਨੇੜੇ ਪਿੰਡ ’ਚ ਸਾਢੇ ਪੰਜ ਕਿਲੋ ਹੈਰੋਇਨ ਸੁੱਟ ਕੇ ਡਰੋਨ ਪਾਕਿਸਤਾਨ ਪਰਤਿਆ

by Rakha Prabh
75 views

ਅਟਾਰੀ, 10 ਜੂਨ,2023

ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਰਾਣੀਆਂ ਅਧੀਨ ਆਉਂਦੇ ਪਿੰਡ ਰਾਏ ਵਿਖੇ ਅੱਜ ਬੀਐੱਸਐੱਫ ਜਵਾਨਾਂ ਅਤੇ ਥਾਣਾ ਲੋਪੋਕੇ ਪੁਲੀਸ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਪਾਕਿਸਤਾਨੀ ਡਰੋਨ ਵੱਲੋਂ ਸੁੱਟੀ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਸਰਹੱਦੀ ਖੇਤਰ ਵਿੱਚ ਪਾਕਿਸਤਾਨੀ ਤਸਕਰਾਂ ਵੱਲੋਂ ਡਰੋਨ ਰਾਹੀਂ ਭੇਜੇ ਜਾ ਰਹੇ ਨਸ਼ਿਆਂ ਦੀ ਰੋਕਥਾਮ ਲਈ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੀ 22ਵੀਂ ਬਟਾਲੀਅਨ ਅਤੇ ਲੋਪੋਕੇ ਪੁਲੀਸ ਵੱਲੋਂ ਟੀਮ ਬਣਾ ਕੇ ਰਾਤ ਦੇ ਸਮੇਂ ਸਾਂਝੀ ਗਸ਼ਤ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਬਣਾਇਆ ਜਾ ਰਿਹਾ ਹੈ। ਅੱਜ ਤੜਕਸਾਰ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਖੇਤਰ ਵਿੱਚ ਦਾਖ਼ਲ ਹੋਏ ਡਰੋਨ ਦੀ ਹਲਚਲ ਵੇਖੀ ਅਤੇ ਕੁੱਝ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ। ਡਰੋਨ ਕੁੱਝ ਸੁੱਟ ਕੇ ਪਾਕਿਸਤਾਨ ਵੱਲ ਪਰਤਣ ਵਿੱਚ ਸਫ਼ਲ ਰਿਹਾ। ਇਸ ਮੌਕੇ ਸੀਮਾ ਸੁਰੱਖਿਆ ਬਲ ਅਤੇ ਪੁਲੀਸ ਪਾਰਟੀ ਵੱਲੋਂ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੌਰਾਨ ਪਿੰਡ ਰਾਏ ਵਿਖੇ ਜਵਾਨਾਂ ਨੂੰ ਡਰੋਨ ਵੱਲੋਂ ਸੁੱਟਿਆ ਵੱਡਾ ਪੈਕਟ, ਜਿਸ ਉੱਤੇ ਪੀਲੇ ਰੰਗ ਦੀ ਟੇਪ ਲਪੇਟੀ ਹੋਈ ਸੀ, ਮਿਲਿਆ, ਜਦੋਂ ਪੈਕਟ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 5 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਹਫ਼ਤੇ ਵਿੱਚ ਤੀਸਰੀ ਵਾਰ ਪਾਕਿਸਤਾਨੀ ਤਸਕਰਾਂ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਬਣਾਇਆ ਗਿਆ ਹੈ।

Related Articles

Leave a Comment