ਆਰਫਕੇ, ਮੱਲਾ ਵਾਲਾ ( ਰੋਸ਼ਨ ਲਾਲ ਮਨਚੰਦਾ ਗੌਰਵ ਕਟਾਰੀਆ )-
ਦੂਆ ਪਰਿਵਾਰ ਵੱਲੋਂ ਸਵ. ਸੁਨੀਤਾ ਦੂਆ ਪਤਨੀ ਸੱਤਪਾਲ ਦੂਆ ਦੀ ਯਾਦ ਵਿੱਚ ਸਿਹਤ ਵਿਭਾਗ ਪੰਜਾਬ ਸਰਕਾਰ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਵਿਚ ਲਕਸ਼ੇ ਯੂਥ ਕਲੱਬ ਮੱਖੂ ਅਤੇ ਰਾਧੇ ਰਾਧੇ ਵੈਲਫੇਅਰ ਸੁਸਾਇਟੀ, ਅਤੇ ਮਨੁੱਖਤਾ ਦੀ ਸੇਵਾ ਟੀਮ ਫਿਰੋਜ਼ਪੁਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਅੱਖਾਂ ਦੇ ਮੁਫ਼ਤ ਕੈਂਪ ਵਿੱਚ ਰੋਸ਼ਨ ਲਾਲ ਮਨਚੰਦਾ, ਸੱਤਪਾਲ ਦੂਆ, ਅਮੀਰ ਚੰਦ, ਰਾਹੁਲ ਦੂਆ, ਪਿੰ੍ਸ ਦੂਆ, ਰਜਤ ਦੂਆ, ਸਰਵਹਿੱਤਕਾਰੀ ਵਿੱਦਿਆ ਮੰਦਰ ਹਾਈ ਸਕੂਲ ਮੱਖੂ ਦੇ ਪਿੰ੍ਸੀਪਲ ਅਮਨਦੀਪ ਕੌਰ, ਮੈਨੇਜਰ ਰਜਿੰਦਰ ਬੰਸੀਵਾਲ, ਪ੍ਰਤੀਨਿਧੀ ਸੁਭਾਸ਼ ਗੁਪਤਾ, ਪ੍ਰਧਾਨ ਡਾ. ਰਜੀਵ ਅਹੂਜਾ, ਰੀਪੁ ਸ਼ਰਮਾ, ਨਵਦੀਪ ਅਤੇ ਸਮੂਹ ਸਟਾਫ਼ ਵੱਲੋਂ ਵੱਲੋਂ ਸੇਵਾ ਨਿਭਾਈ ਗਈ। ਅੱਖਾਂ ਦੇ ਮੁਫ਼ਤ ਚੈੱਕਅਪ ਕੈਂਪ ਵਿੱਚ ਡਾਕਟਰੀ ਟੀਮ ਜਿਨਾਂ੍ਹ ਵਿੱਚ ਡਾ. ਦੀਪਿਕਾ, ਡਾ. ਗਲੋਰੀ, ਡਾ. ਸੋਨਾਲੀ, ਡਾ. ਦਿਲਰਾਜ ਸਿੰਘ, ਕੰਪਿਊਟਰ ਇੰਚਾਰਜ ਹਰਕੋਮਲਜੀਤ ਸਿੰਘ, ਜੀਐੱਨਐੱਮ ਗੁਰਪ੍ਰਰੀਤ ਸਿੰਘ ਵੱਲੋਂ 411 ਮਰੀਜਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਰੋਸ਼ਨ ਲਾਲ ਮਨਚੰਦਾ, ਸੱਤਪਾਲ ਦੂਆ ਅਤੇ ਅਮੀਰ ਚੰਦ ਨੇ ਦੱਸਿਆ ਕਿ ਕੈਂਪ ਦੌਰਾਨ 36 ਮਰੀਜ਼ਾਂ ਦੇ ਚਿੱਟੇ ਮੋਤੀਏ ਦੇ ਓਪਰੇਸ਼ਨ ਲਈ ਚੋਣ ਕੀਤੀ ਗਈ, ਜਿਨਾਂ੍ਹ ਆਪਰੇਸ਼ਨ ਮੁਫ਼ਤ ਕਰਵਾਏ ਜਾਣਗੇ। ਇਸ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੀ ਮਨੁੱਖਤਾ ਦੀ ਸੇਵਾ ਟੀਮ ਮੈਂਬਰ ਅਮੀਰ ਚੰਦ ਬਜਾਜ, ਰੋਸ਼ਨ ਲਾਲ ਮਨਚੰਦਾ, ਸੁਰਜੀਤ ਸਿੰਘ ਬਿਜਲੀ ਬੋਰਡ, ਜਗੀਰ ਸਿੰਘ ਸ਼ੇਰਖਾਂ, ਇਲੈਕਟਰੋਨਿਕ ਹੋਮੋਪੈਥਿਕ ਫਿਰੋਜਪੁਰ ਡਾ.ਕਮਲ, ਮੱਲਾਂ ਵਾਲਾ ਆਜ਼ਾਦ ਪ੍ਰਰੈਸ ਕਲੱਬ ਦੇ ਸਰਪ੍ਰਸਤ ਗੁਰਦੇਵ ਸਿੰਘ ਗਿੱਲ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਪ੍ਰਧਾਨ ਰਣਜੀਤ ਸਿੰਘ ਰਾਏ ਜ਼ੀਰਾ, ਸ਼ਵਿਨੰਦਨ ਅਹੂਜਾ, ਸਵਰਗ ਸ਼ਾਮ ਸੇਵਾ ਸੰਮਤੀ ਦੇ ਰਾਜੂ ਮਨਚੰਦਾ, ਸੁਨੀਲ ਭਾਰਤੀ ਮੋਗਾ, ਭਾਜਪਾ ਜ਼ਿਲ੍ਹਾ ਫਿਰੋਜ਼ਪੁਰ ਸੋਸ਼ਲ ਮੀਡੀਆ ਇੰਚਾਰਜ਼ ਸੰਦੀਪ ਸਚਦੇਵਾ, ਅਮਿਤ ਅਰੋੜਾ, ਸੁਨੀਲ ਠੁਕਰਾਲ, ਲਕਸ਼ੇ ਯੂਥ ਕਲੱਬ ਮਖੂ ਦੇ ਪ੍ਰਧਾਨ ਰਜੀਵ ਕਪੂਰ, ਲੋਕੇਸ਼ ਗਰੋਵਰ, ਰਮਨ ਸ਼ਰਮਾ, ਪੇ੍ਮ ਨਾਥ ਅਹੂਜਾ, ਅਖਿਲ ਅਹੂਜਾ ਵੱਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ । ਅੱਖਾਂ ਦੇ ਮੁਫ਼ਤ ਚੈੱਕ-ਅਪ ਦੇ ਅਖੀਰ ਵਿਚ ਡਾ. ਰਜੀਵ ਅਹੂਜਾ ਦੀ ਅਗਵਾਈ ਵਿੱਚ ਪ੍ਰਬੰਧਕਾਂ ਵੱਲੋਂ ਡਾਕਟਰੀ ਟੀਮ ਅਤੇ ਵੱਖ-ਵੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।