ਜ਼ੀਰਾ/ ਫਿਰੋਜ਼ਪੁਰ, 15 ਸਤੰਬਰ ( ਗੁਰਪ੍ਰੀਤ ਸਿੰਘ ਸਿੱਧੂ ) :- ਭਾਰਤ ਸਰਕਾਰ ਵੱਲੋਂ ਤਿਆਰ ਕੀਤੇ ਐਕਸ਼ਨ ਪਲਾਨ ਅਨੁਸਾਰ ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ-ਈਸੇ-ਖਾਂ ਵਿਖੇ ਸਵੱਛਤਾ ਪਖਵਾੜਾ ਮਨਾਇਆਂ ਗਿਆ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਦੀ ਦੇਖ ਰੇਖ ਅਧੀਨ ਵਿਦਿਆਰਥੀਆਂ ਵੱਲੋਂ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਦਾ ਮੁੱਖ ਮਕਸਦ ਸਾਡਾ ਆਲਾ-ਦੁਆਲਾ ਸਾਫ਼ ਰੱਖਣਾ ਜਿਸ ਨਾਲ ਸਾਡਾ ਵਾਤਾਵਰਣ ਸਾਫ਼ ਰਹਿ ਸਕੇ। ਵਿਦਿਆਰਥੀਆਂ ਵੱਲੋਂ ਸਪਤ ਸਮਾਰੋਹ ਕਰਵਾਇਆਂ ਗਿਆ ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਪ੍ਰਣ ਲਿਆ ਕਿ ਉਹ ਹਮੇਸ਼ਾ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣਗੇ ।ਵਿਦਿਆਰਥੀਆਂ ਵੱਲੋਂ “ਸਵੱਛਤਾ ਅਵੇਰਨੈੱਸ ਡੇ” ਮਨਾਇਆਂ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਸਵੱਛਤਾ ਬਾਰੇ ਜਾਣਕਾਰੀ ਦਿੱਤੀ ਗਈ । ।ਅਸੀ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਕਿਸ ਤਰ੍ਹਾਂ ਸਾਫ਼ ਕਰ ਸਕੀਏ ਇਸ ਬਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝਾਇਆਂ ਗਿਆ ਤਾਂ ਹੀ ਅਸੀ ਤੰਦਰੁਸਤ ਰਹਿ ਸਕਦੇ ਹਾਂ। ਸਵੱਛਤਾ ਐਕਸ਼ਨ ਪਲੇਨ ‘ਡੇ” ਦੇ ਤਹਿਤ ਸੈਮੀਨਾਰ ਕਰਵਾਇਆਂ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਸਾਫ਼ ਸਫਾਈ ਵੱਲ ਖਾਸ ਤੌਰ ਤੇ ਧਿਆਨ ਦੇਣ ਲਈ ਕਿਹਾ ਗਿਆ। ਇਸ ਸੈਮੀਨਾਰ ਵਿੱਚ ਦੱਸਿਆਂ ਗਿਆ ਕਿ ਸਾਨੂੰ ਕੂੜਾ ਰੈਪਰ ਆਦਿ ਕੂੜੇਦਾਰ ਵਿੱਚ ਸੁੱਟਣਾ ਚਾਹੀਦਾ ਹੈ ਅਤੇ ਜਦੋ ਅਸੀ ਬਾਹਰ ਕਿਤੇ ਜਾਂਦੇ ਹਾਂ ਤਾਂ ਕਈ ਵਾਰ ਅਸੀ ਪਲਾਸਟਿਕ ਵਾਲੀਆਂ ਚੀਜ਼ਾ ਸੜਕਾ ਉੱਪਰ ਸੁੱਟ ਦਿੰਦੇ ਹਾਂ। ਇਸ ਤਰ੍ਹਾਂ ਨਾਲ ਗੰਦਗੀ ਫੈਲਦੀ ਹੈ ਅਤੇ ਸਾਡਾ ਵਾਤਾਵਰਣ ਦੂਸ਼ਿਤ ਹੁੰਦਾ ਹੈ। ਸਾਨੂੰ ਹਮੇਸ਼ਾ ਧਿਆਨ ਦੇਣਾ ਚਾਹੀਦਾ ਹੈ ਕਿ ਕਦੇ ਵੀ ਇਹੋ ਜਿਹਾ ਨਹੀ ਕਰਨਾ ਚਾਹੀਦਾ, ਸਗੋ ਸਾਨੂੰ ਕੂੜਾ, ਪਲਾਸਟਿਕ ਅਦਿ ਸਹੀ ਕੂੜੇਦਾਨ ਵਿੱਚ ਵਿੱਚ ਪਾਉਣਾ ਚਾਹੀਦਾ ਹੈ ।ਜਿਸ ਨਾਲ ਅਸੀ ਆਪਣਾ ਆਲਾ-ਦੁਆਲਾ ਸਾਫ਼ ਰੱਖ ਸਕੀਏ।ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਵੱਛਤਾ ਪ੍ਰਤੀਯੋਗਤਾ ‘ਡੇ’ ਮਨਾਇਆਂ ਗਿਆ। ਇਸ ਵਿੱਚ ਮਾਪਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਸ ਦੇ ਨਾਲ ਸਵੱਛਤਾ ਪਾਰਟੀਸੀਪੇਸ਼ਨ ਡੇਅ,ਪਰਸਨਲ ਹਾਈਜੀਨ ਡੇਅ, ਸਵੱਛਤਾ ਸਕੂਲ ਐਕਸੀਬਿਸ਼ਨ ਡੇਅ, ਪ੍ਰਾਇਜ਼ ਡਿਸਟ੍ਰੀਬਿਊਸ਼ਨ ਡੇਅ ਆਦਿ ਮਨਾਏ ਗਏ। ਪ੍ਰਿੰਸੀਪਲ ਮੈਡਮ ਰਮਨਜੀਤ ਕੌਰ , ਇੰਟਰਨੈਸ਼ਨਲ ਬੋਰਡ ਦੇ ਪ੍ਰਿੰਸੀਪਲ ਮੈਡਮ ਸੋਨੀਆ ਸ਼ਰਮਾ ਅਤੇ ਵਾਇਸ ਪਿੰਸੀਪਲ ਜਤਿੰਦਰ ਸ਼ਰਮਾ ਨੇ ‘ਸਵੱਛਤਾ ਪਖਵਾੜਾ’ ਬਾਰੇ ਬੱਚਿਆਂ ਨੂੰ ਸਮਝਾਉਦੇ ਹੋਏ ਕਿਹਾ ਕਿ ਸਾਨੂੰ ਸਕੂਲ, ਘਰ ਅਤੇ ਬਾਹਰ ਹਰ ਤਾਂ ਸਾਫ਼-ਸਫ਼ਾਈ ਰੱਖਣੀ ਚਾਹੀਦੀ ਹੈ । ਜਿਸ ਨਾਲ ਵਾਤਾਵਰਣ ਸਾਫ਼ ਰਹੇ ਅਤੇ ਅਸੀ ਜਾਨਲੇਵਾ ਬਿਮਾਰੀਆਂ ਤੋਂ ਰਹਿ ਰਹਿ ਸਕੀਏ ।