ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈੰਸ ਨਾਲ ਅਹਿਮ ਪੈਨਲ ਮੀਟਿੰਗ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ। ਸਾਂਝੇ ਅਧਿਆਪਕ ਮੋਰਚੇ ਦੇ ਵਿਸਥਾਰਿਤ ਮੰਗ-ਪੱਤਰ ਸਮੇਤ ਹੇਠ ਲਿਖੇ ਮੁੱਦਿਆਂ ‘ਤੇ ਸਹਿਮਤੀ ਬਣੀ:1. ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ, ਸਾਰੇ ਵਰਗਾਂ ਦੇ ਕੱਚੇ ਅਧਿਆਪਕ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕਰਨ, ਮੈਰੀਟੋਰੀਅਸ ਅਤੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਪੱਕੇ ਕਰਨ, ਐਨ ਐਸ ਕਿਊ ਐਫ ਅਧਿਆਪਕਾਂ ਦੇ ਮਸਲੇ ਹੱਲ ਕਰਨ, ਲੈਕਚਰਾਰਾਂ ਦੀ ਪਦਉਨਤੀ ‘ਤੇ ਸਟੇਅ ਦੀ ਸ਼ਰਤ ਖਤਮ ਕਰਨ, ਅਧਿਆਪਕ ਤਬਾਦਲਾ ਨੀਤੀ ਵਿੱਚ ਕਰੋਨਿਕ ਬਿਮਾਰੀਆਂ ਨਾਲ ਪੀੜਤ ਅਧਿਆਪਕਾਂ ਲਈ ਹਰ ਮਹੀਨੇ ਦੇ ਆਖਰੀ ਹਫ਼ਤੇ ਪੋਰਟਲ ਖੋਹਲਣ, ਪੈਰਾ ਮਿਲਟਰੀ ਫੋਰਸ ਦੇ ਪਰਿਵਾਰਾਂ ਸਮੇਤ ਬਹੁਤ ਹੀ ਜਰੂਰੀ ਕੇਸਾਂ ਵਿੱਚ ਰਾਹਤ ਦੇਣ ਦਾ ਭਰੋਸਾ ਦਿੱਤਾ ਗਿਆ। 2️⃣ਵਿਕਟੇਮਾਈਜੇਸ਼ਨਾਂ ਅਤੇ ਪੁਲਿਸ ਕੇਸਾਂ ਦਾ ਹੁਣ ਤੱਕ ਨਿਪਟਾਰਾ ਨਾ ਕਰਨ ‘ਤੇ ਸਖ਼ਤ ਵਿਰੋਧ ਕੀਤਾ ਗਿਆ। ਜਿਸ ਤੇ ਰਹਿੰਦੀਆਂ ਵਿਕਟੇਮਾਈਜੇਸ਼ਨਾਂ ਹੱਲ ਕਰਨ ਲਈ ਇੱਕ ਹਫਤੇ ਵਿੱਚ ਘੋਖਣ ਉਪਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। 3️⃣2018 ਅਤੇ ਬਾਅਦ ਵਿੱਚ ਸੇਵਾ ਨਿਯਮਾਂ ਵਿੱਚ ਕੀਤੀਆਂ ਗਈਆਂ ਅਧਿਆਪਕ ਵਿਰੋਧੀ ਸੋਧਾਂ ਨੂੰ ਘੋਖਣ ਉਪਰੰਤ ਉਨ੍ਹਾਂ ਨੂੰ ਰੱਦ ਕਰਨ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜਿਸ ਨੂੰ ਕੁਝ ਸਮਾਂ ਲੱਗੇਗਾ। ਵਿਭਾਗੀ ਪ੍ਰੀਖਿਆ ਲੈਣ ਵਾਲੇ ਨਿਯਮ ਰੱਦ ਕਰਨ ਤੱਕ ਕਿਸੇ ਵੀ ਅਧਿਆਪਕ ਦੀ ਸਾਲਾਨਾ ਤਰੱਕੀ ਨਹੀਂ ਰੋਕੀ ਜਾਵੇਗੀ। ਮੋਰਚੇ ਨੇ 2018 ਅਤੇ ਬਾਅਦ ਵਿੱਚ ਸੋਧੇ ਸੇਵਾ ਨਿਯਮ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ। 4️⃣ਡੀ.ਈ.ਓ ਅਤੇ ਡਿਪਟੀ ਡੀ.ਈ.ਓ. ਕੁਝ ਦਿਨਾਂ ਵਿੱਚ ਨਿਯੁਕਤ ਕਰਨ ਦਾ ਭਰੋਸਾ ਦਿੱਤਾ ਗਿਆ। 5️⃣ ਵਿਦੇਸ਼ ਛੁੱਟੀ ਬਾਰੇ ਪਾਵਰਾਂ ਡੀ ਡੀ ਓ ਪੱਧਰ ਤੇ ਦੇਣ ਦੀ ਸਹਿਮਤੀ ਬਣੀ। ਮੋਰਚੇ ਵਲੋਂ ਸਿਰਫ਼ ਛੁੱਟੀਆਂ ਦੌਰਾਨ ਹੀ ਜਾਣ ਵਾਲ਼ੇ ਪੱਤਰ ਨੂੰ ਰੱਦ ਕਰਨ ਦੀ ਮੰਗ ਕੀਤੀ। 6️⃣ ਬੱਚਿਆਂ ਦੇ ਵਿਦਿਅਕ ਟੂਰ ਦੀ ਪ੍ਰਵਾਨਗੀ ਬਾਰੇ ਪਾਵਰਾਂ ਡੀ ਈ ਓ ਪੱਧਰ ਉੱਪਰ ਦਿੱਤੀਆਂ ਜਾਣਗੀਆਂ।7️⃣ ਸਾਰੇ ਕਾਡਰਾਂ ਦੀਆਂ ਪ੍ਰੋਮੋਸ਼ਨਾਂ ਵਿੱਚ ਆ ਰਹੀਆਂ ਅੜਚਨਾਂ ਦੂਰ ਕਰਕੇ ਬਹੁਤ ਜਲਦੀ ਕਾਰਵਾਈ ਕਰਨ ਬਾਰੇ ਸਹਿਮਤੀ ਬਣੀ। 