Home » ਜਵੱਦੀ ਟਕਸਾਲ ਵਿਖੇ ਸਲਾਨਾ ਗੁਰਮਤਿ ਸੰਗੀਤ ਵਰਕਸ਼ਾਪ 2023 ਅੱਜ ਤੋਂ ਅਰੰਭ

ਜਵੱਦੀ ਟਕਸਾਲ ਵਿਖੇ ਸਲਾਨਾ ਗੁਰਮਤਿ ਸੰਗੀਤ ਵਰਕਸ਼ਾਪ 2023 ਅੱਜ ਤੋਂ ਅਰੰਭ

ਤਿੰਨ ਦਿਨਾਂ ਵਰਕਸ਼ਾਪ 'ਚ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਤਿ ਸੰਗੀਤ ਦੇ ਵਿਦਿਅਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ

by Rakha Prabh
71 views
ਲੁਧਿਆਣਾ 7 ਜੂਨ (ਕਰਨੈਲ ਸਿੰਘ ਐੱਮ.ਏ.)-
ਜਗਤ ਦੇ ਅਮੁੱਲੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਗੁਰਬਾਣੀ ਨੂੰ ਸਮੁੱਚੀ ਲੋਕਾਈ ਵਿੱਚ ਪ੍ਰਚਾਰ ਤੇ ਪ੍ਰਸਾਰ ਲਈ ਜੀਵਨ ਭਰ ਸੁਚੇਤਤਾ ਨਾਲ ਕਾਰਜਸ਼ੀਲ ਰਹੇ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਨੇ ਪੰਜਾਬ ਦੇ ਕੇਂਦਰੀ ਜਿਲ੍ਹਾ ਲੁਧਿਆਣਾ ਚ ਜਵੱਦੀ ਕਲਾਂ ਦੇ ਸਥਾਨ ਤੇ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਨੂੰ ਕੇਂਦਰ ਬਣਾ ਕੇ ਫ਼ਤੁੋਟ;ਜਵੱਦੀ ਟਕਸਾਲਫ਼ਤੁੋਟ; ਦੀ ਸਿਰਜਣਾ ਕੀਤੀ। ਮਹਾਂਪੁਰਸ਼ਾਂ ਦੇ ਸੱਚਖੰਡ ਜਾ ਬਿਰਾਜਣ ਉਪਰੰਤ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵੀ ਗੁਰੂ ਸਾਹਿਬ ਜੀ ਵਲੋਂ ਗੁਰਬਾਣੀ ਕੀਰਤਨ ਦੀ ਜੁਗਤ ਨੁੰ ਸਮੁੱਚੀ ਸਿੱਖ ਸੰਗਤ ਵਿੱਚ ਵਿਕਾਸ ਤੇ ਵਿਗਾਸ ਲਈ ਨਿਰੰਤਰ ਕਾਰਜ਼ਸ਼ੀਲ ਹਨ। ਸ਼੍ਰੋਮਣੀ ਗੁਰਮਿਤ ਸੰਗੀਤ ਪ੍ਰਚਾਰਕ ਗੁਰਪੁਰਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਅਰੰਭੇ ਕਾਰਜਾਂ ਨੂੰ ਨਿਰਮਤਰਤਾ ਨਾਲ ਜਾਰੀ ਰੱਖਦਿਆਂ ਮੌਜੂਦਾ ਮੁਖੀ ਮਹਾਂਪੁਰਸ਼ਾਂ ਵਲੋਂ ਸਲਾਨਾ ਗੁਰਮਤਿ ਸੰਗੀਤ ਵਰਕਸ਼ਾਪ 2023 ਦਾ ਪ੍ਰਬੰਧ ਕੀਤਾ ਹੈ। ਜਿਸਦੀ ਆਰੰਭਤਾ ਅੱਜ ਵੀਰਵਾਰ 8 ਜੂਨ ਨੂੰ ਹੋਵੇਗੀ। ਤਿੰਨ ਦਿਨਾਂ ਗੁਰਮਿਤ ਸੰਗੀਤ ਵਰਕਸ਼ਾਪ ਵਿੱਚ ਪ੍ਰਸਿੱਧ ਤਬਲਾ ਵਾਦਕ ਪੰਡਿਤ ਅਨਿੰਦੋ ਚੈਟਰਜੀ, ਉਸਤਾਦ ਦਿਲਸ਼ਾਦ ਖਾਨ, ਭਾਈ ਹਰਵਿੰਦਰ ਸਿੰਘ, ਪ੍ਰਿ. ਜਤਿੰਦਰਪਾਲ ਸਿੰਘ ਜੀ, ਉਸਤਾਦ ਇੰਦਰਜੀਤ ਸਿੰਘ ਬਿੰਦੂ, ਪੰਡਿਤ ਰਾਮਾਕਾਂਤ ਜੀ, ਉਸਤਾਦ ਮਨਿੰਦਰ ਸਿੰਘ ਜੀ, ਉਸਤਾਦ ਰਾਜਬਰਿੰਦਰ ਸਿੰਘ ਜੀ, ਪੋਰ. ਤਜਿੰਦਰ ਸਿੰਘ ਜੀ, ਪ੍ਰੋ. ਇਕਵਾਲ ਸਿੰਘ ਜੀ, ਪ੍ਰੋ. ਨਿਵੇਦਿਤਾ ਸਿੰਘ ਜੀ, ਪ੍ਰੋ. ਚਰਨਜੀਤ ਕੌਰ, ਪ੍ਰੋ. ਤਜਿੰਦਰ ਸਿੰਘ ਜੀ, ਭਾਈ ਜਸਪ੍ਰੀਤ ਸਿੰਘ, ਭਾਈ ਬਨੀਤ ਸਿੰਘ ਆਦਿ ਸੰਗੀਤ ਦੇ ਮਾਹਰਾਂ ਵੱਲੋਂ ਗੁਰਮਿਤ ਸੰਗੀਤ ਦੇ ਵਿਦਿਅਰਥੀਆਂ ਨੂੰ ਸੰਗੀਤ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਗੇ। ਜਵੱਦੀ ਟਕਸਾਲ ਵਲੋਂ ਵਰਕਸ਼ਾਪ ਵਿਚ ਸ਼ਮੂਲੀਅਤ ਕਰਨ ਵਾਲਿਆਂ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਨਾਲ ਸਨਮਾਨਤ ਕੀਤਾ ਜਾਵੇਗਾ। ਮਹਾਂਪੁਰਸ਼ਾਂ ਵਲੋਂ ਸਭਨਾਂ ਨੂੰ ਪੁੱਜਣ ਦਾ ਹਾਰਦਿਕ ਸੱਦਾ ਦਿੱਤਾ ਗਿਆ ਹੈ।

Related Articles

Leave a Comment