Home » ਭੈਣ ਦਾ ਵਿਆਹ ਕਰ ਆਪਣੀ ਡਿਊਟੀ ’ਤੇ ਵਾਪਸ ਪਰਤੇ ਫੌਜੀ ਜਵਾਨ ਦੀ ਹੋਈ ਮੌਤ

ਭੈਣ ਦਾ ਵਿਆਹ ਕਰ ਆਪਣੀ ਡਿਊਟੀ ’ਤੇ ਵਾਪਸ ਪਰਤੇ ਫੌਜੀ ਜਵਾਨ ਦੀ ਹੋਈ ਮੌਤ

ਫੌਜੀ ਜਵਾਨ ਨੇ ਇਸੇ ਮਹੀਨੇ ਹੋਣਾ ਸੀ ਨੌਕਰੀ ਤੋਂ ਸੇਵਾ ਮੁਕਤ

by Rakha Prabh
43 views

ਭੈਣ ਦਾ ਵਿਆਹ ਕਰ ਆਪਣੀ ਡਿਊਟੀ ’ਤੇ ਵਾਪਸ ਪਰਤੇ ਫੌਜੀ ਜਵਾਨ ਦੀ ਹੋਈ ਮੌਤ
–ਫੌਜੀ ਜਵਾਨ ਨੇ ਇਸੇ ਮਹੀਨੇ ਹੋਣਾ ਸੀ ਨੌਕਰੀ ਤੋਂ ਸੇਵਾ ਮੁਕਤ
ਬਟਾਲਾ, 13 ਅਕਤੂਬਰ : ਬਟਾਲਾ ਦੇ ਨੇੜਲੇ ਪਿੰਡ ਚੋਣੇ ਦਾ ਰਹਿਣ ਵਾਲਾ ਜੁਗਰਾਜ ਸਿੰਘ (36) ਜੋ ਭਾਰਤੀ ਫ਼ੌਜ ਦੀ ਗਾਰਡ ਬਟਾਲੀਅਨ ’ਚ ਪਿਛਲੇ 17 ਵਰ੍ਹਿਆਂ ਤੋਂ ਨੌਕਰੀ ’ਤੇ ਤੈਨਾਤ ਸੀ ਦਾ 10 ਅਕਤੂਬਰ ਨੂੰ ਡਿਊਟੀ ਦੌਰਾਨ ਹਰਟ ਅਟੈਕ ਨਾਲ ਦੇਹਾਂਤ ਹੋ ਗਿਆ।

ਜੁਗਰਾਜ ਦੇ ਪਿੰਡ ਅਤੇ ਘਰ ’ਚ ਮਾਹੌਲ ਗ਼ਮਗੀਨ ਹੈ ਅਤੇ ਅੱਜ ਅੰਤਿਮ ਵਿਦਾਈ ਮੌਕੇ ਹਰ ਅੱਖ ਨਮ ਸੀ ਅਤੇ ਰੋ-ਰੋ ਪਰਿਵਾਰ ਦਾ ਹਾਲ ਬੁਰਾ ਸੀ। ਉਥੇ ਹੀ ਫੌਜੀ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਫੌਜੀ ਜਵਾਨ ਜੁਗਰਾਜ ਦੇ ਪਰਿਵਾਰ ਨੇ ਦੱਸਿਆ ਕਿ ਘਰ ’ਚ ਬੀਤੀ 5 ਅਕਤੂਬਰ ਨੂੰ ਖੁਸ਼ੀ ਦਾ ਮਾਹੌਲ ਸੀ ਅਤੇ ਜੁਗਰਾਜ ਆਪਣੀ ਭੈਣ ਦਾ ਵਿਆਹ ਕਰ ਆਪਣੀਆਂ ਜਿੰਮੇਵਾਰੀਆਂ ਨਿਭਾਕੇ 7 ਅਕਤੂਬਰ ਨੂੰ ਹੀ ਇਸ ਖੁਸ਼ੀ ਦੇ ਮਾਹੌਲ ’ਚੋਂ ਡਿਊਟੀ ਤੇ ਵਾਪਸ ਗਿਆ ਅਤੇ ਉਹ ਅਤੇ ਪਰਿਵਾਰ ਇਸ ਲਈ ਵੀ ਬਹੁਤ ਖੁਸ਼ ਸੀ ਕਿ ਇਸੇ ਮਹੀਨੇ ਜੁਗਰਾਜ ਸੇਵਾ ਮੁਕਤ ਹੋਣ ਵਾਲਾ ਸੀ। ਉਨ੍ਹਾਂ ਕਿਹਾ ਕਿ ਇਹ ਕਿਸੇ ਨੂੰ ਨਹੀਂ ਪਤਾ ਕਿ ਜੁਗਰਾਜ ਨੌਕਰੀ ਤੋਂ ਸੇਵਾ ਮੁਕਤ ਹੋਣ ਤੋਂ ਪਹਿਲਾ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਉਥੇ ਹੀ ਜੁਗਰਾਜ ਪਰਿਵਾਰ ’ਚ ਪਿੱਛੇ ਬਿਮਾਰ ਪਿਤਾ, ਪਤਨੀ ਅਤੇ ਦੋ ਛੋਟੇ ਬੱਚੇ ਬੇਟਾ 9 ਸਾਲ ਅਤੇ ਬੇਟੀ 2 ਸਾਲ ਛੱਡ ਗਿਆ।

Related Articles

Leave a Comment