8️⃣ਹੋਈਆਂ ਬਦਲੀਆਂ ਨੂੰ ਲਾਗੂ ਕਰਨ ਬਾਰੇ ਜਲਦੀ ਫੈਸਲਾ ਲਿਆ ਜਾਵੇਗਾ। 9️⃣30 ਨਵੰਬਰ ਤੱਕ ਪ੍ਰਿੰਸੀਪਲਾਂ ਦੀਆਂ ਬਦਲੀਆਂ ਦੀ ਪ੍ਰਵਾਨਗੀ ਲੈਣ ਦਾ ਭਰੋਸਾ ਦਿੱਤਾ।1️⃣0️⃣ਐੱਸ ਐੱਲ ਏ ਦੀ ਅਸਾਮੀ ਦਾ ਨਾਮ ਬਦਲਣ ਦੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ। 1️⃣1️⃣2019 ਦੀਆਂ ਹੋਈਆਂ ਬਦਲੀਆਂ ਨੂੰ ਰੱਦ ਜਾਂ ਲਾਗੂ ਕਰਨ ਦੀ ਆਪਸ਼ਨ ਬਹੁਤ ਜਲਦ ਪੋਰਟਲ ਉਪਰ ਦਿੱਤੀ ਜਾਵੇਗੀ। 1️⃣2️⃣ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਬਜਟ ਨਿਰਵਿਘਨ ਜਾਰੀ ਕੀਤੇ ਜਾਣਗੇ। 1️⃣3️⃣ਵੱਖ-ਵੱਖ ਪ੍ਰੋਜੈਕਟਾਂ ਵਿੱਚ ਦੋ ਸਾਲ ਦਾ ਸਮਾਂ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਅਗਲੇ ਸਾਲ ਤੋਂ ਸਕੂਲਾਂ ਵਿੱਚ ਭੇਜਿਆ ਜਾਵੇਗਾ। 1️⃣4️⃣ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਲੈਣੇ ਬੰਦ ਕਰਨ ਲਈ BLO ਡਿਊਟੀਆਂ ਸਬੰਧੀ ਚੀਫ ਇਲੈਕਸ਼ਨ ਕਮਿਸ਼ਨਰ ਨਾਲ ਚਰਚਾ ਕੀਤੀ ਗਈ ਹੈ। ਜਲਦ ਹੀ ਇਸਦਾ ਹੱਲ ਕੀਤਾ ਜਾਵੇਗਾ।👉ਸਿੱਖਿਆ ਵਿਭਾਗ ਵਲੋਂ ਲਗਾਤਾਰ ਲਈਆਂ ਜਾ ਰਹੀਆਂ ਪ੍ਰੀਖਿਆਵਾਂ, ਸੈਮੀਨਾਰ, ਬਾਲ ਦਿਵਸ ਮਨਾਉਣ ਲਈ ਮੌਕੇ ਤੇ ਪੱਤਰ ਜਾਰੀ ਕਰਨ ਜਿਹੇ ਕਾਰਜਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਲਗਾਤਾਰ ਵਿਘਨ ਪਾਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ।👉ਸਿੱਖਿਆ ਮੰਤਰੀ ਵਲੋਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਿਸਥਾਰਿਤ ਮੰਗ-ਪੱਤਰ ‘ਤੇ ਚਰਚਾ ਕਰਦਿਆਂ 180 ਟੈੱਟ ਪਾਸ, ਓ ਡੀ ਐਲ ਅਧਿਆਪਕਾਂ ਦੇ ਮਸਲਿਆਂ ਸਮੇਤ ਮੰਗਾਂ ਤੇ ਸਹਿਮਤੀ ਪ੍ਰਗਟਾਉਂਦਿਆਂ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਵਿੱਚ ਗੁਰਜੰਟ ਸਿੰਘ ਵਾਲੀਆ, ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੰਬੋਜ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਸੁਰਿੰਦਰ ਕੁਮਾਰ ਪੁਆਰੀ, ਬਲਜੀਤ ਸਿੰਘ ਸਲਾਣਾ, ਜਸਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਹਰੀਕਾ, ਸੁਲੱਖਣ ਸਿੰਘ ਬੇਰੀ, ਟੌਹੜਾ, ਸੁਰਜੀਤ ਸਿੰਘ ਮੋਹਾਲੀ, ਕ੍ਰਿਸ਼ਨ ਦੁੱਗਾਂ, ਬਿਕਰਮਜੀਤ ਸਿੰਘ ਕੱਦੋਂ, ਅਮਰਜੀਤ ਸਿੰਘ, ਜਗਦੀਸ਼ ਰਾਏ, ਵਰਿੰਦਰਜੀਤ ਸਿੰਘ ਬਜਾਜ, ਤਿਰਲੋਚਨ ਸਿੰਘ, ਜਸਪਾਲ ਸੰਧੂ, ਲਛਮਣ ਸਿੰਘ ਨਬੀਪੁਰ, ਗੁਰਪ੍ਰੀਤ ਸਿੰਘ, ਪਰਵਿੰਦਰ ਭਾਰਤੀ ਆਦਿ ਹਾਜ਼ਰ ਸਨ।