Home » ਰੋਟਰੀ ਕਲੱਬ ਭਵਾਨੀਗੜ੍ਹ ਦੀ ਚੋਣ; ਅਮਿਤ ਕੁਮਾਰ ਆਸੂ ਪ੍ਰਧਾਨ, ਈਸ਼ਵਰ ਬਾਂਸਲ ਸਕੱਤਰ ਅਤੇ ਨਵੀਨ ਵਰਮਾ ਕੈਸ਼ੀਅਰ ਚੁਣੇ

ਰੋਟਰੀ ਕਲੱਬ ਭਵਾਨੀਗੜ੍ਹ ਦੀ ਚੋਣ; ਅਮਿਤ ਕੁਮਾਰ ਆਸੂ ਪ੍ਰਧਾਨ, ਈਸ਼ਵਰ ਬਾਂਸਲ ਸਕੱਤਰ ਅਤੇ ਨਵੀਨ ਵਰਮਾ ਕੈਸ਼ੀਅਰ ਚੁਣੇ

by Rakha Prabh
25 views
ਭਵਾਨੀਗੜ੍ਹ, 2 ਜੁਲਾਈ, 2023: ਰੋਟਰੀ ਕਲੱਬ ਭਵਾਨੀਗੜ੍ਹ ਸਿਟੀ ਦਾ ਸਾਲ 2023-24 ਲਈ ਅਮਿਤ ਕੁਮਾਰ ਆਸੂ ਨੂੰ ਪ੍ਰਧਾਨ, ਈਸ਼ਵਰ ਬਾਂਸਲ ਨੂੰ ਸਕੱਤਰ ਅਤੇ ਨਵੀਨ ਵਰਮਾ ਨੂੰ ਕੋਸ਼ੀਅਰ ਸਰਵਸੰਮਤੀ ਨਾਲ ਚੁਣਿਆ ਗਿਆ। ਰੋਟਰੀ ਕਲੱਬ ਦਾ ਸਾਲ 1 ਜੁਲਾਈ ਤੋਂ ਸ਼ੁਰੂ ਹੋ ਕੇ 30 ਜੂਨ ਤਕ ਚੱਲਦਾ ਹੈ। ਕੱਲ੍ਹ ਨੂੰ ਨਵੀਂ ਟੀਮ ਗਊਸ਼ਾਲਾ ਭਵਾਨੀਗੜ੍ਹ ਵਿਖੇ ਗਊਆਂ ਦੀ ਸੇਵਾ ਕਰਕੇ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਸ ਸੰਬੰਧੀ ਸਮੂਹ ਕਲੱਬ ਮੈਂਬਰਾਂ ਵਿੱਚ ਪੂਰਾ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਟੀਮ ਵਿੱਚ ਜ਼ਿਆਦਾਤਰ ਚਿਹਰੇ ਨੌਜ਼ਵਾਨ ਹਨ ਅਤੇ ਆਪਣੇ ਆਪਣੇ ਬਿਜ਼ਨਸ ਵਿੱਚ ਉਚਾਈਆਂ ਛੂਹ ਰਹੇ ਹਨ। ਇਹਨਾਂ ਤੋਂ ਪੂਰੀ ਉਮੀਦ ਹੈ ਕਿ ਇਹ ਸਭ ਦੀਆਂ ਉਮੀਦਾਂ ਤੇ ਪੂਰੇ ਉਤਰਦੇ ਹੋਏ ਬਹੁਤ ਵਧੀਆ ਕੰਮ ਕਰਨਗੇ। ਉਨ੍ਹਾਂ ਦੇ ਸਮਾਜ ਸੇਵਾ ਦੇ ਕੰਮਾਂ ਦੀ ਸੂਚੀ ਵਿੱਚ ਖੂਨਦਾਨ ਕੈਂਪ, ਸੀ.ਏ ਅਤੇ ਡਾਕਟਰਾਂ ਨੂੰ ਸਨਮਾਨਿਤ ਕਰਨਾ, ਗ਼ਰੀਬ ਵਿਦਿਆਰਥੀਆਂ ਦੀ ਮਦਦ ਕਰਨਾ ਅਤੇ ਅੱਖਾਂ ਦੇ ਅਪਰੇਸ਼ਨ ਕਰਵਾਉਣਾ ਆਦਿ ਹਨ।

Related Articles

Leave a Comment