ਅੰਮ੍ਰਿਤਸਰ ( ਰਣਜੀਤ ਸਿੰਘ ਮਸੌਣ ) ਬਾਰਵੀਂ ਕਲਾਸ ਦੇ ਆਏ ਨਤੀਜਿਆਂ ਵਿੱਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨਜੀਤ ਕੌਰ ਪੁੱਤਰੀ ਮੰਗਲ ਸਿੰਘ ਧਾਰੜ ਨੇ ਸਾਇੰਸ ਵਿਸ਼ੇ ਵਿਚ 91.2% ਦੇ ਹਿਸਾਬ ਨਾਲ 500 ਵਿੱਚੋਂ 456 ਨੰਬਰ ਹਾਸਿਲ ਕਰਕੇ ਸਕੂਲ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਿਮਰਨਜੀਤ ਕੌਰ ਨੇ ਕਿਹਾ ਕਿ ਉਹ ਪੜਾਈ ਕਰਕੇ ਕਿਸੇ ਉੱਚ ਅਹੁੱਦੇ ਤੇ ਪਹੁੰਚਣਾ ਚਾਹੁੰਦੀ ਹੈ ਅਤੇ ਇਸ ਲਈ ਉਹ ਸਖ਼ਤ ਮਿਹਨਤ ਕਰ ਰਹੀ ਹੈ।
ਉਸਦੇ ਪਿਤਾ ਜੀ ਵਿਦੇਸ਼ ਵਿੱਚ ਹੋਣ ਦੇ ਬਾਵਜ਼ੂਦ ਵੀ ਉਸਨੂੰ ਬਹੁਤ ਪਿਆਰ ਮਿਲ ਰਿਹਾ ਹੈ। ਸ਼੍ਰੀਮਤੀ ਸੁਹਿੰਦਰ ਕੌਰ ਪਤਨੀ ਕੈਬਨਿਟ ਮੰਤਰੀ ਹਰਭਜਨ ਸਿੰਘ ਵੱਲੋਂ ਵੀ ਉਚੇਚੇ ਤੌਰ ਤੇ ਸਕੂਲ ਪਹੁੰਚਕੇ ਸਾਰੀਆਂ ਵਿਦਿਆਰਥਣਾਂ ਨੂੰ ਸਾਭਾਸ਼ ਦਿੱਤੀ ਗਈ ਅਤੇ ਕਿਹਾ ਕਿ ਸਕੂਲ ਦੀ ਚੰਗੀ ਪ੍ਰਿੰਸੀਪਲ ਹੀ ਸਕੂਲ ਦੇ ਵਿਦਿਆਰਥੀਆਂ ਦਾ ਭਵਿੱਖ ਬਣਾਉਂਦੀ ਹੈ ਅਤੇ ਉਹਨਾਂ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਵੀ ਵਧਾਈ ਦਿੱਤੀ