Home » ਸਬ -ਡਵੀਜ਼ਨ ਫਿਲੌਰ ਦੇ ਡੀ.ਐੱਸ.ਪੀ ਵਲੋਂ ਗਲਤ ਇੰਨਕੁਆਰੀ ਕਰਕੇ ਬਿਲਗਾ ਥਾਣਾ ਵਿਚ ਮੇਰੇ ਅਤੇ ਬੇਟੇ ਦੇ ਖਿਲਾਫ ਝੂਠਾ ਮੁਕੱਦਮੇ ਦਰਜ਼ ਕਰਕੇ ਜਿੰਦਗੀ ਨਾਲ ਕੀਤਾ ਖਿਲਵਾੜ੍ਹ / ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ – ਮੱਖਣ ਸਿੰਘ

ਸਬ -ਡਵੀਜ਼ਨ ਫਿਲੌਰ ਦੇ ਡੀ.ਐੱਸ.ਪੀ ਵਲੋਂ ਗਲਤ ਇੰਨਕੁਆਰੀ ਕਰਕੇ ਬਿਲਗਾ ਥਾਣਾ ਵਿਚ ਮੇਰੇ ਅਤੇ ਬੇਟੇ ਦੇ ਖਿਲਾਫ ਝੂਠਾ ਮੁਕੱਦਮੇ ਦਰਜ਼ ਕਰਕੇ ਜਿੰਦਗੀ ਨਾਲ ਕੀਤਾ ਖਿਲਵਾੜ੍ਹ / ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ – ਮੱਖਣ ਸਿੰਘ

