ਪਠਾਨਕੋਟ 12 ਜੂਨ ( ਪੱਤਰ ਪ੍ਰੇਰਕ )ਰਣਜੀਤ ਸਾਗਰ ਡੈਮ ਜੁਗਿਆਲ ਕਲੋਨੀ ਅਮਰਜੀਤ ਸਿੰਘ ਜੰਡੀਰ ਫੋਰਮੈਨ ਗ੍ਰੇਡ 2 ਦੇ ਕੁਅਟਰ T4-176 ਦੇ ਸ਼ਰਾਰਤੀ ਅਨਸਰਾਂ ਵੱਲੋਂ ਤਾਲੇ ਤੋੜੇ ਗਏ ਹਨ, ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਫੋਰਮੈਨ ਨੇ ਦੱਸਿਆ ਕੀ ਉਹ ਸਵੇਰੇ ਸੱਤ ਵਜੇ ਜਦ ਆਪਣੇ ਕੁਆਟਰ ਅੰਦਰ ਦਾਖਲ ਹੋਣ ਲੱਗੇ ਤਾਂ ਦਰਵਾਜੇ ਦੀ ਕੁੰਡੀ ਟੁੱਟੀ ਹੋਈ ਸੀ ਅਤੇ ਸਮਾਨ ਅੰਦਰ ਖਿੱਲਰਿਆ ਹੋਇਆ ਸੀ, ਪੂਜਾ ਰੂਮ ਦੇ ਕੁਝ ਪੈਸੇ ਅਤੇ ਛੋਟਾ ਮੋਟਾ ਸਮਾਨ ਚੋਰੀ ਹੋਇਆ,ਜਦ ਕੇ ਅੰਦਰ ਪਿਆ ਹੋਇਆ ਵੱਡਾ ਟਰੰਕ ਉਸ ਨੂੰ ਤਾਲਾ ਲੱਗਾ ਹੋਇਆ ਸੀ ਓਸਦਾ ਤਾਲਾ ਨਹੀਂ ਤੋੜਿਆ ਗਿਆ,ਟਰੰਕ ਵਿੱਚ ਮੋਬਾਈਲ ਫੋਨ ਅਤੇ 20 000 ਵੀਹ ਹਜਾਰ ਰੁਪਏ ਵੀ ਮੌਜੂਦ ਸਨ,ਚੋਰੀ ਨਹੀਂ ਹੋਏ ਜਿਸ ਤੋਂ ਸਿੱਧ ਹੁੰਦਾ ਹੈ ਕਿ ਸ਼ਰਾਰਤੀ ਅਨਸਰ ਡਰਾਵਾ ਦੇਣ ਦੇ ਇਰਾਦੇ ਵਿੱਚ ਆਏ ਸਨ,ਕਿਓ ਕੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਪਹਿਲੇ ਵੀ ਅਮਰਜੀਤ ਸਿੰਘ ਫੋਰਮੈਨ ਨੂੰ ਝੂਠੇ ਕੇਸ ਵਿੱਚ ਫਸਾ ਕੇ ਹਰਾਸਮੈਟ ਕੀਤਾ ਜਾ ਰਿਹਾ ਹੈ ਅਮਰਜੀਤ ਸਿੰਘ ਨੇ ਕਿਹਾ ਕਿ ਸ਼ਰਾਰਤੀ ਅਨਸਰ ਆਪਣੀਆਂ ਚਾਲਾਂ ਵਿੱਚ ਕਦੇ ਵੀ ਕਾਮਯਾਬ ਨਹੀ ਹੋ ਸਕਦੇ, ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਕੇ ਉਹਨਾਂ ਨੇ ਆਪਣਾ ਕੇਸ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਅਕਾਲ ਪੁਰਖ ਨੂੰ ਸੌਂਪਿਆ ਹੋਇਆ ਹੈ,ਅਤੇ ਉਨ੍ਹਾਂ ਨੂੰ ਕਿਸੇ ਵੀ ਸ਼ਰਾਰਤੀ ਅਨਸਰਾਂ ਦਾ ਡਰ ਨਹੀਂ ਹੈ, ਅਮਰਜੀਤ ਸਿੰਘ ਫੋਰਮੈਨ ਨੇ ਕਿਹਾ ਉਨ੍ਹਾਂ ਨੂੰ ਮਹਿਕਮੇ ਵੱਲੋਂ ਸਰਕਾਰੀ ਮਕਾਨ ਅਲਾਟ ਕੀਤਾ ਗਿਆ ਸੀ ਅਤੇ ਹੁਣ ਉਨ੍ਹਾਂ ਨੇ ਮਹਿਕਮੇ ਨੂੰ ਆਪਣਾ ਮਕਾਨ ਵਾਪਸ ਸੌਂਪ ਦਿੱਤਾ ਹੈ, ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸ਼ਰਾਰਤੀ ਅਨਸਰ ਪਹਿਲੇ ਵਾਂਗ ਕੋਈ ਘਟੀਆ ਚਾਲ ਚੱਲ ਸਕਦੇ ਹਨ,ਜਿਸ ਕਰਕੇ ਉਹਨਾਂ ਨੇ ਸ਼ਹਿਰ ਦੇ ਵਿਚ ਪਰਾਈਵੇਟ ਕਮਰਾ ਲੈ ਲਿਆ ਹੈ, ਇਸ ਮੌਕੇ ਤੇ ਅਮਰਜੀਤ ਸਿੰਘ ਦੇ ਨਾਲ ਜਸਵੀਰ ਸਿੰਘ,ਸਰਵਜੀਤ ਸਿੰਘ,ਸਰਜੀਤ ਸਿੰਘ, ਸੁਖਵਿੰਦਰ ਆਦਿ ਹਾਜਰ ਸਨ
ਸ਼ਰਾਰਤੀ ਅਨਸਰ ਘਟੀਆਂ ਚਾਲਾਂ ਵਿੱਚ ਨਹੀਂ ਹੋ ਸਕਦੇ ਕਾਮਯਾਬ : – ਜੰਡੀਰ
previous post