Home » 2 ਰੋਜ਼ਾ 90ਵੀ ਸਲਾਨਾਂ ਐਥਲੈਟਿਕਸ ਮੀਟ ਦੌਰਾਨ ਖਿਡਾਰਨਾਂ ਨੇ ਦਿਖਾਇਆ ਦਮਖਮ 

2 ਰੋਜ਼ਾ 90ਵੀ ਸਲਾਨਾਂ ਐਥਲੈਟਿਕਸ ਮੀਟ ਦੌਰਾਨ ਖਿਡਾਰਨਾਂ ਨੇ ਦਿਖਾਇਆ ਦਮਖਮ 

ਬੇਟੀਆਂ ਨੇ ਫੌਜ਼, ਪੁਲਿਸ, ਮੇੈਡੀਕਲ ਤੇ ਅਸਮਾਨੀ ਖੋਜ਼ ਖੇਤਰਾਂ ਵਿੱਚ ਮਾਰੀਆਂ ਉਡਾਰੀਆਂ: ਏਡੀਜੀਪੀ ਚਾਵਲਾ  

by Rakha Prabh
61 views
ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ/ ਸੁਖਦੇਵ ਮੋਨੂੰ) ਐਸਆਰ ਗੌਰਮਿੰਟ ਕਾਲਜ ਫਾਰ ਵੂਮੈਨ ਦੀ 2 ਰੋਜ਼ਾ 90ਵੀਂ ਸਲਾਨਾ ਐਥਲੈਟਿਕਸ ਮੀਟ ਸੰਪੰਨ ਹੋ ਗਈ। ਪ੍ਰਿੰਸੀਪਲ ਪ੍ਰੋ. ਡਾ. ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ਼ਰੀਰਿਕ ਸਿੱਖਿਆ ਵਿਭਾਗ ਮੁੱਖੀ ਡਾ. ਹਰਮਨਦੀਪ ਸਿੰਘ ਦੇ ਬੇਮਿਸਾਲ ਪ੍ਰਬੰਧਾਂ ਹੇਠ ਆਯੋਜਿਤ ਇੰਨ੍ਹਾ 2 ਦਿਨਾਂ ਐਥਲੈਟਿਕਸ ਮੁਕਾਬਲਿਆਂ ਦੇ ਦੌਰਾਨ ਕਾਲਜ ਦੀਆਂ ਸਮੁੱਚੀਆਂ ਵਿਦਿਆਰਥਣਾਂ ਨੇ ਹਿੱਸਾ ਲੈਂਦੇ ਹੋਏ ਆਪਣੀ ਖੇਡ ਸ਼ੈਲੀ ਦਾ ਲੋਹਾ ਮਨਵਾਇਆ। ਇਸ ਖੇਡ ਸਮਾਰੋਹ ਦੇ ਦੌਰਾਨ ਏਡੀਜੀਪੀ ਪੰਜਾਬ ਪੁਲਿਸ ਮੋਹਨੀਸ਼ ਚਾਵਲਾ ਆਈਪੀਐਸ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਕੌਮਾਂਤਰੀ ਵੇਟ ਲਿਫ਼ਟਰ ਲਵਪ੍ਰੀਤ ਸਿੰਘ, ਰਗਬੀ ਖਿਡਾਰੀ ਅਵਾਤਰ ਸਿੰਘ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਪ੍ਰਿੰਸੀਪਲ ਦਲਜੀਤ ਕੌਰ ਨੇ ਸਮੁੱਚੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਦਿਆਂ ਸਾਂਝੇ ਰੂਪ ਵਿੱਚ ਖੇਡ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਐਨਸੀਸੀ ਤੇ ਐਨਐਸਐਸ ਕੈਡਿਟਾਂ ਤੇ ਵਿਦਿਆਰਥਣਾ ਦੇ ਵੱਲੋਂ ਮਾਰਚ ਪਾਸਟ ਦਾ ਪ੍ਰਦਰਸ਼ਨ ਕਰਦੇ ਹੋਏ ਸਲਾਮੀ ਦਿੱਤੀ। ਚੌਥੇ ਸਮੈਸਟਰ ਦੀ ਵਿਦਿਆਰਥਣ ਗੁਰਨੂਰ ਕੌਰ ਨੇ ਸਾਰੀਆਂ ਮੁਕਾਬਲੇਬਾਜਾ ਨੂੰ ਪੂਰੀ ਨਿਸ਼ਠਾ ਅਤੇ ਅਨੁਸ਼ਾਸ਼ਨ ਦੇ ਨਾਲ ਖੇਡ ਨਿਯਮਾਂ ਦੀ ਪਾਲਣਾ ਕਰਨ ਦੀ ਸਹੁੰ ਚੁਕਾਈ। 