by Rakha Prabh
85 views
ਨੂਰਮਹਿਲ 8 ਜੂਨ ( ਨਰਿੰਦਰ ਭੰਡਾਲ ) ਮੱਖਣ ਸਿੰਘ ਪੁੱਤਰ ਸਵਰਨਾ ਰਾਮ ਵਾਸੀ  ਪਿੰਡ ਕੰਗ ਅਰਾਈਆ ਤਹਿਸੀਲ ਫਿਲੌਰ ਜਿਲਾ ਜਲੰਧਰ ਨੇ ਸ਼ਿਕਾਇਤ ਮਾਨਯੋਗ ਜਸਟਿਸ ਪੰਜਾਬ ਐਡ ਹਰਿਆਣਾ ਹਾਈਕੋਰਟ ਚੰਡੀਗੜ੍ਹ , ਮੁੱਖ ਮੰਤਰੀ ਸਾਹਿਬ ਪੰਜਾਬ ਚੰਡੀਗੜ੍ਹ , ਡੀ.ਜੀ.ਪੀ ਪੰਜਾਬ ਚੰਡੀਗੜ੍ਹ,ਡੀ.ਆਈ.ਜੀ ਪੰਜਾਬ ਚੰਡੀਗੜ੍ਹ ਅਤੇ ਐੱਸ.ਐੱਸ.ਪੀ ਦਿਹਾਤੀ ਜਿਲਾ ਜਲੰਧਰ ਨੂੰ ਲਿਖਤੀ ਸ਼ਿਕਾਇਤਾਂ ਭੇਜੀਆਂ ਅਤੇ ਪ੍ਰੈਸ ਨੋਟ ਜਾਰੀ ਕਰਦਿਆਂ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਉਪਰੋਤਕ ਐਫ.ਆਈ.ਆਰ ਨੰਬਰ 56 ਮਿਤੀ 27 ਮਈ 2023 ਜੇਰੇ ਧਾਰਾ 406,34 ਆਈ.ਪੀ.ਸੀ ਥਾਣਾ ਬਿਲਗਾ ਵਲੋਂ ਮੇਰੇ ਉੱਪਰ ਅਤੇ ਮੇਰੇ ਲੜਕੇ ਗੁਰਸੇਵਕ ਸਿੰਘ ਦੇ ਖਿਲਾਫ ਝੂਠੇ ਇਲਜ਼ਾਮ ਲਗਾਕੇ ਦਰਜ਼ ਕੀਤੀ ਗਈ ਹੈ। ਅਸੀਂ ਕਦੀ ਵੀ ਕਾਨੂੰਨ ਨੂੰ ਆਪਣੇ ਹੱਥਾ ਵਿਚ ਨਹੀਂ ਲਿਆ। ਮੁੱਦਈ ਨੇ ਇੱਕ ਝੂਠੀ ਕਹਾਣੀ ਬਣਾ ਕੇ ਝੂਠੀ ਐਫ.ਆਰ.ਆਈ ਦਰਜ਼ ਕਰਵਾਈ ਹੈ। ਇਸ ਐਫ.ਆਈ.ਆਰ ਦੇ ਸਾਰੇ ਝੂਠੇ ਤੱਥ ਝੂਠੇ ਅਤੇ ਫਰਜ਼ੀ ਹਨ। ਇੱਥੇ ਦੱਸਣਯੋਗ ਹੈ ਕਿ ਇਸ ਮੁਕੱਦਮੇ ਤੋਂ  ਪਹਿਲਾ ਮੁੱਦਈ ਨੇ ਆਪਣੇ ਪਿਤਾ ਰਾਹੀ ਇੱਕ  ਪਹਿਲਾ ਮੁਕੱਦਮਾ  ਨੰਬਰ 75 ਮਿਤੀ 19 ਜੁਲਾਈ 2022 ਜੇਰੇ ਧਾਰਾ 406,420,465,468,471,120 ਬੀ.ਆਈ.ਪੀ.ਸੀ ਥਾਣਾ ਬਿਲਗਾ ਦਰਜ਼ ਕਰਵਾਇਆ ਹੈ ਜਿਸ ਵਿਚ ਮੈਨੂੰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਟੀ ਅਗਾਹੂ ਜਮਾਨਤ ਮਿਲੀ ਹੋਈ ਹੈ। ਪ੍ਰੰਤੂ ਵਿਸ਼ੇ ਵਿਚ ਦਰਸਾਏ ਗਏ ਮੁਕੱਦਮੇ ਵਿਚ ਮੁੱਦਈ ਪ੍ਰੇਮ ਕੁਮਾਰ ਨੇ ਮੌਜੂਦਾ ਮੁਕੱਦਮਾ ਨੰਬਰ 56 ਪਿਛਲੇ ਤੱਥਾ ਨੂੰ ਛੁਪਾ ਕੇ ਅਤੇ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਦਰਜ਼ ਕਰਵਾਇਆ ਹੈ ਜਦਕਿ ਮੁਕੱਦਮਾ ਨੰਬਰ 75/22 ਵਿਚ ਵੀ ਮੌਜੂਦਾ ਮੁਕੱਦਮਾ ਨੰਬਰ 56/23 ਵਾਲੀ ਗੱਡੀ ਸਬੰਧਤ ਜਿਕਰ ਕੀਤਾ ਹੈ ,ਸਬ ਤੋਂ ਜਰੂਰੀ ਤੱਥ ਇਹ ਵੀ ਹੈ ਕਿ  ਪ੍ਰੇਮ ਕੁਮਾਰ ਨਾਂ ਤਾਂ ਇਸ ਗੱਡੀ ਦਾ ਮਾਲਕ ਹੈ ਨਾ ਕਾਬਜ ਹੈ ਅਤੇ ਨਾਂ ਹੀ ਗੱਡੀ ਨਾਲ ਸਬੰਧਤ ਕੋਈ ਕਾਗਜ ਪੱਤਰ ਉਸ ਪਾਸ ਹੈ,ਇਸ ਗੱਲ ਸਬੰਧੀ ਮੈਂ ਆਪਣਾ ਪੱਖ ਰੱਖਣ ਲਈ ਬਾਰ – ਬਾਰ ਮਾਨਯੋਗ ਡੀ.ਐੱਸ.ਪੀ ਫਿਲੌਰ ਜਾਂਦਾ ਰਿਹਾ ਪ੍ਰੰਤੂ ਉਹਨਾਂ ਨੇ ਮੇਰਾ ਪੱਖ ਸੁਣਨ ਦੀ ਵਜਾਏ ਮੁੱਦਈ ਪ੍ਰੇਮ ਕੁਮਾਰ ਨਾਲ ਹਮਸਲਾਹ ਹੋ ਕੇ ਮੇਰੇ ਖਿਲਾਫ ਹੀ ਝੂਠਾ ਮੁਕੱਦਮਾ ਦਰਜ਼ ਕਰਵਾ ਦਿੱਤਾ। ਮੇਰੇ ਬਾਰ – ਬਾਰ ਜਾਣ ਦੇ ਬਾਵਜੂਦ ਵੀ ਡੀ.ਐੱਸ.ਪੀ ਫਿਲੌਰ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਪਹਿਲਾ ਦਰਜ਼ ਹੋਏ ਮੁਕੱਦਮੇ ਬਾਵਜੂਦ ਫਿਰ ਦੁਬਾਰਾ ਮੁਕੱਦਮਾ ਨੰਬਰ 56/23 ਮੇਰੇ ਖਿਲਾਫ ਦਰਜ਼ ਕਰਵਾ ਦਿੱਤਾ ਤਾਂ ਜੋ ਮੇਰੇ ਲੜਕੇ ਗੁਰਸੇਵਕ ਸਿੰਘ ਭਵਿੱਖ ਖਰਾਬ ਹੋ ਸਕੇ। ਜੋ ਇਹ ਮੁਕੱਦਮਾ ਡੀ.ਐੱਸ.ਪੀ ਫਿਲੌਰ ਅਤੇ ਪ੍ਰੇਮ ਕੁਮਾਰ ਦੋਨਾਂ ਨੇ ਮਿਲਕੇ ਝੂਠਾ ਦਰਜ਼ ਕਰਵਾਇਆ ਹੈ , ਜਿਸਦੀ ਜਾਂਚ ਹੋਣਾ ਬਹੁਤ ਜਰੂਰੀ ਹੈ। ਮੈਂ ਪੁਲਿਸ ਦੇ ਉੱਚ ਅਧਿਕਾਰੀਆਂ ਪਾਸੋਂ ਮੰਗ ਕਰਦਾ ਹਾਂ ਕਿ ਉਪਰੋਤਕ ਤੱਥਾਂ ਨੂੰ ਧਿਆਨ ਰੱਖਦੇ ਹੋਏ ਇਸ ਮੁਕੱਦਮੇ ਦੀ ਨਿਰਪੱਖ ਜਾਂਚ ਕਰਕੇ ਮੈਨੂੰ ਇੰਨਸਾਫ ਦਿਵਾਇਆ ਅਤੇ ਉਪਰੋਕਤ ਝੂਠੀ ਐਫ.ਆਈ.ਆਰ ਰੱਦ ਕੀਤੀ ਜਾਵੇ।

