ਲੁਧਿਆਣਾ, 25 ਮਈ (ਕਰਨੈਲ ਸਿੰਘ ਐੱਮ.ਏ.)
ਬੂਰੇ (ਸਕਰੈਪ) ਦਾ ਕੰਮ ਕਰਨ ਵਾਲਿਆਂ ਵੱਲੋਂ ਪ੍ਰਧਾਨ ਰਕੇਸ਼ ਰਾਏ ਦੀ ਦੇਖ-ਰੇਖ ਹੇਠ ਮਿਲਰ ਗੰਜ ਨਜ਼ਦੀਕ ਡਾਕ ਘਰ ਵਿਖੇ ਜਿੱਥੇ ਸਰਬੱਤ ਦੇ ਭਲੇ ਲਈ ਪੂਰੀਆਂ, ਛੋਲੇ ਅਤੇ ਕੜਾਹ ਦਾ ਲੰਗਰ ਲਗਾਇਆ ਗਿਆ, ਉਥੇ ਹੀ ਹਰ ਸਾਲ ਦੀ ਤਰਾਂ ਇਸ ਵਾਰ ਵੀ 14ਵਾਂ ਵਿਸ਼ਾਲ ਭਗਵਤੀ ਜਾਗਰਣ ਵੀ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਤੇ ਕੌਂਸਲਰ ਇਕਬਾਲ ਸਿੰਘ ਸੋਨੂੰ ਡੀਕੋ ਨੇ ਕਿਹਾ ਕਿ ਲੰਗਰ ਅਤੇ ਪੰਗਤ ਦੀ ਬਹੁਤ ਵੱਡੀ ਮਹੱਤਤਾ ਹੈ, ਜੋ ਇਨਸਾਨੀ ਰਿਸ਼ਤਿਆਂ ਵਿੱਚ ਜਾਤ-ਪਾਤ ਦੇ ਫ਼ਰਕ ਨੂੰ ਮਿਟਾਉਣ ਅਤੇ ਆਪਸੀ ਪ੍ਰੇਮ-ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ
ਸਰਬੱਤ ਦੇ ਭਲੇ ਲਈ ਲਗਾਇਆ ਲੰਗਰ ਤੇ ਜਾਗਰਣ ਕਰਵਾਇਆ
ਵਿੱਚ ਸਹਾਈ ਹੁੰਦੀ ਹੈ। ਇਸ ਮੌਕੇ ਜਿਆ ਲਾਲ ਵਰਮਾ ਨੇ ਹਾਜ਼ਰ ਪਤਵੰਤੇ ਸੱਜਣਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਮੁਕੇਸ਼ ਮਿਸ਼ਰਾ, ਗੁਰਸ਼ਰਨ ਸਿੰਘ ਚੀਮਾ, ਮਨਰਾਜ ਸਿੰਘ ਡੀਕੋ, ਅਵਤਾਰ ਸਿੰਘ ਟਿੰਕਾ, ਜਤਿੰਦਰ ਸਿੰਘ ਜੌਨੀ, ਰਾਮ ਚੰਦਰ ਵਰਮਾ, ਗੰਭੀਰ ਵਰਮਾ, ਨਰਾਇਣ ਵਰਮਾ, ਰਜੇਸ਼ ਮਿਸ਼ਰਾ, ਗਜਰਾਜ ਵਰਮਾ, ਬਸੰਤ ਲਾਲ, ਰਾਮ ਜਨਕ ਵਰਮਾ, ਰਾਮ ਚੰਦਰ ਗੁਪਤਾ, ਰਜਿੰਦਰ ਗੁਪਤਾ, ਬੁੱਧ ਰਾਮ, ਅਰਜਨ ਪੰਡਿਤ, ਮੋਹਨ ਲਾਲ ਯਾਦਵ, ਅਰੁਣ ਕੁਮਾਰ, ਰੱਛਾ ਰਾਮ, ਰਾਮ ਕੁਮਾਰ, ਕਿਸਦੇਵ ਵਰਮਾ, ਰਾਮ ਬਿਲਾਸ ਨੇ ਵੀ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਫੋਟੋ: ਤਿਆਰ ਹੋ ਰਿਹਾ ਲੰਗਰ ਤੇ ਪਤਵੰਤਿਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