ਪੁਲਿਸ ਵੱਲੋਂ ਲੁਟੇਰਾ ਗਿਰੋਹ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਧਰਨੇ ਦਾ ਸਾਹਮਣਾ ਕਰਨ ਲਈ ਤਿਆਰ ਰਹੇ ਪ੍ਰਸ਼ਾਸਨ
ਜ਼ੀਰਾ / ਫਿਰੋਜ਼ਪੁਰ 15 ਦਸੰਬਰ ( ਗੁਰਪ੍ਰੀਤ ਸਿੰਘ ਸਿੱਧੂ) ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸਿੱਧੂ ਮੁੱਖ ਸੰਪਾਦਕ ਰਾਖਾ ਪ੍ਰਭ ਅਖਬਾਰ ਦੇ ਛੋਟੇ ਭਰਾ ਲਵਪ੍ਰੀਤ ਸਿੰਘ ਸਿੱਧੂ ਜੋ ਪੇਸ਼ੇ ਵਜੋਂ ਵਕੀਲ ਹੈ ਦੇ ਵਿਆਹ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ ਲੁਟੇਰਾ ਗਿਰੋਹ ਨੂੰ ਪੁਲਿਸ ਪ੍ਰਸ਼ਾਸਨ ਰਾਜਨੀਤਕ ਸਹਿ ਤੇ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ ਮੋਹਨ ਸਿੰਘ ਲਾਲਕਾ ਸਪੋਕਸ ਪਰਸਨ ਐਸ ਸੀ ਮੋਰਚਾ ਭਾਜਪਾ ਪੰਜਾਬ ਨੇ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਸਿੱਧੂ ਅਤੇ ਚਚੇਰੇ ਭਰਾ ਮਨਪ੍ਰੀਤ ਸਿੰਘ ਸਿੱਧੂ ਦਾ ਸਿਵਲ ਹਸਪਤਾਲ ਜ਼ੀਰਾ ਵਿਖੇ ਪਤਾ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ ਅਤੇ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਸੁਰਖਿਆ ਦੇਣ ਵਿਚ ਅਸਫਲ ਜਾਪ ਰਿਹਾ ਹੈ ਤਾਂ ਹੀ ਲੁਟੇਰਿਆਂ ਵੱਲੋਂ ਘਰਾਂ ਅੰਦਰ ਵੜ ਕੇ ਦਿਨ ਦਿਹਾੜੇ ਲੁਟਿਆ ਜਾ ਰਿਹਾ ਹੈ। ਉਨ੍ਹਾਂ ਜ਼ੀਰਾ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਖੜ੍ਹਾ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਦਿਨ ਅਤੇ ਰਾਤ ਵੇਲੇ ਕੋਈ ਗਸ਼ਤ ਅਤੇ ਨਾ ਹੀ ਕੋਈ ਨਾਕਾ ਹੁੰਦਾ ਹੈ ਲੁਟੇਰਿਆਂ ਵੱਲੋਂ ਸ਼ਰੇਆਮ ਬਾਜਾਰਾ ਵਿੱਚੋ ਖ੍ਰੀਦੋ ਫਰੋਖਤ ਕਰਨ ਆਈਆਂ ਔਰਤਾ ਦੇ ਪਰਸ ਅਤੇ ਕੰਨਾਂ ਵਿੱਚ ਪਾਈਆਂ ਵਾਲੀਆਂ ਲੋਕਾਂ ਦੇ ਹੱਥਾਂ ਵਿਚੋਂ ਮੌਬਾਇਲ ਖੋਹ ਲਏ ਜਾਂਦੇ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਲੁਟੇਰਾ ਗਿਰੋਹ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਤਾਂ ਧਰਨੇ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।