6ਵੇਂ ਸਮੇੈਸਟਰ ਦੀ ਵਿਦਿਆਰਥਣ ਪਵਨਦੀਪ ਕੌਰ ਨੇ ਖੇਡ ਮਿਸਾਲ ਜਲਾਈ। ਇਸ ਦੌਰਾਨ 100, 200, 400, 800 ਮੀਟਰ ਰੇਸ, ਰਿਲੇਅ ਰੇਸ, ਸਾਰਟ ਪੁੱਟ, ਲਾਂਗ ਜੰਪ, ਡਿਸਕਸ ਥੋ੍ਰ, ਜੈਵਲਿਨ ਥੋ੍ਰ, ਸੈਕ ਰੇਸ, ਵੀਲ ਬੈਰੋ ਰੇਸ, ਚਾਟੀਰੇਸ, ਸਾਈਕਲ ਰੇਸ, ਗੋਲਾ ਸੁੱਟਣ, ਸਕੂਲ ਅਤੇ ਲੈਮਨ ਰੇਸ, ਹਾਈ ਜੰਪ ਆਦਿ ਖੇਡ ਪ੍ਰਤੀਯੋਗਤਾਵਾ ਦੇ ਦੌਰਾਨ ਵੱਖ ਵੱਖ ਵਿਭਾਗਾਂ ਦੀਆਂ ਵਿਦਿਆਰਥਣ ਖਿਡਾਰਣਾ ਨੇ ਆਪਣੇ ਖੇਡ ਫੰਨ ਦਾ ਮੁਜ਼ਾਹਰਾ ਕੀਤਾ। ਮੁੱਖ ਮਹਿਮਾਨ ਏਡੀਜੀਪੀ ਪੰਜਾਬ ਪੁਲਿਸ ਮੋਹਨੀਸ਼ ਚਾਵਲਾ ਆਈਪੀਐਸ ਨੇ ਸਮੁੱਚੀਆਂ ਖਿਡਾਰਨਾਂ ਨੂੰ ਸੰਬੋਧਨ ਕਰਦਿਆਂ ਆਉਣ ਵਾਲੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਹੀ ਉਤਸ਼ਾਹਿਤ ਤੇ ਊਰਜਾਵਾਨ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ। ਅੱਜ ਦੀਆਂ ਲੜਕੀਆਂ ਹਰੇਕ ਖੇਤਰ ਵਿੱਚ ਕੰਮ ਕਰ ਰਹੀਆਂ ਹਨ। ਜਿੱਥੇ ਪਹਿਲਾਂ ਸਿਰਫ ਤੇ ਸਿਰਫ ਲੜਕਿਆਂ ਦਾ ਹੀ ਅਧਿਕਾਰ ਹੁੰਦਾ ਸੀ। ਹੁਣ ਮਾਂਪੇ ਆਪਣੀਆਂ ਬੇਟੀਆਂ ਨੂੰ ਫੌਜ਼, ਪੁਲਿਸ, ਮੇੈਡੀਕਲ ਤੇ ਅਸਮਾਨੇ ਖੋਜ਼ ਖੇਤਰਾਂ ਵਿੱਚ ਭੇਜ਼ ਕੇ ਬਹੁਤ ਹੀ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਮੇਜ਼ਬਾਨ ਕਾਲਜ ਦੀ ਸਾਬਕਾ ਵਿਦਿਆਰਥਣ ਤੇ ਭਾਰਤ ਦੀ ਪਹਿਲੀ ਆਈਪੀਐਸ ਡਾ.ਕਿਰਨ ਬੇਦੀ ਦੀ ਉਦਾਹਰਨ ਸੱਭ ਦੇ ਲਈ ਪ੍ਰੇਰਨਾ ਸਰੋਤ ਹੈ। ਉਨ੍ਹਾਂ ਵਿਿਦਆਥਣਾ ਨੂੰ ਕਿਹਾ ਕਿ ਸਾਡਾ ਵਿਅਕਤੱਵ ਸਾਨੂੰ ਸਿਹਤਯਾਬ ਬਣਾਉਂਦਾ ਹੈ ਤੇ ਇਸ ਦੇ ਨਾਲ ਮੁਕਾਬਲੇ ਬਾਜੀ ਦੀ ਭਾਵਨਾ ਵੀ ਸੰਚਾਰੂ ਰੂਪ ਵਿੱਚ ਕੰਮ ਕਰਦੀ ਹੈ। ਪ੍ਰਿੰਸੀਪਲ ਦਲਜੀਤ ਕੌਰ ਨੇ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣ ਵਾਲੀਆਂ ਖਿਡਾਰਨਾਂ ਨੂੰ ਅਸ਼ੀਸ਼ ਸ਼ਬਦ ਦਿੰਦਿਆਂ ਕਿਹਾ ਕਿ ਖੇਡਾਂ ਸਾਡੇ ਸੁਨਿਹਰੀ ਵਿਅਕਤੱਵ ਦਾ ਨਿਰਮਾਣ ਕਰਨ ਵਿੱਚ ਸਿੱਧ ਹੁੰਦੀਆ ਹਨ ਤੇ ਨੌਜ਼ਵਾਨ ਖਿਡਾਰਨਾਂ ਤੇ ਵਿਦਿਆਰਥਣਾਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਕਾਲਜ ਦੀ ਸਲਾਨਾ ਖੇਡ ਪ੍ਰਗਤੀ ਤੇ ਪ੍ਰਾਪਤੀਆਂ ਦੀ ਰਿਪੋਰਟ ਪੇਸ਼ ਕੀਤੀ। ਅੰਤ ਵਿੱਚ ਵਿਦਿਆਰਥਣਾ ਦੇ ਵੱਲੋਂ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਕਰਦਿਆਂ ਸਭ ਨੂੰ ਝੂਮਣ ਲਈ ਮਜ਼ਬੂਰ ਕੀਤਾ। ਇਸ ਮੌਕੇ ਸੁਰਿੰਦਰ ਕੌਰ, ਸਚਿਨ ਕਾਲਰਾ, ਕਿਰਨ ਬਾਲਾ, ਪ੍ਰੀਤ ਦਵਿੰਦਰ, ਜੈਦੀਪ ਢਿੱਲੋਂ, ਰੋਮੀ, ਬਲਦੇਵ ਰਾਜ ਦੇਵ, ਸੁਰੇਸ਼ ਮਹਾਜਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਗੈਰ ਅਧਿਆਪਕ ਸਟਾਫ ਹਾਜ਼ਰ ਸੀ।

Related Articles

Leave a Comment