Home » ਮੋਗਾ: ਮਾਂ ਨੂੰ ਕੁੱਟਣ ਵਾਲੇ ਨਸ਼ੇੜੀ ਵੱਡੇ ਭਰਾ ਦਾ ਛੋਟੇ ਨੇ ਕੀਤਾ ਕਤਲ

ਮੋਗਾ: ਮਾਂ ਨੂੰ ਕੁੱਟਣ ਵਾਲੇ ਨਸ਼ੇੜੀ ਵੱਡੇ ਭਰਾ ਦਾ ਛੋਟੇ ਨੇ ਕੀਤਾ ਕਤਲ

by Rakha Prabh
60 views

ਮੋਗਾ, 19 ਮਈ

ਜ਼ਿਲ੍ਹੇ ਵਿਚਲੇ ਧਰਮਕੋਟ ਦੇ ਪਿੰਡ ਲੋਹਗੜ੍ਹ ਵਿੱਚ ਬੀਤੀ ਰਾਤ ਨੌਜਵਾਨ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਵੱਡਾ ਭਰਾ ਨਸ਼ੇੜੀ ਸੀ ਅਤੇ ਅਕਸਰ ਆਪਣੀ ਮਾਂ ਨੂੰ ਕੁੱਟਦਾ ਸੀ। ਇਸੇ ਕਾਰਨ ਨੌਜਵਾਨ ਨੇ ਕਥਿਤ ਤੌਰ ’ਤੇ ਉਸ ਦੇ ਭਰਾ ’ਤੇ ਤਲਵਾਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਸੁਖਜੀਤ ਸਿੰਘ ਵਜੋਂ ਹੋਈ ਹੈ। ਉਸ ਦੀ ਪਤਨੀ ਨੇ ਪੁਲੀਸ ਨੂੰ ਦੱਸਿਆ ਕਿ ਜਸਵੰਤ ਸਿੰਘ ਨੇ ਸੁਖਜੀਤ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਸਵੰਤ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਉਸ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ।

Related Articles

Leave a Comment