Home » ਹਿਰਾਸਤ ’ਚੋਂ ਭੱਜਿਆ ਚੋਰ, ਸਬ ਇੰਸਪੈਕਟਰ, ਸਹਾਇਕ ਥਾਣੇਦਾਰ, ਹੋਮਗਾਰਡ ਅਤੇ ਫ਼ਰਾਰ ਚੋਰ ਖ਼ਿਲਾਫ਼ ਮਾਮਲਾ ਦਰਜ

ਹਿਰਾਸਤ ’ਚੋਂ ਭੱਜਿਆ ਚੋਰ, ਸਬ ਇੰਸਪੈਕਟਰ, ਸਹਾਇਕ ਥਾਣੇਦਾਰ, ਹੋਮਗਾਰਡ ਅਤੇ ਫ਼ਰਾਰ ਚੋਰ ਖ਼ਿਲਾਫ਼ ਮਾਮਲਾ ਦਰਜ

by Rakha Prabh
104 views

ਹਿਰਾਸਤ ’ਚੋਂ ਭੱਜਿਆ ਚੋਰ, ਸਬ ਇੰਸਪੈਕਟਰ, ਸਹਾਇਕ ਥਾਣੇਦਾਰ, ਹੋਮਗਾਰਡ ਅਤੇ ਫ਼ਰਾਰ ਚੋਰ ਖ਼ਿਲਾਫ਼ ਮਾਮਲਾ ਦਰਜ
ਬਠਿੰਡਾ, 11 ਅਕਤੂਬਰ : ਥਾਣਾ ਮੌੜ ਪੁਲਿਸ ਦੀ ਹਿਰਾਸਤ ’ਚੋਂ ਚੋਰ ਫ਼ਰਾਰ ਹੋਣ ਦੇ ਮਾਮਲੇ ’ਚ ਇਕ ਸਬ ਇੰਸਪੈਕਟਰ, ਸਹਾਇਕ ਥਾਣੇਦਾਰ, ਹੋਮਗਾਰਡ ਅਤੇ ਫ਼ਰਾਰ ਚੋਰ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਵਰਣਨਯੋਗ ਹੈ ਕਿ ਐਤਵਾਰ ਨੂੰ ਚੋਰੀ ਦੇ ਮਾਮਲੇ ’ਚ ਫੜਿਆ ਹੋਇਆ ਵਿਅਕਤੀ ਬਲਜੀਤ ਸਿੰਘ ਪੁਲਿਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਹਿਰਾਸਤ ’ਚੋਂ ਫ਼ਰਾਰ ਹੋ ਗਿਆ ਸੀ। ਇਸ ਸਬੰਧੀ ਇੰਸਪੈਕਟਰ ਦਰਸ਼ਨ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਵਾਸੀ ਮੌੜ ਕਲਾਂ ਨੂੰ ਚੋਰੀ ਦੇ ਮਾਮਲੇ ’ਚ ਹਿਰਾਸਤ ‘ਚ ਲੈ ਕੇ ਉਸ ਖ਼ਿਲਾਫ਼ ਸੱਤ ਅਕਤੂਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ।

ਪੁੱਛਗਿੱਛ ਲਈ ਮੁਲਜ਼ਮ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਸ ਨੂੰ ਹਵਾਲਾਤ ’ਚ ਰੱਖਿਆ ਗਿਆ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਕਥਿਤ ਦੋਸ਼ੀ ਡਿਊਟੀ ’ਤੇ ਹਾਜ਼ਰ ਪੁਲਿਸ ਮੁਲਾਜ਼ਮਾਂ ਨੂੰ ਝਕਾਨੀ ਦੇ ਕੇ ਫ਼ਰਾਰ ਹੋ ਗਿਆ। ਇਸ ’ਤੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਸੱਤਪਾਲ, ਏਐਸਆਈ ਲਖਵਿੰਦਰ ਸਿੰਘ ਅਤੇ ਹੋਮਗਾਰਡ ਪਰਮਜੀਤ ਸਿੰਘ ਤੋਂ ਇਲਾਵਾ ਮੁਲਜ਼ਮ ਬਲਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Comment