ਜ਼ੀਰਾ/ਫਿਰੋਜਪੁਰ 10 ਅਪ੍ਰੈਲ (ਗੁਰਪ੍ਰੀਤ ਸਿੰਘ ਸਿੱਧੂ,)
ਪ੍ਰਾਚੀਨ ਸਿੱਧ ਪੀਠ ਇੱਛਾ ਪੂਰਨ ਮਾਤਾ ਵੈਸ਼ਨੋ ਸ਼ਕਤੀ ਮੰਦਰ ਪਿੰਡ ਬਲ ਵਿਖੇ ਵਿਸ਼ੇਸ਼ ਤੌਰ ਤੇ ਆਸ਼ੀਰਵਾਦ ਲੈਣ ਲਈ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਆਪਣੇ ਸਾਰੀ ਟੀਮ ਦੇ ਨਾਲ ਪੁੱਜੇ। ਇਸ ਮੌਕੇ ਪੰਜਾਬ ਦੇ ਟਰਾਂਸਪੋਰਟ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਮਾਤਾ ਜੀ ਦਾ ਆਸ਼ੀਰਵਾਦ ਨਤਮਸਤਕ ਹੋ ਕੇ ਲਿਆ ਅਤੇ ਮੰਦਰ ਦੇ ਸੰਸਥਾਪਕ ਸਤਿਗੁਰੂ ਗੁਰੂਦੇਵ ਮਹਾਰਾਜ ਮਾਤਾ ਸਰਪ੍ਰੀਤ ਦੇਵਾ ਜੀ ਨੇ ਲਾਲਜੀਤ ਭੂੱਲਰ ਨੂੰ ਮਾਤਾ ਚਿੰਤਪੁਰਨੀ ਦੇ ਦਰਬਾਰ ਤੋਂ ਲਿਆਂਦੀ ਚੁਨਰੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੌਜੂਦਾ ਗੱਦੀ ਨਸ਼ੀਨ ਸ਼ਹਿਜ਼ਾਦਾ ਬਾਬਾ ਸੋਨੂ ਸ਼ਾਹ ਹਰੀ ਕੇ ਨੇ ਲਾਲਜੀਤ ਸਿੰਘ ਭੁੱਲਰ ਦਾ ਫੁੱਲਾਂ ਦੇ ਗੁਲਦਸਤੇ ਅਤੇ ਫੁੱਲਾਂ ਦੀ ਵਰਖਾ ਨਾਲ ਸੰਗਤਾਂ ਨੇ ਸੁਆਗਤ ਕੀਤਾ। ਇਸ ਮੌਕੇ ਸ੍ਰ ਭੁੱਲਰ ਨੂੰ ਬਾਬਾ ਸੋਨੂ ਸ਼ਾਹ ਅਤੇ ਮੰਦਰ ਕਮੇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਦਰ ਕਮੇਟੀ ਵੱਲੋਂ ਅਨਾਥ ਬੱਚਿਆਂ ਦੇ ਪਾਲਣ ਪੋਸ਼ਣ ਕਰਨ ਤੋਂ ਇਲਾਵਾ ਸਮਾਜ ਵਿਚ ਬਰਾਬਰਤਾ ਦੇ ਅਧਿਕਾਰ ਖੇਤਰ ਵਿੱਚ ਸ਼ਾਮਲ ਹੋਣ ਲਈ ਚੰਗੇ ਸਕੂਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਲਈ ਮੁਫ਼ਤ ਮੈਡੀਕਲ ਚੈੱਕਅਪ ਕੈਂਪ, ਹੱਡੀਆਂ, ਅੱਖਾਂ , ਖੂਨ ਦਾਨ ਆਦਿ ਵਰਗੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਸਮਾਜ ਵਿੱਚ
ਕੀਤੇ ਜਾਂਦੇ ਹਨ । ਇਸ ਮੌਕੇ ਚਰਨਜੀਤ ਸਿੰਘ ਸਿੱਕੀ ਅਰੋੜਾ ਮਹਾਸਭਾ ਪੰਜਾਬ, ਪ੍ਰਧਾਨ ਸਾਰਜ ਸਿੰਘ ਬੰਬ, ਬਾਬਾ ਬਲਬੀਰ ਸਿੰਘ ਮੁਖੀ ਨਿਹੰਗ ਸਿੰਘ ਤਰਨਾ ਦਲ ਪੰਜਾਬ , ਗੁਰਪ੍ਰੀਤ ਸਿੰਘ ਕੰਬੋਜ, ਡਾ ਮੇਜਰ ਸਿੰਘ, ਅਤਰ ਸਿੰਘ ਬਿੱਟੂ,
ਸੇਖੋ , ਜੀਤ ਸਿੰਘ ਬਿੱਲਾ ਸੇਠੀ, ਰਾਕੇਸ਼ ਕੁਮਾਰ,ਸਿਦਾ ਮੱਖੂ, ਪੀਏ ਦਿਲਬਾਗ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਹਰੀ ਕੇ ਪੱਤਣ, ਕੁਲਦੀਪ ਸਿੰਘ ਸਰਪੰਚ ਕੜਾਹੇ ਵਾਲਾ, ਲਖਵੀਰ ਸਿੰਘ ਸਰਪੰਚ ਅਰਾਈਆਂ ਵਾਲਾ , ਤੀਰਥ ਸਿੰਘ ਸਰਪੰਚ ਬਘੇਲੇ ਵਾਲਾ , ਸਿਮਰਨ ਅਰੋੜਾ ਜ਼ੀਰਾ , ਸ਼ਿੰਗਾਰ ਸਿੰਘ ਬੱਲ, ਪੰਜਾਬੀ ਗਾਇਕ ਸੀਮਾ ਅਣਜਾਣ, ਵਰਸੀਰਤ ਕੌਰ , ਰਣਜੋਤ ਸਿੰਘ, ਮਹੰਤ ਪੂਰਨ ਸਿੰਘ , ਗੁਰਮੀਤ ਸਿੰਘ ਜ਼ੀਰਾ ,ਸੁਖਵੰਤ ਸਿੰਘ ਜ਼ੀਰਾ , ਰਸ਼ਪਾਲ ਸਿੰਘ ਗਿੱਲ , ਡਾ ਹਰਜੀਵਨ ਸਿੰਘ ਜ਼ੀਰਾ ਆਦਿ ਹਾਜ਼ਰ ਸਨ।