Home » ਜੰਗਲਾਤ ਵਰਕਰਾਂ ਵੱਲੋਂ ਵਣ ਮੰਤਰੀ ਕਟਾਰੂਚੱਕ ਦੇ ਘਰ ਅੱਗੇ 17 ਸਤੰਬਰ ਨੂੰ ਸੂਬਾਈ ਰੈਲੀ ਕਰਨ ਦਾ ਐਲਾਨ

ਜੰਗਲਾਤ ਵਰਕਰਾਂ ਵੱਲੋਂ ਵਣ ਮੰਤਰੀ ਕਟਾਰੂਚੱਕ ਦੇ ਘਰ ਅੱਗੇ 17 ਸਤੰਬਰ ਨੂੰ ਸੂਬਾਈ ਰੈਲੀ ਕਰਨ ਦਾ ਐਲਾਨ

by Rakha Prabh
14 views
ਚੰਡੀਗੜ੍ਹ, 26 ਅਗਸਤ, 2023: ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਰਛਪਾਲ ਸਿੰਘ ਜੋਧਾਨਗਰੀ ਦੀ ਪ੍ਰਧਾਨਗੀ ਹੇਠ ਸੂਬਾ ਕਮੇਟੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸੂਬਾ ਜਨਰਲ ਸਕੱਤਰ ਬਲਬੀਰ ਸਿੰਘ ਸਿਵੀਆਂ, ਹਰਜੀਤ ਕੌਰ ਸਮਰਾਲਾ, ਬਲਬੀਰ ਸਿੰਘ ਗਿੱਲਾਂਵਾਲਾ, ਰਾਮ ਕੁਮਾਰ ਅਬੋਹਰ, ਮਹਿੰਦਰਪਾਲ ਦਸੂਹਾ, ਜਗਦੀਸ਼ ਫਾਜ਼ਿਲਕਾ, ਦਵਿੰਦਰ ਸਿੰਘ ਕਾਦੀਆਂ, ਜਤਿੰਦਰ ਸਿੰਘ ਮਲੋਟ, ਗੁਰਦੀਪ ਸਿੰਘ ਕਲੇਰ, ਸ਼ਿੰਦਰ ਸਿੰਘ ਫ਼ਲੀਆਂਵਾਲਾ ਅਤੇ ਹਰਿੰਦਰ ਐਮਾਂ ਆਦਿ ਸਾਥੀ ਸ਼ਾਮਲ ਹੋਏ।
ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਬਲਬੀਰ ਸਿੰਘ ਸਿਵੀਆ ਨੇ ਦੱਸਿਆ ਕਿ ਪੰਜਾਬ ਦੇ ਕੱਚੇ, ਠੇਕਾ ਅਤੇ ਦਿਹਾੜੀਦਾਰ ਵਰਕਰਾਂ ਨੂੰ ਪੱਕਾ ਕਰਨ ਲਈ ਤਿਆਰ ਕੀਤੇ ਗਏ 2023 ਦੇ ਅੇੈਕਟ ਵਿੱਚ ਜੰਗਲਾਤ ਵਿਭਾਗ ਦੇ ਅਨਪੜ ਵਰਕਰਾਂ ਨੂੰ ਕਵਰ ਨਹੀ ਕੀਤਾ ਜਾ ਰਿਹਾ ਅਤੇ ਉਹਨਾਂ ਦਾ ਡਾਟਾ ਕੰਪਿਊਟਰ ਵਿੱਚ ਨਹੀ ਫੀਡ ਹੋ ਰਿਹਾ, ਜਿਸ ਨੂੰ ਦਰੁਸਤ ਕਰਨ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਵਾਰ ਵਾਰ ਇਤਰਾਜ਼ ਦੇਣ ਦੇ ਬਾਵਜ਼ੂਦ ਵੀ ਜੰਗਲਾਤ ਵਿਭਾਗ ਵਿੱਚ ਪਿਛਲੇ 20-20 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਕਰੀਬ 50 ਵਰਕਰਾਂ ਨੂੰ ਸੀਨੀਆਰਤਾ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਜੋ ਕਿ ਇਹਨਾ ਵਰਕਰਾਂ ਨਾਲ ਸ਼ਰੇਆਮ ਧੱਕਾ ਅਤੇ ਗੈਰ ਕਾਨੂੰਨੀ ਕਾਰਵਾਈ ਹੈ। ਉਹਨਾ ਨੇ ਕਿਹਾ ਕਿ 15ਵੀਂ ਇੰਟਰਨੈਸ਼ਨਲ ਲੇਬਰ ਕਾਨਫਰੰਸ ਦੇ ਫੈਸਲਿਆਂ ਮੁਤਾਬਕ ਸੀਨੀਆਰਤਾ ਸੂਚੀ ਵਿੱਚ ਪ੍ਰਤੀ ਮਹੀਨਾ 26 ਦਿਨਾਂ ਦੀ ਗਿਣਨ ਦੀ ਬਜਾਏ 30 ਦਿਨਾਂ ਦੀ ਗਿਣਤੀ ਕੀਤੀ ਜਾਵੇ, ਕਿਉਂਕਿ ਐਤਵਾਰ ਦੀ ਛੁੱਟੀ ਹਰੇਕ ਮਜ਼ਦੂਰ ਦਾ ਸੰਵਿਧਾਨਕ ਅਧਿਕਾਰ ਹੈ। ਉਹਨਾ ਨੇ ਕਿਹਾ ਕਿ ਇਸ ਐਕਟ ਰਾਹੀਂ ਦਰਜਾ-4 ਪੋਸਟਾਂ ‘ਤੇ ਪੱਕੇ ਹੋਣ ਵਾਲੇ ਸਾਰੇ ਕੱਚੇ ਅਤੇ ਦਿਹਾੜੀਦਾਰ ਵਰਕਰਾਂ ਦੀ ਸੇਵਾ ਮੁਕਤੀ ਉਮਰ ਨੂੰ 58 ਸਾਲ ਕਰ ਦਿੱਤਾ ਗਿਆ ਹੈ ਜਦਕਿ ਰੈਗੂਲਰ ਦਰਜਾ-4 ਮੁਲਾਜ਼ਮਾਂ ਦੀ ਸੇਵਾ ਮੁਕਤੀ ਉਮਰ 60 ਸਾਲ ਹੁੰਦੀ ਹੈ।
ਉਹਨਾਂ ਨੇ ਕਿਹਾ ਕਿ ਉਕਤ ਮੰਗਾਂ ਸਬੰਧੀ ਵਣ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੂੰ ਕਈ ਵਾਰ ਮਿਲ ਕੇ ਜਾਣੂ ਕਰਵਾਇਆ ਜਾ ਚੁੱਕਾ ਹੈ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਕਈ ਕੈਬਨਿਟ ਮੰਤਰੀਆਂ ਰਾਹੀਂ ਵੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਸਨ, ਪ੍ਰੰਤੂ ਸਰਕਾਰ ਵੱਲੋਂ ਇਹਨਾ ਜ਼ਰੂਰੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜਿਸ ਕਾਰਨ ਜਥੇਬੰਦੀ ਵੱਲੋਂ 17 ਸਤੰਬਰ ਨੂੰ ਵਣ ਮੰਤਰੀ ਸ੍ਰੀ ਲਾਲ ਚੰਦ ਦੇ ਪਿੰਡ ਕਟਾਰੂਚੱਕ ਵਿਖੇ ਸੂਬਾਈ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।

Related Articles

Leave a Comment