ਜ਼ੀਰਾ/ ਫਿਰੋਜ਼ਪੁਰ18 ਅਕਤੂਬਰ ( ਗੁਰਪ੍ਰੀਤ ਸਿੰਘ ਸਿੱਧੂ) ਸਰਕਾਰੀ ਪ੍ਰਾਇਮਰੀ ਸਕੂਲ ਮਿਹਰ ਸਿੰਘ ਵਾਲਾ ਵਿਖੇ ਹੈਂਡ ਟੀਚਰ ਮਨਜੀਤ ਕੌਰ ਦੀ ਅਗਵਾਈ ਹੇਠ ਐਨ ਆਰ ਆਈ ਅਤੇ ਵਿਦਿਆਰਥੀਆਂ ਮਿਲਣੀ ਪ੍ਰੋਗਰਾਮ ਅਯੋਜਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਐਨ ਆਰ ਆਈ ਲਖਵੀਰ ਸਿੰਘ, ਐਸ.ਡੀ.ਐਮ ਜ਼ੀਰਾ ਗੁਰਮੀਤ ਸਿੰਘ, ਰਾਜੇਸ਼ ਢੰਡ ਪ੍ਰਧਾਨ ਆੜਤੀਆ ਐਸੋਸੀਏਸ਼ਨ ਨੇ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨਾਲ ਆਪਣੇ ਪਲ ਸਾਂਝੇ ਕਰਦਿਆਂ ਐਨ ਆਰ ਆਈ ਲਖਵੀਰ ਸਿੰਘ ਨੇ ਕਿਹਾ ਕਿ ਉਹ ਖੁਦ ਇਸ ਸਕੂਲ ਵਿੱਚ ਪੜਕੇ ਗਏ ਹਨ ਅਤੇ ਵਿਦੇਸ਼ ਵਿਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗਏ ਸਨ ਅਤੇ ਅਜ ਉਹ ਸਖਤ ਮਿਹਨਤ ਸਦਕਾ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ ਕਿ ਕਾਮਯਾਬੀ ਦੇ ਦਰਵਾਜ਼ੇ ਖੋਲਣ ਲਈ ਮਿਹਨਤ ਦੀ ਕੁੰਜੀ ਪ੍ਰਾਪਤ ਕਰਨੀ ਜ਼ਰੂਰੀ ਹੈ ।ਇਸ ਮੌਕੇ ਐਸ ਡੀਐਮ ਗੁਰਮੀਤ ਸਿੰਘ ਅਤੇ ਪ੍ਰਧਾਨ ਰਾਜੇਸ਼ ਢੰਡ ਨੇ ਐਨ ਆਰ ਆਈ ਲਖਵੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦਿਆਂ ਸਖ਼ਤ ਮਿਹਨਤ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਐਨ ਆਰ ਆਈ ਲਖਵੀਰ ਸਿੰਘ ਵੱਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਪੈਨ ਕਾਪੀਆਂ ਸਟੇਸ਼ਨਰੀ ਆਦਿ ਤੋਂ ਇਲਾਵਾਂ ਸਕੂਲ ਦੇ ਕਮਰਿਆਂ ਲਈ ਪੰਜ ਪੱਖੇ ਦਾਨ ਕੀਤੇ। ਇਸ ਮੌਕੇ ਪਤਵੰਤੇ ਸੱਜਣਾਂ ਵਿੱਚ ਨਵਜੋਤ ਸਿੰਘ, ਭੋਲ਼ਾ ਸਿੰਘ, ਬਲਜੀਤ ਸਿੰਘ ਤੋਂ ਇਲਾਵਾ ਸਕੂਲ ਹੈੱਡ ਟੀਚਰ ਮਨਜੀਤ ਕੌਰ, ਸੈਂਟਰ ਹੈੱਡ ਟੀਚਰ ਵਿਜੇ ਕੁਮਾਰ ਨਰੂਲਾ, ਅਧਿਆਪਕਾ ਬਲਜੀਤ ਕੌਰ, ਸੁਖਦੀਪ ਕੌਰ ਅਤੇ ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।