Home » ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੁੱਟ ਦੇ ਮਾਮਲੇ ਚ ਨੇਪਾਲੀ ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ

ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੁੱਟ ਦੇ ਮਾਮਲੇ ਚ ਨੇਪਾਲੀ ਲੁਟੇਰਾ ਗਿਰੋਹ ਦੇ ਤਿੰਨ ਮੈਂਬਰ ਕਾਬੂ

by Rakha Prabh
15 views

ਫਗਵਾੜਾ (ਸ਼ਿਵ ਕੌੜਾ) ਫਗਵਾੜਾ ਵਿੱਚ ਮਿਤੀ 14, 15-06-2023 ਦੀ ਰਾਤ ਤੋਂ ਭਾਰੀ ਚਰਚਾ ਦਾ ਵਿਸ਼ਾ ਬਣੇ ਹੋਏ ਸ਼ਹਿਰ ਦੇ ਨਾਮਵਰ ਵਪਾਰੀ ਅਜੀਤ ਸਿੰਘ ਵਾਲੀਆ ਦੇ ਘਰ ਹੋਈ ਲੁੱਟ ਦੇ ਮਾਮਲੇ ਵਿੱਚ ਸਥਾਨਕ ਪੁਲਿਸ ਨੇ ਲੁੱਟ ਕਾਂਡ ਚ ਸ਼ਾਮਿਲ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇਪਾਲੀ ਲੁਟੇਰਾ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਲੁਟੇਰਿਆਂ ਨੂੰ ਕੀਤਾ ਕਾਬੂ। ਜ਼ਿਲ੍ਹਾ ਕਪੂਰਥਲਾ ਦੇ ਐੱਸ.ਐੱਸ.ਪੀ. ਰਾਜਪਾਲ ਸਿੰਘ ਸੰਧੂ ਐੱਸ.ਪੀ. ਫਗਵਾੜਾ ਗੁਰਪ੍ਰੀਤ ਸਿੰਘ ਗਿੱਲ, ਡੀ.ਐਸ.ਪੀ. ਜਸਪ੍ਰੀਤ ਸਿੰਘ ਅਤੇ ਐੱਸ.ਐੱਚ.ਓ. ਫਗਵਾੜਾ ਅਮਨਦੀਪ ਨਾਹਰ ਦੀ ਮੌਜੂਦਗੀ ’ਚ ਦੱਸਿਆ ਗਿਆ ਕਿ ਪੁਲਸ ਨੇ 3 ਨੇਪਾਲੀ ਲੁਟੇਰਿਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦੀ ਪਛਾਣ ਸੁਖਬੀਰ ਸੁਨਾਰ ਪੁੱਤਰ ਲਾਲ ਬਹਾਦੁਰ ਸੁਨਾਰ ਵਾਸੀ ਲੇਖ ਗਊ, ਵਿਨੋਦ ਕਮਲ ਸ਼ਾਹੀ ਪੁੱਤਰ ਕਾਲੀ ਸ਼ਾਹੀ ਵਾਸੀ ਉੱਤਰੀ ਗੰਗਾ ਵਾਰਡ ਵਜੋਂ ਹੋਈ ਹੈ। ਨੰਬਰ 3 ਬਾਗੇਸ਼ਵਰ, ਜ਼ਿਲ੍ਹਾ ਸੁਰਖੇਤ ਨੇਪਾਲ ਅਤੇ ਜਗਤ ਬਹਾਦੁਰ ਸ਼ਾਹੀ ਪੁੱਤਰ ਵੀਰ ਬਹਾਦਰ ਸ਼ਾਹੀ ਵਾਸੀ ਵਾਰਡ ਨੰ.9 ਟੀਕਾਪੁਰ ਜਿਲਾ ਕੈਲਾਲੀ ਨੂੰ ਨੇਪਾਲ ਬਾਰਡਰ ਤੇ ਗੌਰੀ ਫਾਂਟਾ ਜਿਲਾ ਖੇੜੀ ਉੱਤਰ ਪ੍ਰਦੇਸ਼ ਤੋਂ ਕਾਬੂ ਕਰਕੇ ਵਪਾਰੀ ਅਜੀਤ ਸਿੰਘ ਦੇ ਘਰੋਂ 6 ਲੱਖ 10 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ, 675 ਰੁਪਏ ਦੀ ਨੇਪਾਲੀ ਕਰੰਸੀ ਲੁੱਟ ਕੇ ਲੈ ਗਏ। ਵਾਲੀਆ ਨੇ ਰਿਵਾਲਵਰ (32 ਬੋਰ) ਅਤੇ ਚਾਰ ਮੋਬਾਈਲ ਫੋਨ ਨੇ ਦੱਸਿਆ ਕਿ ਲੁਟੇਰਾ ਗਰੋਹ ਦਾ ਮਾਸਟਰ ਮਾਈਂਡ ਰਾਜੂ ਨੇਪਾਲ ਦਾ ਰਹਿਣ ਵਾਲਾ ਹੈ, ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਐੱਸ.ਐੱਸ.ਪੀ.ਫਗਵਾੜਾ ਨੇ ਦੱਸਿਆ ਕਿ ਰਾਜੂ ਨੇਪਾਲੀ ਨਾਲ ਮਿਲ ਕੇ ਉਸ ਦੇ ਨਜ਼ਦੀਕੀ ਰਿਸ਼ਤੇਦਾਰ ਸੁਖਬੀਰ ਸੁਨਾਰ ਨੇ ਵਪਾਰੀ ਅਜੀਤ ਸਿੰਘ ਵਾਲੀਆ ਦੇ ਘਰ ਲੁੱਟ ਕੀਤੀ। ਯੋਜਨਾਬੰਦੀ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ।

Related Articles

Leave a Comment