                                                                                                            ਕਿ ਕਹਿੰਦੇ ਨੇ ਡੀ.ਐੱਸ.ਪੀ ਫਿਲੌਰ
ਜਦੋਂ ਡੀ.ਐਸ.ਪੀ ਜਗਦੀਸ਼ ਰਾਜ ਸਬ ਡਵੀਜ਼ਨ ਫਿਲੌਰ ਨਾਲ ਮੋਬਾਈਲ ਤੇ ਗੱਲਬਾਤ ਕੀਤੀ  ਤਾਂ ਉਨ੍ਹਾਂ ਕਿਹਾ ਹੈ ਕਿ ਦੋਨੋਂ ਮੁਕੱਦਮੇ ਮੱਖਣ ਸਿੰਘ ਅਤੇ ਉਸ ਦੇ ਬੇਟੇ ਗੁਰਸੇਵਕ ਸਿੰਘ ਖਿਲਾਫ ਇੰਨਕੁਆਰੀ ਕਰਕੇ ਪਰਚੇ ਦਰਜ਼ ਹੋਏ ਹਨ ਬਿਲਕੁੱਲ ਸਹੀ ਹੋਏ ਹਨ। ਜੇਕਰ ਦੋਸ਼ੀਆਂ ਨੂੰ ਲੱਗਦਾ ਹੈ ਕਿ ਸਾਡੇ ਉੱਪਰ ਗਲਤ ਪਰਚੇ ਹੋਏ ਹਨ ਉਸ ਇੰਨਕੁਆਰੀ ਕਰਵਾ ਸਕਦੇ ਹਨ

Related Articles

Leave a Comment