Home » ਐਸ ਬੀ ਐਸ ਸਟੇਟ ਯੂਨੀਵਰਸਿਟੀ ਦੇ ਸਟਾਫ ਦੀ ਭੁੱਖ ਹੜਤਾਲ ਨੂੰ ਮਿਲਣ ਲੱਗਾ ਰਾਜਨੀਤਕ , ਕਿਸਾਨ ,ਤੇ ਮੁਲਾਜ਼ਮ ਜਥੇਬੰਦੀਆਂ ਦਾ ਸਮਰਥਨ

ਐਸ ਬੀ ਐਸ ਸਟੇਟ ਯੂਨੀਵਰਸਿਟੀ ਦੇ ਸਟਾਫ ਦੀ ਭੁੱਖ ਹੜਤਾਲ ਨੂੰ ਮਿਲਣ ਲੱਗਾ ਰਾਜਨੀਤਕ , ਕਿਸਾਨ ,ਤੇ ਮੁਲਾਜ਼ਮ ਜਥੇਬੰਦੀਆਂ ਦਾ ਸਮਰਥਨ

ਤਨਖਾਹਾਂ ਤੋਂ ਵਾਝੇ ਪ੍ਰੌਫੈਸਰ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਪਰ ਗਰੰਟੀਆਂ ਵਾਲੀ ਸਰਕਾਰ ਤੇ ਕੋਈ ਅਸਰ ਨਹੀ :- ਆਗੂ

by Rakha Prabh
30 views

ਫਿਰੋਜ਼ਪੁਰ 10 ਅਪ੍ਰੈਲ (ਰਾਖਾ ਪ੍ਰਭ ਬਿਉਰੋ )

ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਪ੍ਰੌਫੈਸਰ ਅਤੇ ਸਮੂਹ ਮੁਲਾਜ਼ਮਾਂ ਨੂੰ ਲੱਗਭਗ ਸੱਤ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਅੱਜ ਪੰਜਵੇਂ ਦਿਨ ਵਿੱਚ ਦਾਖਲ ਹੋ ਗਈ ਹੈ ਅਤੇ ਪ੍ਰੌਫੈਸਰ ਰਾਜੀਵ ਅਰੋੜਾ ਅਤੇ ਦਵਿੰਦਰ ਮੌਂਗਾ ਅੱਜ ਦੀ ਭੁੱਖ ਹੜਤਾਲ ਤੇ ਬੈਠੇ ।ਉਧਰ ਹੜਤਾਲ ਤੇ ਬੈਠੇ ਪ੍ਰੋਫੈਸਰ ਦੀ ਹਮਾਇਤ ਵਿੱਚ ਰਾਜਨੀਤਕ , ਕਿਸਾਨ ਅਤੇ ਮੁਲਾਜ਼ਮ , ਪੈਨਸ਼ਨਰ ਜੱਥੇਬੰਦੀਆਂ ਉਤਰਨੀਆ ਸ਼ੁਰੂ ਹੋ ਗਈਆ ਹਨ ਅਤੇ ਚੋਣ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ ਦੀ ਹਮਾਇਤ ਦਾ ਐਲਾਨ ਕਰਦਿਆਂ ਭਾਜਪਾ ਆਗੂ ਹੀਰਾ ਸੋਡੀ, ਸ਼ਮਸ਼ੇਰ ਸਿੰਘ ਕਾਕੜ, ਭਾਜਪਾ ਆਗੂ ਜਸਮੇਲ ਸਿੰਘ ਲਾਡੀ ਗਹਿਰੀ, ਅੱਗੇ ਸਮਾਜ ਸੇਵੀ ਹਰੀਸ਼ ਮੌਂਗਾ , ਸ਼੍ਰੀਮਤੀ ਆਸ਼ਾ ਮੋਂਗਾ, ਮਹਿੰਦਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਜਗਦੀਪ ਸਿੰਘ ਮਾਂਗਟ ਜ਼ਿਲ੍ਹਾ ਜਨਰਲ ਸਕੱਤਰ ਪਸਸਫ ਨੇ ਜੱਥੇਬੰਦੀ ਨੂੰ ਸਮਰਥਨ ਦੇਣ ਦਾ ਐਲਾਨ ਕਰਦਿਆਂ ਕਿਹਾ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਵੋਟਾਂ ਲੈਣ ਅਤੇ ਹੋਰ ਸਮਾਗਮਾਂ ਨੂੰ ਸ਼ਹੀਦੇ ਆਜ਼ਮ ਨਾਲ ਸੰਬੰਧਿਤ ਸਥਾਨਾਂ ਤੇ ਰੈਲੀਆਂ ਕਰਨ ਵਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇਸ਼ ਭਗਤੀ ਦਾ ਵਡੰਬਰ ਰਚ ਰਹੀ ਹੈ , ਪਰ ਜ਼ਮੀਨੀ ਹਕੀਕਤ ਵਿੱਚ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਹੇਠ ਬਣੀ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਸਮੂਹ ਸਟਾਫ ਸੱਤ ਮਹੀਨੇ ਤੋਂ ਤਨਖਾਹਾਂ ਤੋਂ ਵਾਝੇ ਫਾਕੇ ਕੱਟਣ ਲਈ ਮਜਬੂਰ ਧਰਨੇ ਮੁਜ਼ਾਹਰੇ ਕਰ ਰਹੇ ਹਨ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਦੌਰਾਨ ਸਮੂਹ ਸਟਾਫ ਵੱਲੋਂ ਗੇਟ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।। ਇਸ ਮੌਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਜੁਆਇੰਟ ਐਕਸ਼ਨ ਕਮੇਟੀ ਦੇ ਆਗੂ ਕੁਲਭੂਸਣ ਅਗਨੀਹੋਤਰੀ, ਗੁਰਪ੍ਰੀਤ ਸਿੰਘ, ਰਾਕੇਸ਼ ਕੁਮਾਰ, ਸਤਿੰਦਰ ਕੁਮਾਰ, ਮਨੀਸ਼ ਕੁਮਾਰ ਤੇ ਤੇਜਜੀਤ ਸਿੰਘ, ਰਾਜੀਵ ਅਰੋੜਾ, ਵਿਸ਼ਾਲ ਗੋਇਲ, ਦੀਪ ਦਪੀਦਰਦੀਪ ਸਿੰਘ , ਨਵਦੀਪ ਸਿੰਘ , ਪਰਮਿੰਦਰ ਪਾਲ ਸਿੰਘ , ਅਵਤਾਰ ਸਿੰਘ, ਇੰਜ਼ ਜਗਦੀਪ ਸਿੰਘ ਮਾਂਗਟ, ਯਸ਼ਪਾਲ, ਤਲਵਿੰਦਰ ਸਿੰਘ, ਹਰਸ਼ਵਿੰਦਰ ਸਿੰਘ ,ਮੈਡਮ ਸ਼ਬਨਮ , ਮੈਡਮ ਉਨੀਆਲ , ਹਰਪਿੰਦਰ ਪਾਲ ਸਿੰਘ, ਜਗਮੀਤ ਸਿੰਘ, ਰਮਨ ਕੁਮਾਰ ਆਦਿ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਸਮੁੱਚਾ ਸਟਾਫ ਹਾਜ਼ਰ ਸਨ।

Related Articles

Leave a Comment