Home » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਦੀ ਇਤਿਹਾਸਕ ਯਾਤਰਾ  

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆਂ ਦੀ ਇਤਿਹਾਸਕ ਯਾਤਰਾ  

ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਅਤੇ ਗੁਰ ਇਤਿਹਾਸ ਨਾਲ ਜੋੜਨਾ ਸਾਡਾ ਮੁੱਖ ਉਦੇਸ਼ -ਇੰਦਰਪਾਲ ਸਿੰਘ / ਸਰਬਜੀਤ ਸਿੰਘ 

by Rakha Prabh
10 views
ਫਿਰੋਜਪੁਰ 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਖੇਤਰ ਫਿਰੋਜ਼ਪੁਰ ਵਲੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਗਿਆਨ ਅੰਜਨ ਸਮਰ ਕੈਂਪ ਗੁਰਦੁਆਰਾ ਸਿੰਘ ਸਭਾ ਅਕਾਲਗੜ੍ਹ ਫਿਰੋਜ਼ਪੁਰ ਸ਼ਹਿਰ ਵਿਖੇ ਲਗਾਇਆ ਗਿਆ, ਜਿਸ ਮੁੱਖ ਉਦੇਸ਼ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂ ਕਰਵਾਉਣਾ ਸੀ | ਕੈਂਪ ਦੀ ਜਾਣਕਾਰੀ ਦਿੰਦਿਆਂ ਇੰਦਰਪਾਲ ਸਿੰਘ ਅਤੇ ਸਰਬਜੀਤ ਸਿੰਘ ਭਾਵੜਾ ਨੇ ਦੱਸਿਆ ਕਿ ਜੀ ਨੇ ਦੱਸਿਆ ਕਿ ਇਸ ਕੈਂਪ ਵਿੱਚ ਫਿਰੋਜ਼ਪੁਰ-ਮੋਗਾ ਜ਼ੋਨ ਦੇ ਵੀਰਾਂ ਨੇ ਹਰ ਰੋਜ ਹਾਜ਼ਰੀ ਭਰੀ ਅਤੇ ਬੱਚਿਆਂ ਨੂੰ ਸੁੰਦਰ ਲਿਖਾਈ, ਚਿੱਤਰਕਲਾ, ਕਵਿਤਾ, ਕਵੀਸ਼ਰੀ, ਗੁਰ ਇਤਿਹਾਸ ਅਤੇ ਆਪਣੇ ਗੌਰਵਮਈ ਵਿਰਸੇ ਨਾਲ ਜੋੜਨ ਲਈ ਉਪਰਾਲੇ ਕੀਤੇ ਗਏ | ਇਸ ਤੋਂ ਬਾਅਦ ਬੱਚਿਆਂ ਦੀ ਇਤਿਹਾਸਕ ਯਾਤਰਾ ਗੁਰਦਵਾਰਾ ਮੰਜੀ ਸਾਹਿਬ ਲੁਧਿਆਣਾ, ਗੁਰਦਵਾਰਾ ਜੋਤੀ ਸਰੂਪ, ਗੁਰਦਵਾਰਾ ਫਤਹਿਗੜ੍ਹ ਸਾਹਿਬ,ਗੁਰਦੁਆਰਾ ਕੇਸਗੜ੍ਹ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ, ਗੁਰਦੁਆਰਾ ਦਮਾਲਗੜ੍ਹ ਸਾਹਿਬ, ਗੁਰਦੁਆਰਾ ਲੋਹਗੜ੍ਹ ਸਾਹਿਬ, ਗੁਰਦੁਆਰਾ ਸੀਸ ਮਹਿਲ, ਗੁਰਦਵਾਰਾ ਬਿਭੌਰ ਸਾਹਿਬ , ਗੁਰਦੁਆਰਾ ਘਾਟ ਸਾਹਿਬ ( ਭਾਈ ਸੈਦਾ ਮਲਾਹ), ਗੁਰਦਵਾਰਾ ਪਤਾਲਪੁਰੀ ਸ਼੍ਰੀ ਕੀਰਤਪੁਰ ਸਾਹਿਬ, ਗੁਰਦੁਆਰਾ ਭਾਈ ਗੁਰਦਿੱਤਾ ਜੀ, ਗੁਰਦਵਾਰਾ ਤੀਰ ਸਾਹਿਬ ਦੇ ਦਰਸ਼ਨ ਕਰਵਾਏ ਗਏ | ਇਸ ਮੌਕੇ ਬੱਚਿਆਂ ਨੂੰ ਗੁਰਦਵਾਰਾ ਜੋਤੀ ਸਰੂਪ ਅਤੇ ਫਤਿਹਗੜ੍ਹ ਸਾਹਿਬ ਜਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਅਸਥਾਨਾਂ ਦਾ ਇਤਿਹਾਸ ਦੱਸਿਆ ਓਸ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੇ ਸਥਾਪਨਾ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ | ਇਸ ਸਥਾਨ ਤੇ ਸਾਰੇ ਯਾਤਰੂਆਂ ਵਲੋਂ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸਰਵਨ ਕੀਤਾ ਅਤੇ ਓਸ ਤੋਂ ਬਾਅਦ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਨੇ ਸਾਰੀ ਸੰਗਤ ਨੂੰ ਗੁਰੂ ਗੋਬਿਦ ਸਿੰਘ ਜੀ ਦੇ ਸ਼ਸ਼ਤਰਾਂ ਦੇ ਦਰਸ਼ਨ ਕਰਵਾਏ | ਅਗਲੇ ਦਿਨ ਕੁਦਰਤ ਦੀ ਗੋਦ ਵਿੱਚ ਸਥਿਤ ਗੁਰਦੁਆਰਾ ਸ਼੍ਰੀ ਬਿਭੌਰ ਸਾਹਿਬ ਨੰਗਲ ਦੇ ਦਰਸ਼ਨ ਕੀਤੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਚੌਪਈ ਸਾਹਿਬ ਦਾ ਪਾਠ ਉਚਾਰਨ ਕੀਤਾ ਸੀ ਓਸ ਅਸਥਾਨ ਤੇ ਸੰਗਤ ਨੇ ਮਿਲ ਸ਼੍ਰੀ ਚੌਪਈ ਸਾਹਿਬ ਦੇ ਜਾਪ ਕੀਤੇ ਅਤੇ ਫਿਰ ਗੁਰਦਵਾਰਾ ਘਾਟ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੈਦੇ ਮਲਾਹ ਦਾ ਬੇੜਾ ਬੰਨੇ ਲਗਾਇਆ, ਦੇ ਦਰਸ਼ਨ ਕੀਤੇ ਅਤੇ ਵਾਪਸੀ ਤੇ ਗੁਰਦਵਾਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ ਅਤੇ ਭਾਈ ਗੁਰਦਿੱਤਾ ਜੀ ਦੇ ਗੁਰਦਵਾਰਾ ਸਾਹਿਬ ਨਤਮਸਤਕ ਹੋ ਕੇ ਵਾਪਸੀ ਕੀਤੀ | ਇਸ ਮੌਕੇ ਬੱਚਿਆਂ ਨੇ ਇਸ ਯਾਤਰਾ ਵਿੱਚ ਬਹੁਤ ਸ਼ਰਧਾਂ ਨਾਲ ਦਰਸ਼ਨ ਕੀਤੇ ਅਤੇ ਗੁਰ ਇਤਿਹਾਸਕ ਸਥਾਨਾਂ ਦੇ ਇਤਿਹਾਸ ਨਾਲ ਜਾਣੂ ਹੋਏ | ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫਿਰੋਜ਼ਪੁਰ-ਮੋਗਾ ਜ਼ੋਨ ਖੇਤਰ ਫਿਰੋਜ਼ਪੁਰ ਦੇ ਵੀਰ ਜਸਵਿੰਦਰ ਸਿੰਘ ਟੋਨੀ, ਅਜਮੇਰ ਸਿੰਘ, ਭੈਣ ਹਰਪ੍ਰੀਤ ਕੌਰ, ਮਾਤਾ ਤਰਲੋਚਨ ਕੌਰ, ਭੈਣ ਗੁਰਜੀਤ ਸਿੰਘ, ਮੈਡਮ ਕੁਲਦੀਪ ਕੌਰ, ਭੈਣ ਮੋਨਿਕਾ ਕੌਰ, ਭੈਣ ਮਨਦੀਪ ਕੌਰ ਅਤੇ ਵਿਦਿਆਰਥੀ ਕੌਂਸਲ ਦੇ ਮੈਂਬਰ ਹਾਜ਼ਰ ਸਨ |

Related Articles

Leave a Comment