Home » – ਸੰਤ ਬੀਬੀ ਸੰਤੋਸ਼ ਜੀ ਵਿਛੋਹੀ ਵਾਲਿਆਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

– ਸੰਤ ਬੀਬੀ ਸੰਤੋਸ਼ ਜੀ ਵਿਛੋਹੀ ਵਾਲਿਆਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਸਖਸ਼ੀਅਤਾਂ ਵਲੋਂ ਸ਼ਰਧਾਂਜਲੀਆਂ ਭੇਟ

by Rakha Prabh
38 views

ਹੁਸ਼ਿਆਰਪੁਰ 14 ਸਤੰਬਰ (ਤਰਸੇਮ ਦੀਵਾਨਾ ) ਡੇਰਾ  ਸੱਚਖੰਡ ਗਿਆਨਪੁਰੀ ਦੇ ਗਦੀ ਨਸ਼ੀਨ ਸੰਤ ਮਨਜੀਤ ਦਾਸ ਦੇ ਮਾਤਾ ਸੰਤ ਬੀਬੀ ਸੰਤੋਸ਼ ਜੀ ਧਰਮ ਸੁਪਤਨੀ ਸੰਤ ਸਤਨਾਮ ਦਾਸ ਮੁੱਖ ਸੇਵਾਦਾਰ ਡੇਰਾ ਗਿਆਨਪੁਰੀ ਵਿਛੋਹੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਰਾਗੀ ਜਥੇ ਭਾਈ ਹਰਜਾਚਕ ਸਿੰਘ,ਭਾਈ ਅਮ੍ਰਿਤਪਾਲ ਸਿੰਘ , ਭਾਈ  ਪ੍ਰਗਟ ਸਿੰਘ, ਭਾਈ ਗੁਰਬਚਨ ਸਿੰਘ ਦੇ ਜਥਿਆਂ ਵਲੋਂ ਬੈਰਾਗਮਈ ਕੀਰਤਨ ਰਾਹੀਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ।ਇਸ ਮੌਕੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸ਼ਖਸ਼ੀਅਤਾਂ ਵਲੋਂ ਸੰਤ ਬੀਬੀ ਸੰਤੋਸ਼ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।ਇਸ ਮੌਕੇ ਸੰਤ ਧਰਮ ਪਾਲ ਸ਼ੇਰਗੜ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸੰਤ ਸੰਤੋਸ਼ ਜੀ ਡੇਰਾ ਗਿਆਨਪੁਰੀ ਦੇ ਬਹੁਤ ਸ਼ਰਧਾਵਾਨ, ਸਿਆਣੇ ਅਤੇ ਮਿਠਬੋਲੜੇ ਸੁਭਾਅ ਦੇ ਸੱਚੇ ਸੁੱਚੇ ਸੇਵਕ ਸ਼ਨ ਜਿਨਾਂ ਨੇ ਆਪਣੇ ਜੀਵਨ ਦਾ ਲੰਮਾ ਸਮਾਂ ਇਨਾਂ ਮਹਾਨ ਪਵਿੱਤਰ ਅਸਥਾਨਾਂ ਤੇ ਸੰਗਤਾਂ ਦੀ ਸੇਵਾ ਕੀਤੀ। ਉਨਾਂ ਦੱਸਿਆ ਕਿ ਡੇਰਾ ਗਿਆਨਪੁਰੀ ਦਾ ਸਾਰਾ ਪਰਿਵਾਰ ਅਤੇ ਸੰਗਤਾਂ ਸੰਤ ਬੀਬੀ ਸੰਤੋਸ਼ ਦਾ ਬਹੁਤ ਸਤਿਕਾਰ ਕਰਦੇ ਸਨ।ਉਨਾਂ ਕਿਹਾ ਉਨਾਂ ਦਾ ਪਰਿਵਾਰ ਉਨਾਂ ਵਲੋਂ ਪਾਏ ਪੂਰਨਿਆਂ ਤੇ ਚੱਲਦਾ ਰਹੇਗਾ।          ਇਸ ਮੌਕੇ ਸੰਤ ਮਨਜੀਤ ਦਾਸ, ਸੰਤ ਸਤਨਾਮ ਦਾਸ ਨੇ ਡੇਰਾ ਗਿਆਨਪੁਰੀ ਵਿਛੋਹੀ ਵਿਖੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਤ ਰਾਮ ਲੁਭਾਇਆ ਬੂਟਾ ਮੰਡੀ ਜਲੰਧਰ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਪਵਨ ਦਾਸ ਤਾਜੇਵਾਲ ,ਸਰਪੰਚ ਜਸਵੰਤ ਸਿੰਘ ਵਿਛੋਹੀ , ਕੈਪਟਨ ਹਰਮੇਲ ਸਿੰਘ, ਸੂਬੇਦਾਰ ਹਰਮੇਸ਼ ਸਿੰਘ,ਹਰਮੇਸ਼ ਸਿੰਘ, ਹਰਨੇਕ ਸਿੰਘ ਚੌਂਤਾ ਲੁਧਿਆਣਾ, ਜਗਤਾਰ ਸਿੰਘ ਤਲਵੰਡੀ ਜੱਟਾਂ, ਰਾਜ ਕੁਮਾਰ ਮੁੱਲਾਂ ਪੁਰ ਅਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜਰ ਸਨ।

Related Articles

Leave a Comment